(ਸਮਾਜ ਵੀਕਲੀ) ਕਾਹਨੂੰਵਾਨ ਛੰਭ, ਗੁਰਦਾਸਪੁਰ ਵਾਲੇ ਘੱਲੂਘਾਰੇ ਤੋਂ 16 ਸਾਲ ਬਾਅਦ ਹੋਇਆ।
ਰੋਹੀੜੇ ਵਿੱਚ ਕੁੱਪ ਦੇ ਨੇੜੇ ਮਲੇਰਕੋਟਲੇ (ਸੰਗਰੂਰ) ਪੰਜ ਫਰਵਰੀ 1762 ਨੂੰ ਸਾਕਾ ਹੋਇਆ। ਮੁਗਲਾਂ ਦਾ ਰਾਜ ਲਗਭਗ ਖਤਮ ਸੀ ਹੋਇਆ। ਮਰਹੱਟਿਆਂ ਆਪਣੀ, ਸ਼ਕਤੀ ਦਿਖਾਉਣ ਲਈ, ਅਬਦਾਲੀ ਨਾਲ, ਪਾਣੀਪਤ ਦੇ ਮੈਦਾਨ ਵਿੱਚ, ਆਪਣਾ ਮਾਣ ਖੋਇਆ।
ਕੁੱਪ-ਰੋਹੀੜੇ ਦਾ ਘੱਲੂਘਾਰਾ…………….!
ਮਰਹੱਟਿਆਂ ਨੂੰ ਲੁੱਟ ਕੇ ਜੇਤੂ ਰੂਪ ਵਿੱਚ ਕਾਬੁਲ ਵੱਲ ਰਿਹਾ ਸੀ ਧਾਅ। ਪੰਜਾਬ ਦੇ ਸਿੰਘਾਂ ਸਾਰਾ ਮਾਲ ਲੁੱਟ ਕੇ ਰਸਤਾ ਦਿੱਤਾ ਦਿਖਾ। ਚੜ੍ਹਤ ਸਿੰਘ ਸ਼ੁਕਰਚੱਕੀਆ ਨੇ, ਆਪਣੇ ਯੋਧਿਆਂ ਨਾਲ, ਪਿੱਛਾ ਕੀਤਾ। ਸਾਰਾ ਲੁੱਟਦਾ ਮਾਲ, ਆਪਣੇ ਕਬਜ਼ੇ, ਵਿੱਚ ਲੀਤਾ। ਮਹੰਤ ਆਕਲ ਦਾਸ(ਜੰਡਿਆਲੇ ਵਾਲੇ),ਚੁਗਲਾ ਰਾਮ ਰੰਧਾਵਾ, ਰਾਜਾ ਘੁਮੰਡ ਤੇ ਹੋਰ ਨਵਾਬਾਂ-ਚੌਧਰੀਆਂ, ਸਿੱਖਾਂ ਵਿਰੁੱਧ, ਅਬਦਾਲੀ ਨੂੰ ਉਕਸਾਇਆ।ਕੁੱਪ-ਰੋਹੀੜੇ ਦਾ ਘੱਲੂਘਾਰਾ…………….!
ਖਾਲਸੇ ਨੇ ਦੂਰ-ਅੰਦੇਸ਼ੀ, ਵਾਲਾ ਲਿਆ ਫੈਸਲਾ ਟੱਬਰਾਂ ਨੂੰ, ਸੁਰੱਖਿਅਤ ਜਗ੍ਹਾ ਪਹੁੰਚਾਇਆ। ਸਿੰਘਾਂ ਟੱਬਰਾਂ ਦੁਆਲੇ,ਘੇਰਾ ਘੱਤ ਕੇ, ਦੁਸ਼ਮਣ ਦਾ ਕੀਤਾ ਸਫਾਇਆ। ਵਹੀਰ ਦੁਆਲੇ, ਸਿੰਘਾਂ ਦਾ ਘੇਰਾ ਟੁੱਟਿਆ, ਪਰਿਵਾਰਾਂ ਨੂੰ ਭੇਜਿਆ ਬਰਨਾਲੇ, ਬਾਬਾ ਆਲਾ ਸਿੰਘ ਜੀ ਦੇ ਰਾਜ ਵਿੱਚ। ਸਰਦਾਰਾਂ ਨੂੰ ਉਮੀਦ ਸੀ, ਅਬਦਾਲੀ ਨੂੰ ਕਈ ਦਿਨ ਲੱਗਣਗੇ, ਲਾਹੌਰ ਆਰਾਮ ਵਿੱਚ।
ਕੁੱਪ ਰੋਹੀੜੇ ਦਾ ਘੱਲੂਘਾਰਾ………………!
ਪਰ ਅਬਦਾਲੀ, 70 ਹਜਾਰ ਫੌਜਾਂ ਅਤੇ ਮੁਲਖਈਆ ਸਮੇਤ, ਪਹੁੰਚਿਆ ਰੋਹੀੜੇ ਜੰਗੀ ਮੈਦਾਨ ‘ਚ। ਜਰਨੈਲਾਂ ਵਲੀ ਖਾਨ, ਭੀਖਣ ਖਾਨ ਤੇ ਜੈਨ ਖਾਨ,ਇਕਦਮ ਹੱਲਾ ਬੋਲ ਦਿੱਤਾ ਵੱਡੀ ਗਿਣਤੀ ਵਿੱਚ, ਸਿੱਖ ਟੱਬਰ ਹੋਏ ਸ਼ਹੀਦ।ਸਿੱਖ ਤੁਰਦੇ ਤੁਰਦੇ ਪਹੁੰਚੇ ਹਠੂਰ ਦੀ ਢਾਬ ਤੇ। ਕੁਤਬੇ ਦੀ ਢਾਬ ਤੇ,ਖਿਲਰੇ ਸਿੱਖ ਇਕੱਠੇ ਹੋਏ ਇੱਕ ਆਵਾਜ਼ ਤੇ।ਜੱਸਾ ਸਿੰਘ ਆਹਲੂਵਾਲੀਆ ਤੇ ਸ਼ਾਮ ਸਿੰਘ ਜ਼ਖ਼ਮੀ ਹੋ ਗਏ।
ਕੁੱਪ-ਰੋਹੀੜੇ ਦਾ ਘੱਲੂਘਾਰਾ…………….!
ਇਸ ਘੱਲੂਘਾਰੇ ਵਿੱਚ 35 ਹਜ਼ਾਰ ਸਿੱਖ ਸ਼ਹੀਦ ਹੋ ਗਏ। 20 ਮੀਲ ਖੇਤਰ ਵਿੱਚ ਲੜੀ ਗਈ ਲੜਾਈ, ਅਬਦਾਲੀ ਸਰਹੰਦ ਤੋਂ ਲਾਹੌਰ ਵੱਲ ਮੁੜਿਆ। ਰਸਤੇ ਵਿੱਚ ਅੰਮ੍ਰਿਤਸਰ ਨੂੰ ਘੇਰਾ ਪਾ ਗੁਰੂ- ਘਰਾਂ ਦੀ ਬੇਅਦਬੀ ਕਰਦਾ ਥੁੜ੍ਹਿਆ। 17 ਅਕਤੂਬਰ 1762 ਨੂੰ ਦਿਵਾਲੀ ਮਨਾਉਣ ਦਾ ਮਤਾ ਪਾਸ ਹੋਇਆ। 40 ਸਿੰਘਾਂ ਸਿੰਘਣੀਆਂ ਦਾ ਇਕੱਠ ਖਾਸ ਹੋਇਆ। ਸਰੋਵਰ ਦੀ ਹੋ ਰਹੀ ਸੀ ਸਫਾਈ। ਅਬਦਾਲੀ ਫੌਜ ਲਿਆ ਚੜ੍ਹਾਈ। ਅਬਦਾਲੀ ਨੇ ਬਰੂਦ ਨਾਲ ਹਰਿਮੰਦਰ ਸਾਹਿਬ ਉੜਾਇਆ। ਇਕ ਇੱਟ ਦਾ ਰੋੜਾ ਪਰਿਕਰਮਾ ਵਿੱਚ ਉਸਦੇ ਨੱਕ ਤੇ ਟਕਰਾਇਆ। ਜ਼ਖ਼ਮੀ ਹੋ, ਠੀਕ ਨਾ ਹੋਇਆ ।ਨਾਸੂਰ ਬਣ ਕੇ, ਕੈਂਸਰ ਨਾਲ ਮੋਇਆ।
ਕੁੱਪ ਰਹੀੜੇ ਦਾ ਘੱਲੂਘਾਰਾ………………!
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639



