ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਹਮਦਰਦੀ ਨਾਲ ਸੁਣਨ ਦਾ ਦਾਅਵਾ

*ਮਾਮਲਾ ਸ੍ਰੀ ਫਤਿਹਗੜ ਸਾਹਿਬ ਵਿਖੇ ਲੱਗਣ ਵਾਲੀਆਂ ਰਾਜਨੀਤਿਕ ਸਟੇਜਾਂ ਦਾ*

ਅੱਪਰਾ (ਸਮਾਜ ਵੀਕਲੀ) – ਚਾਰ ਸਾਹਿਬਜ਼ਾਦਿਆਂ ਦੇ ਮਾਤਾ ਗੁਜ਼ਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਫਤਿਹਗੜ ਸਾਹਿਬ ਵਿਖੇ ਸਿਆਸੀ ਲੀਡਰਾਂ ਵਲੋਂ ਲਗਾਈਆਂ ਜਾਣ ਵਾਲੀਆਂ ਸਿਆਸੀ ਸਟੇਜਾਂ ਸੰਬੰਧੀ ਸਖਤ ਸ਼ਬਦਾਂ ’ਚ ਟਿੱਪਣੀ ਕਰਦਿਆਂ ਭਾਈ ਸੋਹਣ ਸਿੰਘ ਖਾਲਸਾ ਨੇ ਕਿਹਾ ਕਿ ਸਿਆਸੀ ਲੀਡਰਾਂ ਨੂੰ ਆਪਣੀਆਂ ਆਪਣੀਆਂ ਸਟੇਜ਼ਾਂ ਲਗਾਉਣ ਦੀ ਥਾਂ ਸਿਰਫ ਮੁੱਖ ਸਟੇਜ ਉੱਪਰੋਂ ਹੀ ਬੋਲਣਾ ਚਾਹੀਦਾ ਹੈ ਤੇ ਇਸ ਸਮੇਂ ਸਿਆਸੀ ਦੂਸ਼ਣਬਾਜ਼ੀ ਤਿਆਗ ਕੇ ਸਿਰਫ ਤੇ ਸਿਰਫ ਚਾਰ ਸਾਹਿਬਜ਼ਦਿਆਂ ਦੇ ਜੀਵਨ ਤੇ ਸ਼ਹੀਦੀ ਬਾਰੇ ਹੀ ਸੰਗਤਾਂ ਨੂੰ ਜਾਣੂੰ ਕਰਵਾਉਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਕਈ ਜਥੇਬੰਦੀਆਂ ਇਸ ਸਮਾਗਮ ਮੌਕੇ ਹੋਣ ਵਾਲੀਆਂ ਰਾਜਨੀਤਿਕ ਸਟੇਜਾਂ ਦਾ ਵਿਰੋਧ ਤਾਂ ਕਰਦੀਆਂ ਹਨ ਪਰੰਤੂ ਸਿਆਸੀ ਲੀਡਰਾਂ ਨੂੰ ਸੇਧ ਦੇਣ ਵਾਲੇ ਪਾਸੇ ਉਹ ਸੱਭ ਚੁੱਪ ਹਨ, ਜਿਸਦਾ ਨਤੀਜਾ ਸਾਰਥਕ ਨਹੀਂ ਹੈ। ਉਨਾਂ ਕਿਹਾ ਕਿ ਇਨਾਂ ਜਥੇਬੰਦੀਆਂ ਨੂੰ ਇਸ ਸਮੇਂ ਰਾਜਨਿਤਿਕ ਲੀਡਰਾਂ ਦੀ ਆਮਦ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਰਾਜਨਿਤਕ ਲੀਡਰਾਂ ਵਲੋਂ ਦਿੱਤੇ ਜਾਣ ਵਾਲੇ ਗੈਰ ਸਿਧਾਂਤਿਕ ਭਾਸ਼ਣਾਂ ਦਾ ਜਰੂਰ ਵਿਰੋਧ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੱਖ ਵੱਖ ਰਾਜਨਿਤਿਕ ਸਟੇਜਾਂ ਨੂੰ ਬੰਦ ਕਰਵਾ ਕੇ ਸਿਰਫ ਮੁੱਖ ਸਟੇਜ ਉੱਪਰੋਂ ਹੀ ਸਿਆਸੀ ਪਾਰਟੀਆਂ ਦੇ ਇੱਕ ਇੱਕ ਨੁਮਾਇੰਦੇ ਦੀ ਹਾਜ਼ਰੀ ਲਗਵਾ ਦੇਣ ਤੇ ਸਾਰੇ ਨੁਮਾਇੰਦੇ ਉੱਥੇ ਹੀ ਸਿਰਫ ਸਹੀਦਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕਰਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹੁਲ ਗਾਂਧੀ ਕੋਵਿਡ ਦੇ ਮੱਦੇਨਜ਼ਰ ਯਾਤਰਾ ਰੱਦ ਕਰਨ: ਸਿਹਤ ਮੰਤਰੀ
Next articleਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਹਮਦਰਦੀ ਨਾਲ ਸੁਣਨ ਦਾ ਦਾਅਵਾ