HOME ਜਲਾਲਦੀਵਾਲ ਤੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਦੀ...

ਜਲਾਲਦੀਵਾਲ ਤੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਦੀ ਮੱਦਦ ਲਈ 200 ਗੱਟੇ ਯੂਰੀਆ ਖਾਦ ਅਤੇ 100 ਏਕੜ ਫਸਲ ਲਈ ਕੀਟਨਾਸਕ ਦਵਾਈ ਭੇਜੀ ਗਈ

6
ਰਾਏਕੋਟ,  (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) ਨੇੜਲੇ ਪਿੰਡ ਜਲਾਲਦੀਵਾਲ ਤੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਦੀ ਮੱਦਦ ਲਈ ਐਨਆਰਆਈਜ਼ ਦੇ ਸਹਿਯੋਗ ਨਾਲ 200 ਗੱਟੇ ਯੂਰੀਆ ਖਾਦ ਅਤੇ 100 ਏਕੜ ਦੀ ਫਸਲ ਲਈ ਕੀਟਨਾਸਕ ਦਵਾਈ ਭੇਜੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਜੌਹਲ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ 6-7 ਮਹੀਨੇ ਪਹਿਲਾਂ ਪੰਜਾਬ ਦੇ ਮਾਝਾ ਅਤੇ ਦੋਆਬਾ ‘ਚ ਕਈ ਇਲਾਕੇ ਹੜ੍ਹ ਆਉਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਜਿੰਨ੍ਹਾਂ ਦੀ ਮੱਦਦ ਲਈ ਜਿੱਥੇ ਸਾਰਾ ਪੰਜਾਬ ਖੜ੍ਹਾ ਹੋਇਆ ਸੀ, ਉੱਥੇ ਗਾਇਕਾ, ਫਿਲਮੀ ਕਲਾਕਾਰਾਂ, ਸਮਾਜ ਸੇਵੀਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਨੂੰ ਖਾਦ ਅਤੇ ਕੀਟਨਾਸਕ ਦਵਾਈਆਂ ਦੀ ਜਰੂਰਤ ਹੈ। ਅੱਜ ਉਹ ਇਡਿਆਨਾ ਐਪਲਜ (ਅਮਰੀਕਾ) ਦੇ ਨੌਜਵਾਨਾਂ ਵੱਲੋਂ ਭੇਜੀ ਮੱਦਦ ਨਾਲ 200 ਗੱਟੇ ਯੂਰੀਆ ਖਾਦ ਅਤੇ 100 ਏਕੜ ਦੀ ਫਸਲ ਲਈ ਕੀਟ ਨਾਸਕ ਦਵਾਈਆਂ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਨ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚਦਾ ਕਰਨਗੇ। ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਇਸ ਤੋਂ ਇਲਾਵਾ ਉਹ ਹੋਰ ਲੋੜੀਂਦੇ ਸਮਾਨ ਬਾਰੇ ਜਾਣਕਾਰੀ ਲੈ ਕੇ ਆਉਂਦੇ ਦਿਨਾਂ ਤੱਕ ਉਹ ਸਮਾਨ ਲੋੜਵੰਦ ਲੋਕਾਂ ਤੱਕ ਪਹੁੰਚਦਾ ਕਰਨਗੇ। ਇਸ ਮੌਕੇ ਕੈਪਟਨ ਨਿਰਪਾਲ ਸਿੰਘ, ਜਗਦੇਵ ਸਿੰਘ ਪੂਨੀਆਂ, ਜਗਰੂਪ ਸਿੰਘ ਪੂਨੀਆਂ, ਰਾਜਵਿੰਦਰ ਸਿੰਘ ਜੌਹਲ, ਗੁਰਿੰਦਰਪ੍ਰੀਤ ਸਿੰਘ ਪੂਨੀਆਂ, ਵਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਪੂਨੀਆਂ, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੋਲੂ ਮਾਜਰਾ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 11 ਨੂੰ
Next articleਮਹਾਨ ਕਰਮਯੋਗੀ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਹਰੀ ਜੀ ਦੀ ਪਾਵਨ ਪਵਿੱਤਰ ਯਾਦ ‘ਚ 37 ਵੀਂ ਸਲਾਨਾਂ ਬਰਸੀ