HOME ਬੰਗਾ ਹਲਕੇ ਦੇ ਉੱਘੇ ਅੰਬੇਡਕਰੀ ,ਸਮਾਜ ਸੇਵੀ , ਸਾਹਿਬ ਕਾਸ਼ੀ ਰਾਮ ਦੇ...

ਬੰਗਾ ਹਲਕੇ ਦੇ ਉੱਘੇ ਅੰਬੇਡਕਰੀ ,ਸਮਾਜ ਸੇਵੀ , ਸਾਹਿਬ ਕਾਸ਼ੀ ਰਾਮ ਦੇ ਅੰਦੋਲਨ ਨਾਲ ਜੁੜੇ ਸਤਿਕਾਰਯੋਗ ਤਰਲੋਕ ਚੰਦ ਜੀ ਇਸ ਦੁਨੀਆਂ ਨਹੀਂ ਰਹੇ

4
ਤਰਲੋਕ ਚੰਦ ਜੀ

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ) ਬੰਗਾ ਹਲਕੇ ਦੇ ਪਿੰਡ ਅਟਾਰੀ ਵਿਚ ਮਿਸ਼ਨਰੀ ਪਰਿਵਾਰ ਦੇ ਮੁਖੀ ਠੇਕੇਦਾਰ ਉੱਘੇ ਅੰਬੇਡਕਰੀ ,ਸਮਾਜਸੇਵੀ ਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਨਾਲ ਜੁੜੇ ਬਜ਼ੁਰਗ ਆਗੂ ਸਤਿਕਾਰਯੋਗ ਤਰਲੋਕ ਚੰਦ ਜੀ ਵਧੀਆ ਜ਼ਿੰਦਗੀ ਬਤੀਤ ਕਰਦੇ ਹੋਏ ਅਜ‌ ਸਵੇਰੇ ਪਰਿਵਾਰ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ ਅਜ ਬਸਪਾ ਵਲੋਂ ਨੀਲਾ ਸਰੋਪਾ ਤੇ ਭਿਖਸ਼ੂ ਸੰਘ ਤੇ ਡਾ ਅੰਬੇਡਕਰ ਮੈਮੋਰੀਅਲ ਕਮੇਟੀ ਸੂੰਢ ਪੰਜਾਬ ਦੀ ਕਮੇਟੀ ਵਲੋਂ ਪੰਚਸ਼ੀਲ ਝੰਡੇ ਨਾਲ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਸਪੁੱਤਰ ਬਸਪਾ ਆਗੂ ਇੰਦਰਜੀਤ ਅਟਾਰੀ ਜਨਰਲ ਸਕੱਤਰ ਡਾ ਅੰਬੇਡਕਰ ਮੈਮੋਰੀਅਲ ਕਮੇਟੀ, ਰਿਟਾਇਰ ਏ ਐਸ ਆਈ ਦੀਨ‌ ਦਿਆਲ ਰਿਟਾਇਰ ਏ ਐਸ ਆਈ ਤੀਰਥ ਰਾਮ ਜੀ ਤੇ ਸਮੂਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਬੋਧੀ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਹੋਇਆ ਅਜਿਹੇ ਬਜ਼ੁਰਗਾਂ ਦੇ ਜਾਣ ਦਾ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਭਾਰੀ ਘਾਟਾ ਪੈਂਦਾ ਹੈ ਇਸ ਮੌਕੇ ਤੇ ਪ੍ਰਵੀਨ ਬੰਗਾ, ਐਡਵੋਕੇਟ ਕੁਲਦੀਪ ਭੱਟੀ, ਹਰਬਲਾਸ ਬਸਰਾ, ਮਹੇਸ਼ ਬੋਧੀ,ਓਮ ਪ੍ਰਕਾਸ਼ ਔਜਲਾ,ਪ੍ਰਿੰਸੀਪਲ ਮਨਜੀਤ ਸਿੰਘ ਲੋਗੀਆਂ ਅਤੇ ਹੋਰ ਸੰਗਤਾਂ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੀ ਮਿਹਨਤ ਦਾ ਇੱਕ-ਇੱਕ ਦਾਣਾ ਸਰਕਾਰ ਵੱਲੋਂ ਖ਼ਰੀਦਿਆ ਜਾਵੇਗਾ – ਕਰਨਵੀਰ ਕਟਾਰੀਆ
Next articleਦਲਿਤ ਲੜਕੀ ਨੂੰ ਇਨਸਾਫ਼ ਨਾ ਮਿਲਣ ਵਿੱਚ ਅੜਿੱਕਾ ਬਣਿਆ ਡਾ. ਰੋਮੀ ਮਹਾਜਨ: ਨਨਹੇੜੀਆਂ