3 ਅਕਤੂਬਰ ਜਨਮ ਦਿਨ ‘ਤੇ ਵਿਸ਼ੇਸ਼
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਸੰਜੀਵ ਬਾਂਸਲ ਕਾਰੋਬਾਰ ਨੂੰ ਕਾਮਯਾਬ ਕਰਨ ਲਈ ਹਰ ਕੋਈ ਮਿਹਨਤ ਕਰਦਾ ਹੈ। ਕਾਰੋਬਾਰ ਵਿੱਚ ਤਾਂ ਇਨਸਾਨ ਸਖ਼ਤ ਮਿਹਨਤ, ਈਮਾਨਦਾਰੀ ਅਤੇ ਸੰਘਰਸ਼ ਕਰਕੇ ਕਾਮਯਾਬ ਹੋ ਜਾਂਦਾ ਹੈ ਪ੍ਰੰਤੂ ਸਮਾਜ ਵਿੱਚ ਹਰ ਕਿਸੇ ਦੀ ਪਹਿਚਾਣ ਨਹੀਂ ਬਣਦੀ । ਸਾਡੇ ਇਲਾਕੇ ਦਾ ਅਜਿਹਾ ਹੀ ਇੱਕ ਹੀਰਾ ਜੋ ਵਪਾਰਕ ਕਾਮਯਾਬੀ ਹਾਸਿਲ ਕਰਕੇ ਵੀ ਆਪਣੇ ਸਮਾਜ ਵਿੱਚ ਨੀਵਾਂ ਹੋ ਕੇ ਵਿਚਰਦਾ ਹੈ। ਅਜਿਹੇ ਇਨਸਾਨ ਦਾ ਨਾਮ ਹੈ ਸੰਜੀਵ ਬਾਂਸਲ “ਸ਼ੈਂਟੀ”! ਸੰਜੀਵ ਬਾਂਸਲ ਆਪਣੇ ਜੀਵਨ ਵਿੱਚ ਨਾਂਹ ਲਫ਼ਜ਼ ਤੋ ਕੋਸੋ ਦੂਰ ਹੈ । ਸੋਚ ਉੱਚੀ ਸਿਰ ਨੀਵਾਂ ਰੱਖ ਕੇ ਤੁਰਦਿਆਂ ਉਸਨੇ ਆਪਣੀ ਉਡਾਣ ਦੌਰਾਨ ਧਰਤੀ ਤੇ ਪੈਰਾਂ ਦਾ ਵੀ ਖਿਆਲ ਰੱਖਿਆ ਹੈ । ਉਹ ਸੁਲੱਝੇ ਹੋਏ ਕਾਰੋਬਾਰੀ ਦੇ ਨਾਲ ਨਾਲ ਅਣਥੱਕ ਮਿਹਨਤੀ, ਦਿਆਨਤਦਾਰ ਸਮਾਜ ਸੇਵੀ, ਇਰਾਦਿਆ ਦਾ ਪੱਕਾ, ਖੇਡ ਪ੍ਰਬੰਧਕ, ਕੁਦਰਤ ਨੂੰ ਪਿਆਰ ਕਰਨ ਵਾਲਾ ਵਾਤਾਵਰਣ ਪ੍ਰੇਮੀ, ਖੂਨਦਾਨੀ, ਮਸਤ ਮੂਡ ਵਿਚ ਚੰਗਾ ਸੰਗੀਤ ਪ੍ਰੇਮੀ ਅਤੇ ਰੱਬ ਦੀ ਰਜ਼ਾ ਅਨੁਸਾਰ ਚੱਲਣ ਵਾਲਾ ਯਾਰਾਂ ਦਾ ਯਾਰ ਹੈ। ਸੰਜੀਵ ਨੇ ਆਪਣੇ ਪਿਤਾ ਬਾਬੂ ਸ਼ਾਮ ਲਾਲ ਬਾਂਸਲ ਅਤੇ ਮਾਤਾ ਦਰਸ਼ਨਾ ਦੇਵੀ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਤਸੱਲੀ ਬਖ਼ਸ਼ ਵਪਾਰਕ ਤਰੱਕੀ ਕੀਤੀ ਹੈ ਉਥੇ ਅੱਜ ਉਸ ਦੇ ਛੋਟੇ ਭਰਾ ਨਵੀਨ ਅਤੇ ਉਸ ਦੇ ਹੋਣਹਾਰ ਪੁੱਤਰ ਹੈਲਿਕ ਵੀ ਉਸ ਦਾ ਸਾਥ ਦੇ ਰਹੇ ਹਨ। ਸੰਜੀਵ ਦੀ ਗੱਲਬਾਤ ਦਾ ਲਹਿਜ਼ਾ ਅਤੇ ਉਸ ਵੱਲੋਂ ਦਿੱਤੀ ਗਈ ਹੌਂਸਲਾ ਅਫ਼ਜ਼ਾਈ ਰੂਹ ਨੂੰ ਨਸ਼ਿਆ ਦਿੰਦੀ ਹੈ। ਉਹ ਆਪਣੇ ਦੋਸਤਾ ਦੀ ਦੁਨੀਆ ਤੋ ਵੀ ਦੂਰ ਨਹੀਂ ਹੈ। ਸਮੇ ਸਮੇ ਤੇ ਹਰ ਕਿਸੇ ਦੇ ਦੁੱਖ ਸੁਖ ਦਾ ਸਾਥੀ ਬਣਦਾ ਰਹਿੰਦਾ ਹੈ। ਕਾਰੋਬਾਰ ਦੀ ਦੁਨੀਆ ਵਿੱਚ ਅਨੇਕਾਂ ਵਿਦੇਸ਼ਾ ਵਿੱਚ ਵਿਚਰਨ ਤੋ ਬਾਅਦ ਵੀ ਉਹ ਆਪਣੇ ਜੱਦੀ ਪਿੰਡ ਸੂਲਰ ਘਰਾਟ ਨੂੰ ਨਹੀਂ ਭੁੱਲਦਾ। ਉਹ ਅਕਸਰ ਆਪਣੀ ਸਵਰਗਵਾਸੀ ਮਾਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਜੋ ਕਿ 11 ਸਾਲ ਪਹਿਲਾਂ ਉਨ੍ਹਾ ਤੋ ਰੁਖ਼ਸਤ ਹੋ ਗਈ ਸੀ । ਉਸਨੇ ਆਪਣੀ ਮਾਤਾ ਦੀ ਯਾਦ ਵਿਚ ਬਹੁਤ ਸਾਰੇ ਸਮਾਜਿਕ ਕਾਰਜ ਸੁਰੂ ਕੀਤੇ ਹੋਏ ਹਨ। ਉਹ ਇਸ ਸਮੇ ਦਰਜ਼ਨਾ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਜਿੱਥੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਯਤਨ ਅਤੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਉਹ ਅਨੇਕਾਂ ਵਾਰ ਖ਼ੂਨਦਾਨ ਕਰ ਚੁੱਕੇ ਹਨ । ਇਨ੍ਹਾਂ ਸਾਰੀਆਂ ਉਪਲੱਬਧੀਆਂ ਕਰਕੇ ਹੀ ਉਹ ਪੰਜਾਬ ਸਰਕਾਰ ਤੋਂ ਸਨਮਾਨ ਵੀ ਪ੍ਰਾਪਤ ਕਰ ਚੁੱਕੇ ਹਨ ।ਉਹ ਬੋਹੜ ਦੇ ਰੁੱਖ ਵਰਗਾ ਮਿੱਤਰ ਹੈ ਜਿਸਦੀ ਦੋਸਤੀ ਦੀ ਛਾਂ ਹੇਠਾਂ ਸੈਂਕੜੇ ਲੋਕ ਜਿੰਦਗੀ ਨੂੰ ਮਾਣ ਰਹੇ ਹਨ। ਮਿੱਤਰਾਂ ਲਈ ਠੰਢੀਆ ਛਾਵਾਂ ਦੇਣ ਵਾਲਾ ਸ਼ੈਂਟੀ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਅੱਜ ਸੰਜੀਵ ਬਾਂਸਲ “ਸ਼ੈਂਟੀ” ਦਾ ਜਨਮ ਦਿਹਾੜਾ ਹੈ। ਇਸ ਦਿਨ ਅਸੀਂ ਉਸ ਨੂੰ ਬਹੁਤ ਸਾਰੀਆ ਦੁਆਵਾਂ ਦੇਣ ਦੇ ਨਾਲ ਨਾਲ ਉਸ ਦੀ ਚੜੑਦੀ ਕਲਾ, ਖੁਸ਼ਹਾਲੀ, ਤੰਦਰੁਸਤੀ ਅਤੇ ਵਪਾਰਕ ਤਰੱਕੀ ਦੀ ਕਾਮਨਾ ਕਰਦੇ ਹਾਂ। —-ਆਮੀਨ ਸੱਤਪਾਲ ਖਡਿਆਲ ਅੰਤਰਰਾਸ਼ਟਰੀ ਕਮੈਂਟੇਟਰ ਤੇ ਖੇਡ ਲੇਖਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly