ਸਮਾਜ ਵੀਕਲੀ ਯੂ ਕੇ-
ਤੂੰ ਸੰਤਾਂ ਕੇ ਸੰਗ, ਸੰਤ ਤੇਰੇ ਸ਼ਰਣਾਈ ।
ਤੇਰੀ ਉਪਮਾ ਸੰਤ ਹੀ ਧਿਆਵੇ
ਤੁਧ ਔਰ ਨਾ ਕੋਈ ਧਿਆਈ ।
ਤੇਰੇ ਰੰਗ ਸੰਤ ਹੀ ਮਾਣੇ
ਇਹ ਤੇਰੀ ਵਡਿਆਈ ।
ਮੇਰੇ ਰਾਮ ਤੂੰ ਸੰਤਾਂ ਕਾ ਦਾਸ
ਸੰਤ ਤੇਰੇ ਸਖਾਈ ।
ਸੰਤ ਕੀ ਸ਼ਰਨ ਜੋ ਜਨ ਆਵੇ
ਭਵਸਾਗਰ ਹੋਏ ਮੁਕਤਾ ਭਾਈ ।
ਸੰਤ ਕੀ ਉਪਮਾ ਜੋ ਜਨ ਗਾਵੇ
ਸੋ ਦੂਖ ਲਗੇ ਨਾ ਰਾਈ ।
ਚਰਨਧੂੜੀ ਜੋ ਸੰਤ ਕਮਾਵੇ
ਸੋ ਜਨਮ ਮਰਨ ਛੱਡ ਜਾਈ ।
ਬ੍ਰਹਮ ਅਵਸਥਾ ਸੰਤ ਪਿਆਰੀ
ਜਿੱਥੇ ਰਾਮ ਰਿਹਾ ਸਮਾਈ ।
ਸੰਤ ਪੂਰਨ ਜੋ ਹਿਰਦੇ ਵਸਿਆ
ਫਿਰ ਕਾਲ਼ ਨਿਕਟ ਨਾ ਆਈ ।
ਭੂਰੀ ਵਾਲਿਆਂ ਸੰਗ ਐੱਸ. ਪੀ. ਤੂੰ ਵੀ ਤਰਜਾ
ਸੁਆਮੀ ਸ਼ੰਕਰਾਨੰਦ ਜੀ ਬੇੜੀ ਬਣਾਈ ।
ਸਤਿੰਦਰ ਪਾਲ ਸਿੰਘ
ਲੈਕਚਰਾਰ ਫਿਜ਼ਿਕਸ
9888045355


