HOME ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਵਲੋਂ...

ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਦੇਣ ਸਬੰਧੀ ਵਿਚਾਰਧਾਰਕ ਬੌਧਕ ਚਿੰਤਨ ਮੰਥਨ ਕਰਵਾਇਆ ਗਿਆ।

ਜਲੰਧਰ  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਦਫਤਰ ਸਕੱਤਰ ਜਗਦੀਸ਼ ਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਸੀਪੀਆਈ (ਐਮ) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਵਲੋਂ ਪੰਜਾਬ ਰਾਜ ਕਮੇਟੀ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਅਗਵਾਈ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇ ਬਲੀਦਾਨ ਦਿਵਸ ਦੀ ਯਾਦ ਵਿੱਚ ਗੁਰੂ ਜੀ ਦੀ ਸਮੁੱਚੀ ਦੇਣ ਸਬੰਧੀ ਵਿਸ਼ਾਲ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੀਪੀਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਕੇਂਦਰੀ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਡਾ.ਜੋਗਿੰਦਰ ਸਿੰਘ ਨਿਰਾਲਾ ਸੀਨੀ. ਮੀਤ ਪ੍ਰਧਾਨ ,ਪ੍ਰੋ.ਸੰਧੂ ਵਰਿਆਣਵੀ ਜਨ ਸਕੱਤਰ ਤੇ ਸੀਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।ਇਸ ਦੌਰਾਨ ਪ੍ਰਸਿੱਧ ਵਿਗਆਨੀ ਡਾ.ਅਰਵਿੰਦ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਸਨ। ਇਸ ਮੌਕੇ 150 ਤੋਂ ਵੱਧ ਦਰਸ਼ਕਾਂ ਅਤੇ ਲੇਖਕਾਂ ਨੂੰ ਸ਼ਮੂਲੀਅਤ ਕੀਤੀ ਅਤੇ ਵਿਚਾਰਧਾਰਾ ਚਿੰਤਨ ਮੰਥਨ ਦੀ ਸ਼ੁਰੂਆਤ ਡਾ.ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਆਪਣੇ ਪੇਪਰ ਮਨੁੱਖੀ ਅਧਿਕਾਰਾਂ ਨੂੰ ਗੁਰੂ ਜੀ ਦੀ ਮਹਾਨ ਅਤੇ ਵਿਲੱਖਣ ਦੇਣ ਨਾਲ ਕੀਤੀ। ਸਭ ਤੋਂ ਪਹਿਲਾਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਪਵਨ ਹਰਚੰਦਪੁਰੀ ਨੇ ਸਮਾਗਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਨੇ ਵਿਸਥਾਰ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸਰਬ ਧਰਮ ਸੰਕਲਪ ਨੂੰ ਪੇਸ਼ ਕੀਤਾ।ਭਾਈ ਵੀਰ ਸਿੰਘ ਚੇਅਰ ਦੇ ਸਾਬਕਾ ਮੁਖੀ ਡਾ.ਗੁਰਨਾਇਬ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਰਤਮਾਨ ਰਾਜਨੀਤਿਕ ਸੰਦਰਭ ਵਿੱਚ ਵਿਚਾਰ ਪੇਸ਼ ਕੀਤੇ।
ਡਾ.ਸਵਰਾਜ ਸਿੰਘ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ 1675 ਈਸਵੀ ਵਿੱਚ ਹੋਈ ਸੀ।ਉਸ ਸਮੇਂ 16 ਵੀ ਸਦੀ ਵਿੱਚ ਕੈਥਲਿਕ ਅਤੇ ਪ੍ਰੋਟੇਸਟੈਂਟ ਦੀ ਲੜਾਈ ਵਿਚ 80 ਲੱਖ ਬੰਦੇ ਮਰੇ ਸਨ ਅਤੇ 1648 ਵਿੱਚ ਆਪਸੀ ਸਮਝੋਤਾ ਹੋਇਆ ਸੀ।ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਮਹਾਨ ਅਤੇ ਵਿਲੱਖਣ ਦੇਣ ਵਿੱਚ ਅਸਲ ਵਿੱਚ ਮੋਹਰੀ ਰੋਲ ਆਪਣੀ ਸ਼ਹਾਦਤ ਨਾਲ ਨਿਭਾਇਆ ਸੀ। ਡਾ.ਲਖਵਿੰਦਰ ਜੌਹਲ ਨੇ ਗੁਰੂ ਜੀ ਦੇ ਸਰਬ ਧਰਮ ਸਨਮਾਨ ਸੰਕਲਪ ਨੂੰ ਵਿਸਥਾਰਤ ਰੂਪ ਦਿੰਦਿਆਂ ਸਨਮਾਨ ਅਮਨ ਅਤੇ ਬਰਾਬਰਤਾ ਦਾ ਰਸਤਾ ਦਿਖਾਇਆ ਅਤੇ ਦੂਸਰਿਆਂ ਲਈ ਖ਼ੁਦ ਕਰਨ ਦੀ ਜਗਿਆਸਾ ਪੈਦਾ ਕੀਤੀ। ਡਾ.ਗੁਰਨਾਇਬ ਸਿੰਘ ਨੇ ਆਪਣੇ ਪੇਪਰ ਵਿੱਚ ਗੁਰੂ ਜੀ ਦੀ ਸ਼ਹਾਦਤ ਨੂੰ ਵਰਤਮਾਨ ਰਾਜਨੀਤਿਕ ਸੰਘਰਸ਼ ਵਿਚ ਪੇਸ਼ ਕਰਦਿਆਂ ਅੱਜ ਦੀਆਂ ਹਾਲਤਾਂ ਅਤੇ ਉਸ ਸਮੇਂ ਦੀਆਂ ਹਾਲਤਾਂ ਦਾ ਤੁਲਨਾਤਮਕ ਅਧਿਐਨ ਕੀਤਾ।ਉਹਨਾਂ ਕਿਹਾ ਕਿ ਅੱਜ ਦੀ ਦੁਨੀਆਂ ਅਤੇ ਭਾਰਤ ਦੇ ਰਾਜਨੀਤਿਕ ਹਾਲਾਤ ਬਹੁਤ ਬੁਰੇ ਦੌਰ ਵਿਚ ਹਨ। ਸਾਰੇ ਧਰਮ ਆਪਣੇ ਮੂਲ ਸਿਧਾਂਤਾਂ ਨੂੰ ਛੱਡ ਕੇ ਰਾਜਨੀਤੀ ਦੇ ਅਧੀਨ ਚੱਲ ਰਹੇ ਹਨ।ਉਹਨਾਂ ਨੇ ਗੁਰੂ ਜੀ ਦੀ 54 ਸਾਲ ਦੀ ਉਮਰ ਦੇ ਕਾਮਯਾਬੀ ਦੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਡਾ.ਇੰਦਰਜੀਤ ਸਿੰਘ ਵਾਸੂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀਆਂ ਤੁਕਾਂ ਦੇ ਅਰਥ ਕਰਦਿਆਂ ਗੁਰੂ ਜੀ ਦੀ ਸਮੁੱਚੀ ਮਾਨਵਤਾ ਨੂੰ ਦੇਣ ਸਬੰਧੀ ਚਾਨਣਾ ਪਾਇਆ।ਉੱਘੇ ਨਾਟਕਕਾਰ ਸੋਢੀ ਰਾਣਾ ਨੇ ਕਿ ਕਿਹਾ ਕਿ ਗੁਰੂ ਦਾ ਸਿੱਖ ਗੁਰੂ ਜੀ ਦੇ ਦੱਸੇ ਵਿਚਾਰਾਂ ਵਰਗਾ ਹੀ ਹੋਣਾ ਚਾਹੀਦਾ ਹੈ ਜੋ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲੇ। ਡਾ.ਰਾਮ ਮੂਰਤੀ ਨੇ ਕਿਹਾ ਕਿ ਬੰਦੇ ਨੂੰ ਬੰਦਾ ਬਣਾਉਣ ਦੀ ਜ਼ਰੂਰਤ ਹੈ।ਇਹ ਚੰਗੀਆਂ ਨੀਤੀਆਂ ਤਾਂ ਆਪਣੇ ਆਪ ਹੀ ਬਣ ਜਾਣਗੀਆਂ।ਕੁਝ ਲੋਕਾਂ ਵਲੋਂ ਬੰਦੇ ਨੂੰ ਰੱਬ ਬਣਾ ਕੇ ਬੰਦਿਆਂ ਨੂੰ ਦੂਰ ਕੀਤਾ ਜਾਂਦਾ ਹੈ।ਮਾਸਟਰ ਕੁਲਵਿੰਦਰ ਸਿੰਘ ਗਾਖ਼ਲ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਧਰਮ ਉੱਤੇ ਰਾਜਨੀਤੀ ਭਾਰੂ ਹੋ ਚੁੱਕੀ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸੀਪੀਆਈ (ਐਮ) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ।ਉਹਨਾਂ ਕਿਹਾ ਕਿ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣਾ ਇਨਕਲਾਬੀ ਸੋਚ ਲਈ ਜ਼ਰੂਰੀ ਹੈ।ਪ੍ਰੋ.ਸੰਧੂ ਵਰਿਆਣਵੀ ਨੇ ਕਿਹਾ ਕਿ ਮਨੁੱਖ ਪਿਛਲੇ ਪੰਜ ਹਜ਼ਾਰ ਸਾਲ ਤੋਂ ਆਪਣੀ ਅਜ਼ਾਦੀ ਲਈ ਵੱਖ ਵੱਖ ਢੰਗਾਂ ਨਾਲ ਲੜਦਾ ਆ ਰਿਹਾ ਹੈ।ਉਹਨਾਂ ਕਿਹਾ ਕਿ ਆਪਸੀ ਸੰਵਾਦ, ਦੂਸਰਿਆਂ ਨੂੰ ਜਿਊਂਦੇ ਰਹਿਣ ਦੀ ਆਜ਼ਾਦੀ ਜਾਰੀ ਰਹਿਣੀ ਚਾਹੀਦੀ ਹੈ। ਡਾ.ਅਰਵਿੰਦ ਨੇ ਧਰਮ ਸ਼ਾਸਤਰ ਬਾਰੇ ਬੋਲਦਿਆਂ ਕਿਹਾ ਕਿ ਧਰਮ ਉਹ ਹੈ ਜੋ ਤੁਹਾਡੇ ਅੰਦਰ ਵੱਸਦਾ ਹੈ।ਉਹਨਾਂ ਕਿਹਾ ਕਿ ਧਰਮ ਇੱਕੋ ਹੀ ਹੁੰਦਾ ਹੈ ਜੋ ਸੱਚ ਅਤੇ ਝੂਠ ਦਾ ਨਿਖੇੜ ਕਰਦਾ ਹੈ।ਗੁਰੂ ਜੀ ਦੀ ਸ਼ਹਾਦਤ ਇਸੇ ਧਰਮ ਅਧੀਨ ਹੀ ਹੋਈ ਸੀ।ਉਹਨਾਂ ਕਿਹਾ ਕਿ ਗੁਰੂ ਜੀ ਦੀ ਬਾਣੀ ਵਿੱਚ ਵੈਰਾਗ ਵੀ ਹੈ ਅਤੇ ਹੌਸਲਾ ਵੀ।ਗੁਰੂ ਤੇਗ ਬਹਾਦਰ ਜੀ ਅਸਲ ਰੂਪ ਵਿਚ ਸੰਤ ਸਿਪਾਹੀ ਸਨ ਜੋ ਸੱਚ ਲਈ ਲੜਦੇ ਹੋਏ ਸ਼ਹੀਦ ਹੋਏ।ਖੱਬੀ ਲਹਿਰ ਦਾ ਸਿੱਖੀ ਅਤੇ ਅਤੇ ਧਰਮਾਂ ਨਾਲ ਜੁੜਨਾ ਹਾਂ ਪੱਖੀ ਪਹਿਲੂ ਹੈ।ਕਾਮਰੇਡ ਭੂਪ ਚੰਦ ਚੰਨੋ ਨੇ ਕਿਹਾ ਕਿ ਵਿਚਾਰਾਂ ਵਿੱਚ ਪ੍ਰਪੱਕ ਰਹਿੰਦਿਆਂ ਵਿਰਸੇ ਨਾਲ਼ ਜੁੜੇ ਰਹਿਣਾ ਚਾਹੀਦਾ ਹੈ।ਕਾਮਰੇਡ ਸੇਖੋਂ ਨੇ ਵਿਚਾਰਧਾਰਕ ਪ੍ਰਪੱਕਤਾ ਪੈਦਾ ਕਰਨ ਲਈ ਅਜਿਹੇ ਸਮਾਗਮਾਂ ਤੇ ਜੋਰ ਦਿੱਤਾ ਅਤੇ ਕੇਂਦਰੀ ਸਭਾ ਦਾ ਧੰਨਵਾਦ ਕੀਤਾ। ਪਵਨ ਹਰਚੰਦਪੁਰੀ ਨੇ ਸੀਪੀਆਈ (ਐਮ) ਦਾ ਧੰਨਵਾਦ ਕਰਦਿਆਂ ਪੰਜਾਬ ਅੰਦਰ ਭੌਤਿਕਤਾ ਪੈਦਾ ਕਰਨ ਲਈ ਵਿਚਾਰਧਾਰਕ ਚਿੰਤਨ ਦੀ ਜ਼ਰੂਰਤ ਤੇ ਜੋਰ ਦਿੱਤਾ ਤਾਂ ਕਿ ਗੁਰੂ ਸਾਹਿਬਾਨਾਂ ਦੇ ਆਸ਼ਿਆਂ ਤੇ ਪੂਰਾ ਉੱਤਰਿਆ ਜਾ ਸਕੇ।ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ) ਜਲੰਧਰ ਵਲੋਂ ਜਨ ਸਕੱਤਰ ਜਗਦੀਸ਼ ਰਾਣਾ ਦੀ ਅਗਵਾਈ ਵਿੱਚ ਡਾ.ਅਰਵਿੰਦ,ਕਾਮਰੇਡ ਸੁਖਵਿੰਦਰ ਸਿੰਘ ਸੇਖੋਂ,ਪਵਨ ਹਰਚੰਦਪੁਰੀ, ਡਾ.ਜੋਗਿੰਦਰ ਸਿੰਘ ਨਿਰਾਲਾ,ਪ੍ਰੋ.ਸੰਧੂ ਵਰਿਆਣਵੀ, ਕਾਮਰੇਡ ਭੂਪ ਚੰਦ ਚੰਨੋ, ਡਾ.ਸਵਰਾਜ ਸਿੰਘ, ਡਾ.ਲਖਵਿੰਦਰ ਸਿੰਘ ਜੌਹਲ, ਡਾ.ਗੁਰਨਾਇਬ ਸਿੰਘ,ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਡਾ.ਇੰਦਰਜੀਤ ਸਿੰਘ ਵਾਸੂ, ਡਾ.ਰਾਮ ਮੂਰਤੀ ਅਤੇ ਸੁਰਿੰਦਰ ਸਾਗਰ ਦਾ ਲੋਈਆਂ ਅਤੇ ਕਿਤਾਬਾਂ ਭੇਂਟ ਕਰਕੇ ਸਨਮਾਨ ਕੀਤਾ ਗਿਆ।ਪ੍ਰਧਾਨਗੀ ਮੰਡਲ ਵਲੋਂ ਸੁਰਿੰਦਰ ਮਕਸੂਦਪੁਰੀ ਦੀ ਆਲੋਚਣਾ ਪੁਸਤਕ ਕਵਿਤਾ ਅਕਵਿਤਾ ਪ੍ਰਵਚਨ ਲੋਕ ਅਰਪਣ ਕੀਤੀ ਗਈ।ਮੰਚ ਸੰਚਾਲਨ ਦੀ ਕਾਰਵਾਈ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਕੱਤਰ ਜਗਦੀਸ਼ ਰਾਣਾ ਅਤੇ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਸ਼ਹੀਦੀ ਨਗਰ- ਕੀਰਤਨ ਦੇ ਸਵਾਗਤ ਲਈ ਹਜ਼ੂਰੀ ਜੱਥੇ ਸਮੇਤ ਪੁੱਜੇ
Next articleਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ