HOME ਅੱਜ ਕੱਲ ਤਰੱਕੀ ਪਿੱਛੇ ਹੋ ਰਹੀ ਨਫ਼ਰਤ, ਕਤਲਾਂ ਵਿੱਚ ਬਦਲ ਰਹੀ ਹੈ

ਅੱਜ ਕੱਲ ਤਰੱਕੀ ਪਿੱਛੇ ਹੋ ਰਹੀ ਨਫ਼ਰਤ, ਕਤਲਾਂ ਵਿੱਚ ਬਦਲ ਰਹੀ ਹੈ

1

ਬਲਬੀਰ ਸਿੰਘ ਬੱਬੀ

ਸਮਾਜ ਵੀਕਲੀ –  ਗੁਰਾਂ ਦੇ ਨਾਂ ਹੇਠ ਵਸਦੇ ਪੰਜਾਬ ਦੇ ਵਿੱਚ ਦਿਨ ਬ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਹੜੀਆਂ ਪੰਜਾਬ ਦੇ ਹਾਲਾਤ ਨੂੰ ਬਿਆਨ ਤਾਂ ਕਰਦੀਆਂ ਹੀ ਹਨ ਤੇ ਉਸਦੇ ਨਾਲ ਹੀ ਸੂਝ ਬੂਝ ਰੱਖਣ ਵਾਲੇ ਪੰਜਾਬ ਵਾਸੀਆਂ ਨੂੰ ਫਿਕਰਮੰਦੀ ਵਿੱਚ ਵੀ ਪਾਉਂਦੀਆਂ ਪੰਜਾਬ ਵਿੱਚ ਇਸ ਵੇਲੇ ਅਮਨ ਕਾਨੂੰਨ ਦੀ ਜੋ ਸਥਿਤੀ ਹੈ ਉਸ ਤੋਂ ਅਸੀਂ ਸਭ ਜਾਣੂ ਹਾਂ। ਰੋਜ਼ਾਨਾ ਮਾੜੀ ਮੋਟੀ ਗੱਲ ਪਿੱਛੇ ਲੜਾਈ ਝਗੜੇ ਆਮ ਹੀ ਫਾਇਰਿੰਗ ਨਸ਼ਿਆਂ ਦੇ ਮਾਮਲਾ ਜੇ ਕੋਈ ਤਰੱਕੀ ਕਰ ਰਿਹਾ ਉਸ ਦਾ ਕਤਲ ਲੁੱਟਾਂ ਖੋਹਾਂ ਗੱਲ ਕੀ ਜਿਹੜਾ ਮਾਹੌਲ ਪਿਛਲੇ ਸਮੇਂ ਯੂਪੀ ਬਿਹਾਰ ਇਲਾਕਿਆਂ ਵਿੱਚ ਦੇਖਦੇ ਹੁੰਦੇ ਸੀ ਇਹ ਸਭ ਕੁਝ ਇਸ ਵੇਲੇ ਪੰਜਾਬ ਦੀ ਧਰਤੀ ਉੱਤੇ ਵਾਪਰ ਰਿਹਾ ਹੈ। ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਸਭ ਕੁਝ ਇਕਦਮ ਸਾਹਮਣੇ ਆ ਜਾਂਦਾ ਹੈ ਜਿਸ ਵਿੱਚ ਕਈ ਸਬੂਤ ਵੀ ਸਾਹਮਣੇ ਆ ਜਾਂਦੇ ਹਨ ਪਰ ਸਮਝ ਨਹੀਂ ਆ ਰਹੀ ਕਿ ਲੋਕ ਇਹੋ ਜਿਹੀ ਸੋਚ ਦੇ ਧਾਰ ਨੂੰ ਕਿਉਂ ਹੋ ਗਏ ਹਨ ਉਂਝ ਤਾਂ ਪੰਜਾਬ ਦੀ ਧਰਤੀ ਉੱਪਰ ਰੋਜ਼ਾਨਾ ਹੀ ਕਿਸੇ ਨਾ ਕਿਸੇ ਪਾਸੇ ਕਤਲ ਮਨੁੱਖੀ ਕਤਲ ਆਮ ਹੋ ਗਿਆ ਹੈ।

ਪਰ ਬੀਤੇ ਦਿਨੀ ਜਗਰਾਉਂ ਦੇ ਅਖਾੜਾ ਪਿੰਡ ਦੇ ਜਸਪ੍ਰੀਤ ਜੱਸਾ ਨੌਜਵਾਨ ਦਾ ਜਿਹੜਾ ਕਤਲ ਹੋਇਆ ਹੈ ਉਸਨੇ ਸਭ ਦਾ ਧਿਆਨ ਵੀ ਖਿੱਚਿਆ ਹੈ ਤੇ ਇਕਦਮ ਨਵੀਂ ਚਰਚਾ ਵੀ ਛਿੜੀ ਹੈ ਤੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਬਿਆਨ ਵੀ ਕੀਤੇ ਹਨ। ਜੋ ਕੁਝ ਸਾਹਮਣੇ ਆ ਰਿਹਾ ਉਸ ਅਨੁਸਾਰ ਜਗਰਾਉਂ ਨੇੜਲੇ ਪਿੰਡ ਅਖਾੜੇ ਦਾ ਜੰਮਪਲ ਨੌਜਵਾਨ ਜੱਸਾ ਜਿਸ ਨੇ ਅਨੇਕਾਂ ਤੰਗੀਆਂ ਤੁਰਸ਼ੀਆਂ ਆਪਣੇ ਪਰਿਵਾਰ ਵਿੱਚ ਦੇਖਦਿਆਂ ਹੋਇਆਂ ਸਖ਼ਤ ਮਿਹਨਤ ਦਾ ਰਸਤਾ ਚੁਣਿਆ ਤੇ ਅਖੀਰ ਨੂੰ ਕਈ ਕੰਮ ਕਾਰ ਕਰਦਾ ਹੋਇਆ ਉਹ ਇਸ ਵੇਲੇ ਸ਼ਹਿਰ ਸ਼ੇਅਰ ਮਾਰਕੀਟਿੰਗ ਦਾ ਕੰਮ ਜਗਰਾਉਂ ਵਿੱਚ ਰਹਿ ਕੇ ਕਰ ਰਿਹਾ ਸੀ ਤੇ ਖੁਦ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਦੇ ਰਿਹਾ ਸੀ। ਸ਼ੇਅਰ ਮਾਰਕੀਟ ਦੇ ਵਿੱਚ ਸਭ ਨੂੰ ਪਤਾ ਹੀ ਹੈ ਕਿ ਕਮਾਈ ਚੰਗੀ ਹੈ ਜਦੋਂ ਹੁਣ ਸ਼ੇਅਰ ਮਾਰਕੀਟ ਦਾ ਕੋਈ ਕੰਮ ਕਰਦਾ ਹੈ ਚਾਰ ਪੈਸੇ ਆਉਣੇ ਹਨ ਇਸੇ ਤਰ੍ਹਾਂ ਹੀ ਇਸ ਨੌਜਵਾਨ ਨੇ ਸਖ਼ਤ ਮਿਹਨਤ ਕੀਤੀ ਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਆਪ ਪੂਰਾ ਕਰਨ ਦਾ ਯਤਨ ਕੀਤਾ ਜਗਰਾਉਂ ਦੇ ਵਿੱਚ ਵਧੀਆ ਘਰ ਬਾਰ ਬਣਾਇਆ ਗੱਡੀਆਂ ਲਈਆਂ ਤੇ ਕੁਝ ਦਿਨ ਪਹਿਲਾਂ ਹੀ ਨਵੀਂ ਸਕਾਰਪੀਓ ਗੱਡੀ ਵੀ ਇਸ ਨੌਜਵਾਨ ਨੇ ਲਈ, ਇਸ ਨੌਜਵਾਨ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਇਸਦੀ ਨਵੀਂ ਗੱਡੀ ਜਿਸ ਨੂੰ ਅੱਗ ਲਗਾ ਦਿੱਤੀ ਗਈ ਹੈ ਉਸ ਦੀਆਂ ਤਸਵੀਰਾਂ ਵੀ ਸਾਡੇ ਸਾਹਮਣੇ ਆਉਂਦੀਆਂ ਹਨ ਤੇ ਸਭ ਤੋਂ ਵੱਡੀ ਗੱਲ ਇਸ ਕਤਲ ਕਰਨ ਵਾਲੇ ਇਨਸਾਨ ਨੇ ਸੋਸ਼ਲ ਮੀਡੀਆ ਉੱਪਰ ਆ ਕੇ ਸਭ ਕੁਝ ਦੱਸ ਵੀ ਦਿੱਤਾ ਹੈ ਕਿ ਅਸੀਂ ਇਸ ਦਾ ਕਤਲ ਕੀਤਾ ਹੈ ਇਹ ਸਾਡੀ ਦੁਕਾਨ ਅੱਗੇ ਗੱਡੀ ਖੜਾਉਂਦਾ ਸੀ ਰਿਵਾਲਵਰ ਦਿਖਾਉਂਦਾ ਸੀ ਤੇ ਹੋਰ ਦੋਸ਼ ਕਤਲ ਹੋ ਚੁੱਕੇ ਨੌਜਵਾਨ ਉੱਪਰ ਲਗਾਏ ਹਨ।

ਮੈਂ ਇਹ ਨਹੀਂ ਕਹਿ ਰਿਹਾ ਕਿ ਜਿਸ ਨੌਜਵਾਨ ਦਾ ਕਤਲ ਹੋਇਆ ਹੈ ਉਹ ਬਿਲਕੁਲ ਸਹੀ ਹੈ ਪਰ ਗਹੁ ਦੇ ਨਾਲ ਵਾਚੀਏ ਕਿ ਜੇਕਰ ਕੋਈ ਤਰੱਕੀ ਕਰਦਾ ਹੈ ਗੱਡੀ ਲੈਂਦਾ ਹੈ ਚਲੋ ਅਸਲਾ ਵੀ ਲੈਂਦਾ ਹੈ ਤਾਂ ਉਸ ਦੀ ਤਰੱਕੀ ਬਹੁਤਿਆਂ ਤੋਂ ਜਰੀ ਨਹੀਂ ਜਾਂਦੀ ਇਹ ਸਭ ਕੁਝ ਅਸੀਂ ਪੰਜਾਬ ਦੇ ਵਿੱਚ ਹੋਈਆਂ ਕਤਲਾਂ ਦੀਆਂ ਅਨੇਕਾਂ ਘਟਨਾਵਾਂ ਵਿੱਚ ਦੇਖ ਸਕਦੇ ਹਾਂ ਇਸੇ ਤਰ੍ਹਾਂ ਹੀ ਇਸ ਨੌਜਵਾਨ ਦੇ ਨਾਲ ਹੋਇਆ ਬਹੁਤ ਜ਼ੁਲਮੀ ਤਰੀਕੇ ਨਾਲ ਡਾਂਗਾਂ ਰਾਡਾਂ ਦੇ ਨਾਲ ਇਸ ਦਾ ਇਸ ਦੀ ਕੁੱਟਮਾਰ ਹੁੰਦੀ ਹੈ ਉਸ ਤੋਂ ਬਾਅਦ ਇਸ ਨੂੰ ਜਗਰਾਉਂ ਹੀ ਹਸਪਤਾਲ ਵਿੱਚ ਲਿਆਂਦਾ ਜਾਂਦਾ ਹੈ ਉਸ ਤੋਂ ਬਾਅਦ ਲੁਧਿਆਣਾ ਭੇਜ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਜਾ ਕੇ ਇਹ ਨੌਜਵਾਨ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ ਪਰ ਪਿੱਛੇ ਜੋ ਕੁਝ ਸਾਡੇ ਪੰਜਾਬ ਦੇ ਹਾਲਾਤ ਹਨ ਉਹਨਾਂ ਉੱਪਰ ਵੱਡਾ ਸਵਾਲ ਵੀ ਛੱਡ ਜਾਂਦਾ ਹੈ ਇਹਨਾਂ ਸਵਾਲਾਂ ਦਾ ਜਵਾਬ ਸ਼ਾਇਦ ਹੀ ਕਿਸੇ ਕੋਲ ਹੋਵੇ।

Previous articleਕੁੜੀ ਨੂੰ ਓਪਰੀ ਸ਼ੈਅ ਦੇ ਭੈਅ ਤੋਂ ਮੁਕਤ ਕੀਤਾ -ਮਾਸਟਰ ਪਰਮ ਵੇਦ
Next articleSUPERFOOD FOR THE FUTURE !!!!! (The Prickly Miracle of Opuntia)