ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਪੰਜਾਬ ਅਤੇ ਕੋਆਪ੍ਰੇਟਿਵ ਬੈਂਕ ਹੁਸਿ਼ਆਰਪੁਰ ਦੀ ਮੈਨੇਜਮੈਂਟ ਵਲੋਂ ਇੱਕ ਦਲਿਤ ਲੜਕੀ ਨਾਲ ਸਾਲ 2016 ਤੋਂ ਹੁਣ ਤੱਕ ਲਗਾਤਾਰ ਮਾਨਸਿਕ ਤਸੱਦਰ ਕੀਤਾ ਜਾ ਰਿਹਾ ਹੈ।ਲੜਕੀ ਨਾਲ ਕੋਆਪ੍ਰੇਟਿਵ ਬੈਂਕ ਬਰਾਂਚ ਅੰਦਰ ਹੋਏ ਸੈਕਸੁਅਲ ਹਰਾਸਮੈਂਟ ਅਤੇ ਕੁੱਟਮਾਰ ਕਰਨ ਵਾਲੇ ਅਪਰਾਧੀ ਦੀ ਅਡੀਸ਼ਨ ਰਜਿਸਟਰਾਰ ਮੈਡਮ ਨਿਸ਼ਾ ਰਾਣਾ ਜੀ ਦੇ ਅਧੀਨ ਬਣੀ ਸੱਤ ਮੈਬਰੀ ਸੈਕਸੁਅਲ ਹਰਾਸਮੈਂਟ ਕਮੇਟੀ ਵਲੋਂ ਜਾਰੀ ਕੀਤੀ ਪੜਤਾਲ ਰਿਪੋਰਟ ਤੇ ਰਜਿਸਟਰਾਰ ਦਫਤਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਰਿਪੋਰਟ ਅਨੁਸਾਰ ਦੋਸ਼ੀਆਂ ਤੇ ਕਾਰਵਾਈ ਕਰਨੀ ਬਣਦੀ ਸੀ। ਪਰੰਤੂ ਬੈਂਕ ਮੈਨੇਜਮੈਂਟ ਵਲੋਂ ਪੀੜਤ ਲੜਕੀ ਨੂੰ ਹੀ ਡਿਸਮਸ ਕਰ ਦਿੱਤਾ ਗਿਆ। ਜਿਸਦੇ ਇਵਜ ਵਜੋਂ ਪੀੜਤ ਲੜਕੀ ਵਲੋਂ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਪਾਸ ਅਪੀਲ ਦਾਇਰ ਕੀਤੀ ਗਈ।ਰਜਿਸਟਰਾਰ ਸਾਹਿਬ ਵਲੋਂ ਆਪਣੇ ਬਿਹਾਫ ਤੇ ਮੈਡਮ ਜੇ ਆਰ ਜਲੰਧਰ ਜੀ ਨੂੰ ਪੜਤਾਲ ਅਧਿਕਾਰੀ ਨਿਯੁਕਤ ਕੀਤਾ ਉਨ੍ਹਾਂ ਨੇ ਬੈਂਕ ਮੈਨੇਜਮੈਂਟ ਵਲੋਂ ਡਿਸਮਸ ਦੇ ਹੁਕਮ ਰੱਦ ਕਰ ਦਿੱਤੇ ਅਤੇ ਪੀੜਤ ਲੜਕੀ ਨੂੰ ਮੁੜ ਡਿਉਟੀ ਤੇ ਬਹਾਲ ਕਰਨ ਲਈ ਹੁਕਮ ਪਾਸ ਕੀਤੇ। ਪਰੰਤੂ ਹੁਣ ਪੀੜਤ ਲੜਕੀ ਨੂੰ ਬਹਾਲ ਕਰਨ ਦੀ ਬਜਾਏ ਬੈਂਕ ਮੈਨੇਜਮੈਂਟ ਵਲੋਂ ਡਾ. ਰੋਮੀ ਮਹਾਜਨ ਨਾਮ ਦੇ ਵਿਆਕਤੀ ਰਾਹੀਂ ਪੀੜਤ ਲੜਕੀ ਨੂੰ ਇਨਸਾਫ਼ ਨਾ ਦੇਣ ਲਈ ਅਧਿਕਾਰੀਆਂ ਨੂੰ ਦਬਾਇਆ ਜਾ ਰਿਹਾ ਹੈ।ਮਾਨਯੋਗ ਮੁੱਖ ਮੰਤਰੀ ਸਾਬ ਸਹਿਕਾਰਤਾ ਵਿਭਾਗ ਤੁਹਾਡੇ ਪਾਸ ਹੈ ਪਰੰਤੂ ਇਹ ਰੋਮੀ ਮਹਾਜਨ ਕੌਣ ਹੈ ਜੋ ਤੁਹਾਡੀਆ ਪਾਵਰਾ ਦੀ ਦੁਰਵਰਤੋਂ ਕਰ ਰਿਹਾ ਹੈ। ਇਹ ਵਿਅਕਤੀ ਕਾਂਗਰਸ ਦੇ ਇਸਾਰਿਆਂ ਤੇ ਕੰਮ ਕਰ ਰਿਹਾ ਹੈ ਹਮੇਸ਼ਾ ਕਾਂਗਰਸ ਦੀ ਹਮਾਇਤ ਕਰਨ ਵਾਲੇ ਜੀ ਐਮ ਅਮਨਪ੍ਰੀਤ ਸਿੰਘ ਬਰਾੜ ਡੀ ਐਮ ਲਖਵੀਰ ਸਿੰਘ ਅਤੇ ਮੁੱਖ ਦੋਸ਼ੀ ਸਨਮਪਾਲ ਜਿਸਨੂੰ ਨੋਕਰੀ ਤੋਂ ਮੁਅੱਤਲ ਕੀਤਾ ਹੋਇਆ ਸੀ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ ਦੀ ਸਰੇਆਮ ਮੱਦਤ ਕਰ ਰਿਹਾ ਹੈ। ਉਨ੍ਹਾਂ ਰੋਮੀ ਮਹਾਜਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਆਪਣਾ ਤਾਨਾਸ਼ਾਹੀ ਰਵੱਈਆ ਨਾ ਬਦਲਿਆ ਤਾਂ ਤੁਹਾਡੇ ਓਮੈਂਕਸ ਨਿਊ ਚੰਡੀਗੜ੍ਹ ਵਿਖੇ ਨਵੇ ਲਏ ਵਿਲਾ ਦੇ ਸਾਹਮਣੇ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਨੂੰ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



