(ਸਮਾਜ ਵੀਕਲੀ)

ਚੱਕ ਲਿਆ ਬਾਜ਼ਾਰ ਵਿੱਚੋਂ ਸੁਰਮਾ,
ਨੀ ਵਿਆਹ ਆਇਆ ਚੰਦ ਕੁਰ ਦਾ,
ਜਾਗੋ ਕੱਢਣੀ ਮੜਕ ਨਾਲ਼ ਤੁਰਨਾ,ਨੀ
ਵਿਆਹ ਆਇਆ ਚੰਦ ਕੁਰ ਦਾ,
2.ਜਿੱਦ-2,ਪਾਉਣੀ ਚੱਕਵੀਂ ਬੋਲੀ,
ਡੱਗਾ ਢੋਲ ਤੇ ਲਾ ਵੇ ਢੋਲੀ,
ਵਾਂਗ ਸੱਪਣੀ ਵਲੇਵੇਂ ਲੱਕ ਮੁੜਨਾ,
ਨੀ ਵਿਆਹ ਆਇਆ ਚੰਦ ਕੁਰ ਦਾ,
ਜਾਗੋ ਕੱਢਣੀ ਮੜਕ ਨਾਲ਼ ਤੁਰਨਾ,
3ਬੋਲੀਆਂ ਪਾ-ਪਾ, ਹੇਕਾਂ ਲਾ-ਲਾ ਪਿੰਡ ਜਗਾਉਣਾ,
ਕੱਲੇ-ਕੱਲੇ ਦਾ ਢਹੂ ਬਨੇਰਾ,ਨੱਚ-ਨੱਚ ਭੜਥੂ ਪਾਉਣਾ,
ਨਾਲ਼ੇ ਮੰਜੀ ਤੋਂ ਛੜੇ ਨੇ ਥੱਲੇ ਰੁੜ੍ਹਨਾ,
ਨੀ ਵਿਆਹ ਆਇਆ ਚੰਦ ਕੁਰ ਦਾ,
ਜਾਗੋ ਕੱਢਣੀ ਮੜਕ ਨਾਲ਼ ਤੁਰਨਾ,
ਨੀ ਵਿਆਹ ਆਇਆ ਚੰਦ ਕੁਰ ਦਾ
4.ਹੁਸਨ ਲੋਹੜੇ ਦਾ ਸਿਰ ਤੇ ਜਾਗੋ ਨੱਚਦੀ ਜਦ ਕਰਤਾਰੀ,
ਸੁੱਥਣਾਂ ਸੂਟ ਲਿਸ਼ਕਦੇ ਘੱਗਰੇ ਸਿਰ ਸੂਹੀ ਫੁਲਕਾਰੀ,
ਛਿੰਦੋ ਮਿੰਦੋ ਜਦ ਕਰਨ ਤਮਾਸ਼ੇ ਪ੍ਰਿੰਸ ਪਿੜ ਗਿੱਧੇ ਦਾ ਥੁੜਨਾ
ਨੀ ਵਿਆਹ ਆਇਆ ਚੰਦ ਕੁਰ ਦਾ
ਜਾਗੋ ਕੱਢਣੀ ਮੜਕ ਨਾਲ਼ ਤੁਰਨਾ
ਨੀ ਵਿਆਹ ਆਇਆ ਚੰਦ ਕੁਰ ਦਾ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਪੀੜ੍ਹੀ ਵੱਲ ਧਿਆਨ ਦੇਣ ਦੀ ਲੋੜ
Next articleਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਵੋਟਾਂ ਤੋਂ ਬਾਅਦ ਆਪਣੇ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣ ਦੇ ਰੁਝੇਵਿਆਂ ਵਿੱਚ ਰੁੱਝੇ