ਮੌਨਸੂਨ ਇਜਲਾਸ ’ਚ ਬਿਜਲੀ ਬਿੱਲ ਸਣੇ 17 ਨਵੇਂ ਬਿੱਲ ਲਿਆਵੇਗੀ ਸਰਕਾਰ

ਨਵੀਂ ਦਿੱਲੀ, (ਸਮਾਜ ਵੀਕਲੀ): ਸੰਸਦ ਦੇ ਮੌਨਸੂਨ ਇਜਲਾਸ ਵਿਚ ਕੇਂਦਰ ਸਰਕਾਰ 17 ਨਵੇਂ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਡੁੱਬੇ ਕਰਜ਼ਿਆਂ ਤੇ ਦੀਵਾਲੀਆ ਨਿਕਲਣ ਬਾਰੇ ਕੋਡ (ਆਈਬੀਸੀ) ਬਿੱਲ ਲਿਆਂਦਾ ਜਾਵੇਗਾ ਜੋ ਆਰਡੀਨੈਂਸ ਦੀ ਥਾਂ ਲਏਗਾ। ਨਵੇਂ ਬਿੱਲਾਂ ਵਿਚ ਐਲਐਲਪੀ ਐਕਟ, ਬਿਜਲੀ ਐਕਟ ਤੇ ਹੋਰ ਸ਼ਾਮਲ ਹਨ।

ਲੋਕ ਸਭਾ ਬੁਲੇਟਿਨ ਮੁਤਾਬਕ,  ਐਲਐਲਪੀ ਐਕਟ 2008 ਵਿਚ ਸੋਧ ਕਰ ਕੇ ਕਰੀਬ 12 ਤਰ੍ਹਾਂ ਦੇ ਅਪਰਾਧ ਖ਼ਤਮ ਕੀਤੇ ਜਾਣਗੇ ਜੋ ਕਿ ਪ੍ਰਕਿਰਿਆ ਤੇ ਤਕਨੀਕੀ ਉਲੰਘਣਾ ਨਾਲ ਜੁੜੇ ਹੋਏ ਹਨ। ਇਹ ਕਾਰੋਬਾਰ ਲਈ ਸੌਖ ਪੈਦਾ ਕਰਨ ਲਈ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਲਾ ਖਾਣਾਂ ਦੇ ਹੱਕਾਂ ਅਤੇ ਜ਼ਮੀਨ ਦੀ ਲੀਜ਼ ਬਾਰੇ ਵੀ ਇਕ ਸੋਧ ਬਿੱਲ ਲਿਆਂਦਾ ਜਾਵੇਗਾ। ਉਧਰ, ਮੌਨਸੂਨ ਇਜਲਾਸ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਵਿਚਾਰ ਕਰਨ ਲਈ ਕਾਂਗਰਸ ਦਾ ਰਣਨੀਤਕ ਗਰੁੱਪ ਬੁੱਧਵਾਰ ਨੂੰ ਮੀਟਿੰਗ ਕਰੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਮੁਖੀ ਦੇ ਏਜਜ਼ ’ਚ ਟੈਸਟ, ਵਾਪਸ ਜੇਲ੍ਹ ਭੇਜਿਆ
Next articleਮਨੁੱਖੀ ਸੰਕਟ ਮੌਕੇ ਸੁਪਰੀਮ ਕੋਰਟ ਮੂਕ ਦਰਸ਼ਕ ਨਹੀਂ ਬਣ ਸਕਦੀ: ਜਸਟਿਸ ਚੰਦਰਚੂੜ