ਚੁਗਲੀਆਂ

         (ਸਮਾਜ ਵੀਕਲੀ)
ਚੁਗਲੀਆਂ ਹੁੰਦੀਆਂ ਮਿੱਠੀਆਂ ਕੜਾਹ ਵਰਗੀਆਂ,
ਜਿਸ ਦੇ ਵਿਰੁੱਧ ਹੋਣ, ਉਸ ਦੀ ਸੋਚ ਨੂੰ ਤਬਾਹ ਕਰਦੀਆਂ।
ਜੋ ਕਰਦੇ ਚੁਗਲੀਆਂ,ਮਨ ਦੀ ਭੜਾਸ ਕੱਢਦੇ,
ਡਰਪੋਕ, ਚੁਗਲਾਂ ਤੋਂ ਰਹਿਣ ਡਰਦੇ।
ਸੱਚ ਤੇ ਚੱਲਣ ਵਾਲੇ ਨਿਡਰ ਹੋ ਕੇ ਕੰਮ ਕਰਦੇ,
ਚੁਗਲਾਂ ਨੂੰ ਗੱਲਾਂ ਗੱਲਾਂ ‘ਚ ਲਾਹ ਧਰਦੇ।
ਪਰ ਦਿਲ ਨਾ ਕਿਸੇ ਦਾ ਦੁਖਾਓ ਮਿੱਤਰੋ,
ਸਭ ਨੂੰ ਪਿਆਰ ਦੀ ਰਾਹ ਦਿਖਾਓ ਮਿੱਤਰੋ।
ਚੁਗਲਾਂ ਤੋਂ ਕਈ ਗੁੱਝੇ ਭੇਤ ਮਿਲਦੇ, ਹੁੰਦੇ ਨ੍ਹੀਂ ਮਾੜੇ,
ਝੱਲ ਨ੍ਹੀਂ ਸਕਦੇ ਤਰੱਕੀ, ਖੁਸ਼ੀ ਕਿਸੇ ਦੀ, ਮਾਰ ਜਾਂਦੇ ਸਾੜੇ।
ਕਦੀ ਕਦੀ ਪਤੇ ਦੀਆਂ ਗੱਲਾਂ, ਸਾਂਝੀਆਂ ਉਹਨਾਂ ਨਾਲ ਕਰੋ,
ਉਹਨਾਂ ਦੀ ਸੰਭਾਵੀ ਬਿਜਲੀ ਗਿਰਾਉਂਣ ਦੀ ਚਾਲ ਤੋਂ ਡਰੋ।
ਚੁਗਲ ਹੀ ਹੋਇਆ ਕਰਦੇ ਦੁੱਖ-ਸੁੱਖ ਦੇ ਸ਼ਰੀਕ,
ਕਦੀ-ਕਦਾਈ ਹੀ ਹੁੰਦੀ ਉਹਨਾਂ ਦੀ ਚੋਭ ਬਰੀਕ।
ਉਹਨਾਂ ਨਾਲ ਚੰਗੇ ਸੰਬੰਧ ਬਣਾ ਕੇ ਹੀ ਬਚ ਸਕਦੇ,
ਰਿਸ਼ਤਿਆਂ ਦੀਆਂ ਸਾਂਝਾਂ ਦੇ ਰੰਗਾਂ ਵਿੱਚ ਰਚ ਸਕਦੇ।
ਰੱਬ ਇਸ ਸਾਰੇ ਵਰਤਾਰੇ ਨੂੰ ਉੱਪਰ ਬੈਠਾ ਦੇਖਦਾ,
ਜੀਹਨੂੰ ਜੋ ਚਾਹੀਦਾ, ਦੂਣਾ-ਚੌਣਾ ਕਰਕੇ ਭੇਟ ਦਾ।
ਜ਼ਿੰਦਗੀ ਦੀ ਗੱਡੀ ਨੂੰ ਚਲਦੀ ਰੱਖੋ, ਜਾਮ ਨਾ ਹੋ ਜਾਵੇ,
ਹੱਸਦਿਆਂ ਦੇ ਘਰ ਵੱਸਦੇ, ਖੁੰਝ ਜਾਵੇ ਉਹ ਪਛਤਾਵੇ।
ਅਮਰਜੀਤ ਸਿੰਘ ਤੂਰ 
ਹਾਲ ਆਬਾਦ #639ਸੈਕਟਰ40ਏ, ਚੰਡੀਗੜ੍ਹ।
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ  :  9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਨਸ ਜੀਵਨ ਰਿਟਾਇਰੀਆਂ ਦਾ-
Next articleਬਦਲਦੇ ਰਿਸ਼ਤੇ