HOME ਮਹਾਨ ਕਰਮਯੋਗੀ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਹਰੀ ਜੀ ਦੀ ਪਾਵਨ...

ਮਹਾਨ ਕਰਮਯੋਗੀ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਹਰੀ ਜੀ ਦੀ ਪਾਵਨ ਪਵਿੱਤਰ ਯਾਦ ‘ਚ 37 ਵੀਂ ਸਲਾਨਾਂ ਬਰਸੀ

17 ਤੋਂ 23 ਫਰਵਰੀ ਤੱਕ ਮਨਾਈ ਜਾਵੇਗੀ:ਬਾਬਾ ਸ੍ਰੀ ਰਾਮ ਜੀ 

ਨਵਾਂਸ਼ਹਿਰ /ਮਨਾਲੀ  (ਸਮਾਜ ਵੀਕਲੀ)   (ਹਰਸਿਮਰਨ ਜੋਤ ਸਿੰਘ ਕਲੇਰ )–  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਤਿਹਾਸਕ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਹਰੀਹਰ ਘਾਟ ਮਣੀਕਰਨ (ਹਿਮਾਚਲ ਪ੍ਰਦੇਸ਼) ਕੱਲੂ ਵਿਖੇ  ਮਹਾਨ ਕਰਮਯੋਗੀ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਹਰੀ ਜੀ ਦੀ ਪਾਵਨ ਪਵਿੱਤਰ ਯਾਦ  ‘ਚ 37 ਵੀਂ ਸਲਾਨਾਂ ਬਰਸੀ 17 ਤੋਂ 23 ਫਰਵਰੀ  ਨੂੰ  ਬਹੁਤ ਹੀ ਸ਼ਰਧਾ ਨਾਲ ਮਨਾਈ ਜਾਵੇਗੀ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਾਬਾ ਸ੍ਰੀ  ਰਾਮ ਜੀ ਅਤੇ ਪੂਜਯ ਦੇਵਾ ਜੀ  ਨੇ ਦੱਸਿਆਂ ਕਿ 17 ਫਰਵਰੀ ਤੋਂ 23 ਫਰਵਰੀ ਤੱਕ ਕੀਰਤਨ ਤੇ ਮਹਾਨ ਕਵੀ ਦਰਬਾਰ ਵਿੱਚ ਸੰਤ ਮਹਾਤਮਾ, ਕੀਰਤਨੀਏ ਵਿਦਵਾਨ, ਕਥਾਵਾਚਕ ਅਤੇ ਕਵੀ ਗੁਰੂ ਜਸ ਰਾਹੀਂ ਸੰਗਤਾਂ ਨੂੰ  ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਸਪਤਾਹਿਕ ਪਾਠਾਂ ਦੀ ਚਲ ਰਹੀ ਲੜੀ ਦੇ ਮੁਤਾਬਿਕ ਉਨ੍ਹਾਂ ਦੀ ਪਵਿੱਤਰ ਸੰਪੂਰਨਤਾ 23 ਫਰਵਰੀ ਤੱਕ ਹੋਵੇਗੀ | 20 ਫਰਵਰੀ ਤੋਂ  ਆਖੰਡ ਪਾਠ ਸਾਹਿਬ  ਆਰੰਭ ਹੋਣਗੇ ਜਿਸ ਦੀ ਸੰਪੂਰਨਤਾ 22 ਫਰਵਰੀ ਨੂੰ  ਹੋਵੇਗੀ | ਇਸ ਤੋਂ ਬਾਅਦ 22 ਫਰਵਰੀ ਨੂੰ  ਰੈਣ ਸਬਾਈ ਕੀਰਤਨ  ਆਰੰਭ ਹੋਵੇਗਾ | ਇਸ ਉਪਰੰਤ 23 ਫਰਵਰੀ  ਨੂੰ  ਸੰਪੂਰਨਤਾ ਹੋਵੇਗੀ | ਉਨ੍ਹਾਂ ਇਲਾਕੇ ਅਤੇ ਦੇਸ਼ ਵਿਦੇਸ਼ ਵੱਸਦੀਆਂ ਦੀਆ ਸੰਗਤਾ ਨੂੰ  ਇਸ ਮੌਕੇ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਜਾਣਗੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਲਾਲਦੀਵਾਲ ਤੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਦੀ ਮੱਦਦ ਲਈ 200 ਗੱਟੇ ਯੂਰੀਆ ਖਾਦ ਅਤੇ 100 ਏਕੜ ਫਸਲ ਲਈ ਕੀਟਨਾਸਕ ਦਵਾਈ ਭੇਜੀ ਗਈ
Next article*ਪਿੰਡ ਮਾਹਿਲ ਗਹਿਲਾਂ ਵਿਖੇ ਮਾਹਿਲ ਪਰਿਵਾਰ ਵੱਲੋ ਲਗਵਾਏ 21ਵੇਂ ਫਰੀ ਮੈਡੀਕਲ ਕੈਪ ਦਾ 188 ਲੋੜਵੰਦ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ*