ਹੋਲੀ ਦੀ ਮਹਾਨਤਾ

ਵੀਨਾ ਬਟਾਲਵੀ

(ਸਮਾਜ ਵੀਕਲੀ)

ਹਰ ਪਾਸੇ ਖਿੜ ਗਏ, ਮੁਹੱਬਤਾਂ ਦੇ ਰੰਗ ਜੀ,
ਹੋਲੀ ਵਾਲ਼ੇ ਰੰਗਾਂ ਨਾਲ਼, ਖਿੜੇ ਤਨ ਮਨ ਜੀ।

ਰੰਗ ਹੈ ਪਿਆਰ ਵਾਲ਼ਾ, ਬੜਾ ਸੋਹਣਾ ਚੜ੍ਹਿਆ,
ਮਿਟ ਗਿਆ ਤੇਰ ਮੇਰ, ਵਾਲ਼ਾ ਸਾਰਾ ਜਨ ਜੀ।

ਨੰਦਪੁਰ ਵਿਚ ਸਾਰੇ, ਢੁੱਕ ਢੁੱਕ ਜਾਣ ਲੱਗੇ,
ਸੰਗਤ ਪਿਆਰੀ ਜਦੋਂ, ਚੱਲੀ ਪਾਲ ਬੰਨ ਜੀ।

ਹੋਲੇ ਤੇ ਮਹੱਲੇ ਵਾਲ਼ੇ, ਲੋਕਾਂ ਦੇ ਹਜੂਮ ਸੰਗ,
ਗੁਰੂਆਂ ਦੀ ਧਰਤ ਵੀ, ਹੋਗੀ ਧੰਨ ਧੰਨ ਜੀ।

ਹੋਲਿਕਾ ਦਹਨ ਵਾਲੀ, ਰਾਤ ਜਦੋਂ ਆਉਂਦੀ ਹੈ,
ਸੱਚ ਦੀ ਹੈ ਜਿੱਤ ਹੁੰਦੀ, ਹੋਵੇ ਟਨ ਟਨ ਜੀ।

ਛੇੜ ਕੋਈ ਰਾਗ ਤੂੰਵੀ, ਪਿਆਰ ਵਾਲ਼ੀ ਬਾਤ ਦਾ,
ਕਰਕੇ ‘ਸ਼ਨਾਨ ਰੱਬੀ, ਪਾਕ ਕਰ ਤਨ ਜੀ।

ਕੁਝ ਲੋਕਾਂ ਕਰ ਦਿੱਤਾ, ਇਹਨੂੰ ਬਦਰੰਗ ਜੀ,
ਰੰਗਾਂ ਚ ਮਿਲਾਵਟਾਂ ਨੇ, ਸਾੜ ਦਿੱਤਾ ਤਨ ਜੀ।

ਹਊਮੈ ਹੰਕਾਰ ਛੱਡ, ਬਣਜਾ ਮਨੁੱਖ ਚੰਗਾ,
ਲੋੜਵੰਦਾਂ ਵਿਚ ਵੰਡ, ਪਾਕ ਕਰ ਧਨ ਜੀ।

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਣੇ ਦਾ ਗੁੱਸਾ ਕਦੇ ਨਜ਼ਰ ਨਹੀਂ ਆਉਂਦਾ।
Next articleਤਲਵੰਡੀ ਚੌਧਰੀਆਂ ਵਿਖੇ ਨਵੇਂ ਬਣੇ ਸਕੂਲ ਦਾ ਉਦਘਾਟਨ ਬੀਬੀ ਅਮਰ ਕੌਰ ਨੇ ਕੀਤਾ