HOME ਮਹਾਂਨ ਵਿਦਵਾਨ ਪਰਮ ਪੂਜਯ ਭਧੰਤ ਆਨੰਦ ਕੌਸ਼ਲਿਆ ਨੂੰ ਜਯੰਤੀ ਤੇ ਕੋਟਿ ਕੋਟਿ...

ਮਹਾਂਨ ਵਿਦਵਾਨ ਪਰਮ ਪੂਜਯ ਭਧੰਤ ਆਨੰਦ ਕੌਸ਼ਲਿਆ ਨੂੰ ਜਯੰਤੀ ਤੇ ਕੋਟਿ ਕੋਟਿ ਪ੍ਰਨਾਮ -ਕਮਲੇਸ਼ ਬੋਧ

3

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪੂਜਨੀਯ ਭਧੰਤ ਡਾਕਟਰ ਅਨੰਦ ਕੌਸ਼ਲਿਆਨ ਜੀ ਦੀ ਅੱਜ 5 ਜਨਵਰੀ (1905) ਨੂੰ ਜਯੰਤੀ ਤੇ, ਬਾਬਾ ਸਾਹਿਬ ਜੀ ਦੇ ਪੈਰੋਕਾਰ, ਬੋਧ ਧੰਮ ਨੂੰ ਜਾਨਣ ਵਾਲੇ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਅਤੇ ਭੰਤੇ ਜੀ ਨੂੰ ਕੋਟਿ ਕੋਟਿ ਨਮਨ ਹੈ। ਬਾਬਾ ਸਾਹਿਬ ਜੀ ਦੀ “” ਬੁੱਧ ਐਂਡ ਹਿਜ ਧੰਮ “” ਦਾ ਹਿੰਦੀ ਵਿੱਚ ਅਨੁਵਾਦ ਵੀ ਕੀਤਾ ਸੀ। ਭਧੰਤ ਡਾਕਟਰ ਅਨੰਦ ਕੌਸ਼ਲਿਆਨ ਜੀ ਨੇ ਬਾਬਾ ਸਾਹਿਬ ਜੀ ਦੇ ਨਿਰਵਾਣ ਸਮੇਂ 7 ਦਿਸੰਬਰ 1956 ਨੂੰ ਦਾਦਰ ( ਮੁੰਬਈ) ਵਿਖੇ ਫਿਊਨਰਲ ਸੈਰੇਮਨੀ ਵੀ ਕੀਤੀ ਸੀ। ਬਾਬਾ ਸਾਹਿਬ ਜੀ ਦੇ ਅਸਲੀ ਸਪਨੇ ਨੂੰ ਪੂਰਾ ਕਰਨ ਲਈ ਧੰਮ ਦੇ ਵਿਦਵਾਨ ਪੂਜਨੀਯ ਭੰਤੇ ਜੀ ਨੇ ਬਹੁਤ ਲੇਖ, ਕਿਤਾਬਾ, ਲਿਖਿਆ ਅਤੇ ਯਾਤਰਾਵਾਂ ਕੀਤੀਆ। ਬਾਬਾ ਸਾਹਿਬ ਜੀ ਵਾਰੇ ਅਤੇ ਬੁੱਧ ਧੰਮ ਨੂੰ ਲਿਖਣ ਵਾਲੇ 20 ਵੀ ਸਦੀ ਦੇ ਮਹਾਨ ਵਿਦਵਾਨ ਪਰਮ ਪੂਜਯ ਭਧੰਤ ਅਨੰਦ ਕੌਸ਼ਲਿਆਨ ਜੀ ਦੀ 120 ਵੀ ਜਯੰਤੀ ਤੇ ਕੋਟਿ ਕੋਟਿ ਪ੍ਰਨਾਮ ਹੈ।
ਜੈ ਭੀਮ ਨਮੋ ਬੁੱਧਾਏ ਪ੍ਰਬੁੱਧ ਭਾਰਤ।
ਕਮਲੇਸ਼ ਕੁਮਾਰੀ ਬੋਧ ਕੇਨੈਡਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article15 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮਦਿਨ ਤੇ ਗੜਸ਼ੰਕਰ ਚ ਹੋਵੇਗੀ ਵਿਸ਼ਾਲ ਜਨ ਕਲਿਆਣ ਦਿਵਸ ਰੈਲੀ-ਕਰੀਮਪੁਰੀ
Next articleਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਪਿੰਡ ਥਾਦੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਵੱਲੋਂ ਲਗਾਇਆ ਜਾ ਰਿਹਾ ਹੈ।