ਤਰਸੇਮ ਸਹਿਗਲ(ਸਮਾਜ ਵੀਕਲੀ) ਸੰਨ 1989 ਵਿੱਚ ਮੈਂ ਮੋਹਾਲੀ ਇੱਕ ਫੈਕਟਰੀ ਵਿੱਚ ਕੰਮ ਤੇ ਲੱਗ ਗਿਆ ਸੀ ਤੇ 1989 ਵਿੱਚ ਹੀ ਮੇਰਾ ਵਿਆਹ ਹੋ ਗਿਆ ਸੀ ! ਫੈਕਟਰੀ ‘ਚੋਂ ਛੁੱਟੀ ਦੇ ਬਾਦ ਇੱਧਰ -ਉੱਧਰ ਘੁੰਮਦੇ ਰਹਿਣਾ lਇੱਕ ਦਿਨ ਮੈਂ ਫੇਸ 6 ਇੰਡਸਟਰੀਅਲ ਏਰੀਆ ਵਿੱਚ ਘੁੰਮ ਰਿਹਾ ਸੀ, ਇੱਕ ਫੈਕਟਰੀ ਦੇ ਗੇਟ ਤੇ ਨਿਗਾਹ ਪਈ, ਲਿਖਿਆ ਸੀ, “ਪ੍ਰੇਰਨਾ ਪ੍ਰਿੰਟਿਗ ਪ੍ਰੈਸ, B-52 ਫੇਸ 6, ਮੋਹਾਲੀ l” ਇਸ ਪ੍ਰੈਸ ਵਿੱਚ ਛਪੀਆਂ ਮੈਂ ਕਈ ਕਿਤਾਬਾਂ ਪੜ੍ਹ ਚੁੱਕਿਆ ਸੀ l ਥੋੜਾ -ਬਹੁਤਾ ਲਿਖਣ ਦਾ ਵੀ ਭੁਸ ਸੀ l ਜਲੰਧਰ ਤੋਂ ਛਪਦੇ ਮੈਗਜ਼ੀਨ” ਸਮਰਾਟ ਵੀਕਲੀ ” ਵਿੱਚ ਮੇਰੀਆਂ ਕਾਫੀ ਰਚਨਾਵਾਂ ਛਪ ਚੁਕੀਆਂ ਸਨ l ਮੈਗਜ਼ੀਨ ” ਸਮਰਾਟ ਵੀਕਲੀ ” ਵਾਲੇ ਰੁਮਾਂਟਿਕ ਗੀਤ, ਸ਼ਾਇਰੋ -ਸ਼ਾਇਰੀ ਤੇ ਕਹਾਣੀਆਂ ਹੀ ਛਾਪਦੇ ਸਨ l ਥੋੜਾ ਬਹੁਤ ਕਾਮਰੇਡੀ ਟਾਈਪ ਵੀ ਲਿਖ ਲਈਦਾ ਸੀ lਸੋ ਮੈਂ ਉਸ ਫੈਕਟਰੀ ਦੇ ਅੰਦਰ ਚਲਾ ਗਿਆ, ਉੱਥੇ ਪ੍ਰੈਸ ਦਾ ਮੈਨੇਜਰ ਮਿਲਿਆ, ਉਸ ਨਾਲ ਗੱਲ -ਬਾਤ ਹੋਈ, ਮੈਂ ਉਸ ਨੂੰ ਦੱਸਿਆ ਕਿ ਮੈਂ ਵੀ ਲਿਖ ਲੈਂਦਾ ਹਾਂ l ਉਸ ਨੇ ਮੈਥੋਂ ਕਾਪੀ ਮੰਗਵਾਈ, ਮੈਂ ਦੂਜੇ ਦਿਨ ਉਸ ਨੂੰ ਕਾਪੀ ਲਿਆ ਕੇ ਦਿਖਾਈ l ਮੈਨੇਜਰ ਸਾਹਿਬ ਨੇ ਕਾਪੀ ਚੈਕ ਕਰਕੇ ਮੇਰੀਆਂ ਰਚਨਾਵਾਂ ਆਪਣੇ ਰਸਾਲਿਆਂ ਵਿੱਚ ਛਾਪਣੀਆਂ ਸ਼ੁਰੂ ਕਰ ਦਿਤੀਆਂ l ਇਸ ਪ੍ਰੈਸ ਵਿੱਚ ਇੱਕ ਹਫਤਾਵਾਰੀ ਰਸਾਲਾ “ਖੇਤ ਮਜ਼ਦੂਰ ਏਕਤਾ ” ਅਤੇ ਇੱਕ ਮਹੀਨਾਵਾਰੀ ਰਸਾਲਾ “ਸਾਡਾ -ਯੁੱਗ ” ਛਪਦਾ ਸੀ l.ਇੰਹਨਾਂ ਰਸਾਲਿਆਂ ਵਿੱਚ ਕਾਫੀ ਦੇਰ ਤੱਕ ਛਪਣ ਤੌਂ ਬਾਦ ਮੈਂ ਪ੍ਰੈਸ ਦੇ ਮੈਨੇਜਰ ਕੋਲ ਆਪਣੀਆਂ ਰਚਨਾਵਾਂ ਦੀ ਕਿਤਾਬ ਛਪਵਾਉਣ ਦੀ ਇੱਛਾ ਜਾਹਰ ਕੀਤੀ lਮੈਨੇਜਰ ਸਾਹਿਬ ਨੇ ਮੈਨੂੰ ਦੱਸਿਆ ਕਿ ਕਾਮਰੇਡੀ ਟਾਈਪ ਦੀਆਂ ਰਚਨਾਵਾਂ ਦੀ ਕਿਤਾਬ ਛਪਵਾ ਕੇ ਵੇਚਣੀ, ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ l ਜੇ ਕਿਤਾਬ ਛਪਵਾਇਨੀ ਹੀ ਚਾਹੁੰਦਾ ਹੈ ਤਾਂ ਕੋਈ ਰੁਮਾਂਟਿਕ ਗੀਤਾਂ ਦੀ ਜਾ ਸ਼ਾਇਰੋ -ਸ਼ਾਇਰੀ ਦੀ ਛਪਵਾ ਲੈ l ਵਿਕ ਵੀ ਜਾਊਗੀ ਤੇ ਲੇਖਕ ਹੋਣ ਦਾ ਠੱਪਾ ਵੀ ਲੱਗ ਜਾਊਗਾ lਸੋ ਪ੍ਰੈਸ ਮੈਨੇਜਰ ਦੇ ਕਹਿਣ ਤੇ ਇੱਕ ਕਿਤਾਬ ਰੁਮਾਂਟਿਕ ਸ਼ਾਇਰੋ -ਸ਼ਾਇਰੀ ਦੀ ਛਪਵਾ ਲਈ l ਕਿਤਾਬ ਦਾ ਨਾਂ ਰੱਖਿਆ ” ਹੁਸ਼ਨ ਇਸ਼ਕ ਦੇ ਸ਼ੇਅਰ “l ਕਿਤਾਬ ਦੀ ਗਿਣਤੀ 1000 ਕਾਪੀ l ਕਿਤਾਬ ਦੇ ਸਭ ਤੋਂ ਅਖੀਰਲੇ ਸਫ਼ੇ ਤੇ ਮੇਰੀ ਫੋਟੋ ਪਿੰਡ ਦੇ ਫੁੱਲ ਅਡਰੈਸ ਸਮੇਤ ਛਪ ਗਈ l ਕਿਤਾਬ ਮਾਰਕੀਟ ਵਿੱਚ ਆ ਗਈ l ਧੜਾ -ਧੜਾ ਵਿਕਣੀ ਵੀ ਸ਼ੁਰੂ ਹੋ ਗਈ l..ਪਿੰਡ ਵਿੱਚ ਵੀ ਗੱਲਾਂ ਹੋਣ ਲੱਗੀਆਂ ਕਿ ਸਾਡੇ ਪਿੰਡ ਦੇ ਮੁੰਡੇ ਦੀ ਕਿਤਾਬ ਆਈ ਹੈ, ਉਸ ਕਿਤਾਬ ਤੇ ਉਸ ਦੀ ਫੋਟੋ ਵੀ ਲੱਗੀ ਹੈ l ਕਿਤਾਬ ਵਿੱਚ ਕੀ ਲਿਖਿਆ,ਉਸਦੇ ਅਰਥ ਕੀ ਹਨ ? ਇਸ ਨਾਲ ਅਨਪੜ ਲੋਕਾਂ ਨੂੰ ਕੋਈ ਮਤਲਬ ਨਹੀਂ, ਬੱਸ ਕਿਤਾਬ ਤੇ ਫੋਟੋ ਦੇਖ -ਦੇਖ ਕੇ ਹੀ ਮੇਰੀ ਬੱਲੇ -ਬੱਲੇ ਕਰੀਂ ਜਾਣ lਇੱਕ ਦਿਨ ਸਾਡੇ ਪਿੰਡ ਦੀਆਂ ਦੋ ਕੁੜੀਆਂ ਮੇਰੀ ਲਿਖੀ ਹੋਈ ਕਿਤਾਬ ਪੜ੍ਹ ਰਹੀਆਂ ਸਨ ਕਿ ਮੇਰੇ ਮਾਤਾ ਜੀ ਵੀ ਓਹਨਾ ਕੁੜੀਆਂ ਕੋਲ ਚਲੇ ਗਏ l ਉਹ ਕੁੜੀਆਂ ਮੇਰੇ ਮਾਤਾ ਜੀ ਨੂੰ ਕਹਿਣ ਲੱਗੀਆਂ “ਆ ਦੇਖ ਤਾਈ ਜੀ ਤੇਰੇ ਮੁੰਡੇ ਦੀ ਕਿਤਾਬ “l ਮੇਰੇ ਮਾਤਾ ਜੀ ਕਹਿਣ ਲੱਗੇ ਕਿ “ਮੇਰੇ ਲਾਇਕ ਪੁੱਤ ਦੀ ਫੋਟੋ ਤਾਂ ਹੁਣ ਕਿਤਾਬਾਂ ਤੇ ਵੀ ਛਪਣ ਲੱਗ ਪਈ l ਬਹੁੱਤ ਲਾਇਕ ਹੈ ਮੇਰਾ ਪੁੱਤ !”ਹੁਣ ਕੁੜੀਆਂ ਮੇਰੇ ਮਾਤਾ ਜੀ ਨੂੰ ਕਹਿਣ ਲੱਗੀਆਂ ਕਿ ” ਤਾਈ ਜੀ ਤੇਰੇ ਮੁੰਡੇ ਨੇ ਕਿਤਾਬ ਵਿੱਚ ਕੀ ਲਿਖਿਆ ਹੈ, ਪੜ੍ਹ ਕੇ ਸੁਣਾਈਏ l ” ਮੇਰੇ ਮਾਤਾ ਜੀ ਕਹਿਣ ਲੱਗੇ” ਸੁਣਾਓ ਮੇਰੇ ਪੁੱਤ !”ਜਦ ਕੁੜੀਆਂ ਨੇ ਮੇਰੇ ਮਾਤਾ ਜੀ ਨੂੰ ਕਿਤਾਬ ‘ਚੋਂ ਸ਼ਾਇਰੋ -ਸ਼ਾਇਰੀ ਪੜ੍ਹ ਕੇ ਸੁਣਾਈ, ਮੇਰੇ ਮਾਤਾ ਜੀ ਹੋ ਗਏ ਲਾਲੋ -ਲਾਲ l ਕੁੜੀਆਂ ਤੋੰ ਕਿਤਾਬ ਖੋ ਕੇ ਲੀਰੋ -ਲੀਰ ਕਰ ਤੀ ! ਪਿੰਡ ਦੇ ਘਰ ਜੋ ਦਸ -ਪੰਦਰਾਂ ਕਾਪੀਆਂ ਪਈਆਂ ਸਨ, ਉਹ ਵੀ ਅਗਨੀ ਭੇਟਾ ਕਰ ਦਿਤੀਆਂ lਮੇਰੇ ਨਾਲ ਮਾਤਾ ਨੇ ਉਹ ਕੀਤੀ ਜੋ ਕਦੇ ਖੇਤ ਪਏ ਗਧੇ ਨਾਲ ਨਾ ਹੋਈ ਹੋਵੇ lਤਰਸੇਮ ਸਹਿਗਲ93578-96207
HOME ਮੈਨੂੰ ਵੀ ਲੇਖਕ ਬਣਨ ਦਾ ਭੂਤ ਚਿੰਬੜਿਆ – (ਚੇਤੇ ਦੀ ਚੰਗੇਰ ‘ਚੋਂ...