* ਗੁਰੂ ਜੀ ਦੇ ਪੈਰੋਕਾਰਾਂ ਨੂੰ ਇੱਕ ਪਲੇਟਫਾਰਮ ‘ਤੇ ਇਕਜੁੱਟ ਹੋਣ ਦਾ ਸੱਦਾ *ਗਰੀਸ ਦੀਆਂ ਸੰਗਤਾਂ ਵੱਲੋਂ ਸੋਨੇ ਦੇ ‘ ਹਰਿ ‘ ਦੇ ਨਿਸ਼ਾਨ ਝੁਲਾਏ ਗਏ
ਜਲੰਧਰ,(ਸਮਾਜ ਵੀਕਲੀ) (ਪਰਮਜੀਤ ਜੱਸਲ)– ਅੱਜ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ, ਸੀਰ ਗੋਵਰਧਨਪੁਰ, ਕਾਂਸ਼ੀ ਬਨਾਰਸ (ਉੱਤਰ ਪ੍ਰਦੇਸ਼) ਦੇ ਚੇਅਰਮੈਨ ਅਤੇ ਡੇਰਾ ਸੱਚਖੰਡ ਬੱਲਾਂ, ਜਲੰਧਰ ਦੇ ਮੌਜੂਦਾ ਗੱਦੀ ਨਸ਼ੀਨ ਸਤਿਕਾਰਯੋਗ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਆਗਮਨ ਪੁਰਬ ਅਤੇ 15ਵਾਂ ਰਵਿਦਾਸੀਆ ਧਰਮ ਸਥਾਪਨਾ ਦਿਵਸ ਬੜੀਆਂ ਖੁਸ਼ੀਆਂ ਅਤੇ ਚਾਵਾਂ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਨਾਰਸ ਦੀ ਪਵਿੱਤਰ ਧਰਤੀ ‘ਤੇ ਸੀਰ ਗੋਵਰਧਨਪੁਰ ਵਿਖੇ ਮਨਾਇਆ ਗਿਆ। ਪੰਡਾਲ ਵਿੱਚ ਹੋਏ ਸਮਾਗਮ ‘ਚ ਸੰਤਾਂ ਮਹਾਂਪੁਰਸ਼ਾਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਇੱਕ ਕ੍ਰਾਂਤੀਕਾਰੀ ਅਤੇ ਗੁਰੂਆਂ ਦੇ ਗੁਰੂ , ਮਹਾਨ ਰਹਿਬਰ ਸਨ।ਜਿਹਨਾਂ ਦੱਬੇ ਕੁਚਲੇ ਸਮਾਜ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਦਿਆਂ ਸਮਾਨਤਾ ,ਸੁਤੰਤਰਤਾ ਅਤੇ ਭਾਈਚਾਰਾ ਕਾਇਮ ਕੀਤਾ। ਸਤਿਗੁਰਾਂ ਦੇ ਬੇਗਮਪੁਰੇ ਦੇ ਸੰਕਲਪ ਲਈ ਬਹੁਜਨਾਂ ਨੂੰ ਇਕ ਪਲੇਟਫਾਰਮ ‘ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਾਨੂੰ ਆਪਣੇ ਮੂਲ ਨਾਲ ਜੁੜਨ ਦੀ ਜਰੂਰਤ ਹੈ। ਸੰਤਾਂ ਨੋ ਗੁਰੂ ਰਵਿਦਾਸ ਜੀ ਦੀ ਬਾਣੀ, ਵਿਚਾਰਧਾਰਾ ਅਤੇ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ । ਜਿਸ ਵਿਅਕਤੀ ਦੀ ਸੋਚ ਵੱਡੀ ਹੁੰਦੀ ਹੈ ਉਹੀ ਮਹਾਨ ਹੁੰਦਾ ਹੈ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਅਤੇ ਨਸ਼ਿਆਂ ਤੋਂ ਦੂਰ ਰੱਖੋ।ਸੰਤ ਰਾਮਾਨੰਦ ਜੀ ਨੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਕੁਰਬਾਨੀ ਦਿੱਤੀ। ਇਸ ਉਪਰੰਤ ਦੇਸ਼ -ਵਿਦੇਸ਼ ਦੀਆਂ ਸੰਗਤਾਂ ਰਾਤ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਗੁਰੂ ਰਵਿਦਾਸ ਜੀ ਦੇ ਮੰਦਰ ਵਿੱਚ ਦਰਸ਼ਨ ਕਰਨ ਲਈ ਇੰਤਜ਼ਾਰ ਕਰ ਰਹੀਆਂ ਸਨ। ਅੱਜ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੋਣ ਕਰਕੇ ਸੰਤ ਨਿਰੰਜਨ ਦਾਸ ਜੀ ਵੱਲੋਂ ਨਵੇਂ ਮਹੀਨੇ ਫੱਗਣ ਦਾ ਨਾਂ ਸੁਣਾਇਆ ਗਿਆ ਅਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਸਭ ਨੂੰ ਵਧਾਈ ਦਿੱਤੀ। ਸ੍ਰੀ ਗੁਰੂ ਰਵਿਦਾਸ ਸਭਾ, ਕਰੋਪੀ,(ਗਰੀਸ )ਦੀਆਂ ਸੰਗਤਾਂ ਵੱਲੋਂ ਸੋਨੇ ਦੇ ‘ਹਰਿ ‘ ਦੇ ਨਿਸ਼ਾਨ ਮੰਦਰ ‘ਚ ਝੁਲਾਏ ਗਏ। ਸਮਾਗਮ ਵਿੱਚ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ, ਮਿਸਤਰੀ ਭੁੱਲਾ ਰਾਮ ਜੀ, ਸੰਤ ਗੋਪਾਲਾ ਨੰਦ ਜੀ, ਸੰਤ ਲੇਖਰਾਜ ਜੀ, ਸੇਵਾਦਾਰ ਹਰਦੇਵ ਦਾਸ, ਵੀਰ ਸਿੰਘ ਹਿੱਤਕਾਰੀ ਜੀ, ਸੰਤ ਮਨਦੀਪ ਦਾਸ ਜੀ, ਸੰਤ ਪ੍ਰੀਤਮ ਦਾਸ ਜੀ , ਸੰਤ ਸੁਖਵਿੰਦਰ ਦਾਸ ਜੀ ਜਲੰਧਰ,ਸੇਵਾਦਾਰ ਬੱਬੂ ਜੀ, ਸੁਖਦੇਵ ਸੁਖੀ ਸਾਬਕਾ ਸਰਪੰਚ ਬੱਲ ,ਆਦਿ ਮਹਾਂਪੁਰਸ਼ਾਂ ਨੇ ਪ੍ਰਵਚਨ ਦਿੱਤੇ। ਓਕਾਰ ਜੱਸੀ, ਵਿਜੇ ਕਪੂਰ, ਮੁੰਨਾ ਯਾਦਵ, ਕਾਂਸ਼ੀ ਟੀਵੀ ਬੀਬੀਆਂ ਦਾ ਜੱਥਾ ਵਲੋਂ ਸ਼ਬਦ ਪੜੇ ਗਏ।ਸਟੇਜ ਦੀ ਭੂਮਿਕਾ ਸੇਵਾਦਾਰ ਦਵਿੰਦਰ ਜੀ ਨੇ ਬਾਖੂਬੀ ਨਿਭਾਈ। ਸ੍ਰੀ ਗੁਰੂ ਰਵਿਦਾਸ ਸਭਾ ਕਰੋਪੀ, ਗਰੀਸ ਦੇ ਪ੍ਰਧਾਨ ਲੇਖ ਰਾਜ, ਨਰੇਸ਼ ਕੁਮਾਰ ,ਸੋਢੀ ਰਾਮ ,ਜਸਵਿੰਦਰ ਰਈਆ, ਜਸਵਿੰਦਰ ਕੁਮਾਰ ਬਿਆਸ ਪਿੰਡ, ਬਿੱਲਾ ਬੰਸੀਆਂ ਅਤੇ ਡਾ. ਰਾਣਾ ਜੀ ਦਾ ਸਨਮਾਨ ਕੀਤਾ ਗਿਆ। ਸ੍ਰੀ ਸਵਰਨ ਚੰਦ ਬੰਗੜ ਯੂਕੇ, ਜਿਨਾਂ ਤੇ ਸੰਤ ਸਰਵਣ ਦਾਸ ਮਹਾਰਾਜ ਦੀ ਕਿਰਪਾ ਹੈ ,ਉਸ ਨੇ ਬਨਾਰਸ ‘ਚ ਜ਼ਮੀਨ ਖਰੀਦਣ ਲਈ 1.5 ਕਰੋੜ ਰੁਪਏ ਟਰੱਸਟ ਨੂੰ ਦਾਨ ਕੀਤੇ।ਮਹਾਂਪੁਰਸ਼ਾਂ ਵਲੋਂ ਸ੍ਰੀ ਬੰਗੜ ਜੀ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਪੰਜਾਬ, ਬਲਵਿੰਦਰ ਕੁਮਾਰ ਜਨਰਲ ਸੈਕਟਰੀ ਬਸਪਾ ਪੰਜਾਬ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਐਮਪੀ, ਸ਼ਮਸ਼ੇਰ ਸਿੰਘ ਦੂਲੋ ਸਾਬਕਾ ਪ੍ਰਧਾਨ ਕਾਂਗਰਸ ਪੰਜਾਬ, ਪਾਰਲੀਮੈਂਟ ਮੈਂਬਰ ਡਾ.ਰਾਜ ਕੁਮਾਰ ਚੱਬੇਵਾਲ (ਹੁਸ਼ਿਆਰਪੁਰ) ,ਅਜੇ ਰਾਏ ਯੂਪੀ, ਡਾ.ਬਲਵੀਰ ਮੰਨਣ ਪੀਐਚਡੀ, ਨਿਰੰਜਨ ਚੀਮਾ ਟਰੱਸਟੀ, ਪਰਸ ਰਾਮ ਕਲੇਰ, ਮਾਸਟਰ ਜੀ ਬੀ. ਈ. ਪੀ.ਓ ਕਰਤਾਰਪੁਰ, ਵਿਜੇ ਸੱਭਰਵਾਲ, ਪ੍ਰਵੇਸ਼ ਮਾਥੁਰ, ਵਰਿੰਦਰ ਬੰਗੜ ਕੈਨੇਡਾ ,ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਫਾਊਂਡੇਸ਼ਨ ਦੇ ਮੈਂਬਰਾਂ ਵਿੱਚ ਲਖਵੀਰ ਸਿੰਘ, ਰਵਿੰਦਰ ਸਿੰਘ, ਜੈ ਸਿੰਘ, ਕਨੱਈਆ ਕੁਮਾਰ ਆਦਿ ਦਾ ਸਰੋਪਿਆ ਨਾਲ ਮਹਾਂਪੁਰਸ਼ਾਂ ਵਲੋਂ ਸਨਮਾਨ ਕੀਤਾ ਗਿਆ। ਰਾਮ ਦਾਸ ਅਠਾਵਲੇ ਮਹਾਰਾਸ਼ਟਰ ਦਾ ਪੱਤਰ ਪੜ੍ਹ ਕੇ ਵਧਾਈ ਦਿੱਤੀ ਗਈ।ਡੇਰਾ ਸੱਚਖੰਡ ਬੱਲਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਬੱਲਾਂ ਟੀਵੀ ਚੈਨਲ ਦੀ ਨਵੀਂ ਵੈਬਸਾਈਟ ਦੀ ਸੰਤ ਨਿਰੰਜਨ ਦਾਸ ਜੀ ਦੇ ਕਰ ਕਮਲਾ ਨਾਲ ਬਟਨ ਦੱਬ ਕੇ ਸ਼ੁਰੂਆਤ ਕੀਤੀ ਗਈ। ਜਰਮਨੀ ਤੋਂ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਬਨਾਰਸ ਵਿੱਚ ਸੱਤ ਕਮਰੇ ਬਣਾਉਣ ਦੀ ਸੇਵਾ ਲਈ ਹੈ।ਬੇਗਮਪੁਰਾ ਹਫਤਾਵਰੀ ਅਖਬਾਰ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਜਨਤਕ ਟੀਵੀ ਦੀ ਟੀਮ ਨੂੰ ਵੀ ਮਹਾਂਪੁਰਸ਼ਾਂ ਵਲੋਂ ਸਨਮਾਨਿਤ ਕੀਤਾ ਗਿਆ। ਧਰਮ ਪਾਲ ਸੁਮਨ ਜਨਰਲ ਸੈਕਟਰੀ ਟਰੱਸਟ ਬਨਾਰਸ ਅਤੇ ਨਿਰੰਜਨ ਚੀਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਧੰਨਵਾਦ ਕੀਤਾ।ਉਪਰੋਕਤ ਜਾਣਕਾਰੀ ਡਾ. ਬਲਵੀਰ ਮੰਨਣ ਵਲੋਂ ਪ੍ਰੈਸ ਨੂੰ ਬਨਾਰਸ ਤੋਂ ਦਿੱਤੀ ਗਈ।
https://play.google.com/store/apps/details?id=in.yourhost.samaj