(ਸਮਾਜ ਵੀਕਲੀ) ਮੋਬਾਇਲ ਤੇ ਘਰ ਵਿੱਚ ਪਏ ਕੂੜੇ ਇੱਕੋ ਜਿਹੇ ਕੰਮ ਲੱਗਦੇ ਹਨ, ਕਿਉਂਕਿ ਘਰ ਗੰਦਾ ਰਵੇ ਚਾਰ ਪੰਜ ਦਿਨ, ਬੰਦ ਪਿਆ ਰਹੇ ਤਾਂ ਬਹੁਤ ਸਮਾਂ ਲੱਗਦਾ ਹੈ ਸਫਾਈ ਕਰਨ ਲਈ ,ਇਸੇ ਤਰ੍ਹਾਂ ਹੀ ਸਵੇਰੇ ਉੱਠੋ ਮੋਬਾਈਲ ਇੰਜ ਕਨੋ ਕਨ ਭਰੇ ਹੁੰਦੇ ਹਨ ਕਿ ਪਹਿਲਾਂ ਤਾਂ ਉਹਨੂੰ ਸਾਫ ਕਰਨਾ ਪੈਂਦਾ ਹੈ ਫਿਰ ਜਾ ਕੇ ਅੱਗੋਂ ਕੋਈ ਕੰਮ ਹੁੰਦਾ ਹੈ ਕਿਉਂਕਿ ਇਹ ਇੱਕ ਕੂੜੇ ਵਾਲਾ ਮਤਲਬ ਕਿ ਜਿਵੇਂ ਕੂੜਾ ਪਹਿਲੇ ਘਰ ਨੇ ਖਾਲੀ ਪਲਾਟ ਵਿੱਚ ਸੁੱਟਿਆ ਦੂਜੇ ਘਰ ਨੇ ਅਗਲੇ ਪਲਾਟ ਵਿੱਚ ਸੁੱਟਿਆ ਅੱਗੇ ਤੋਂ ਅੱਗੇ ਸੁੱਟੀ ਜਾਂਦੇ ਹਾਂ ਇਸੇ ਤਰਾਂ ਹੀ ਮੈਸੇਜ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਫਾਰਵਰਡ ਕਰਦੇ ਜਾਂਦੇ ਹਨ ਕੋਈ ਪੜਦਾ ਨਹੀਂ ਹੈ ਸਿਰਫ ਅਗੇ ਸੁੱਟ ਦਿੰਦਾ ਹੈ ਅੱਜ ਜਦੋਂ ਮੈਂ ਸਵੇਰੇ ਉੱਠ ਕੇ ਘਰ ਝਾੜਦੀ ਪਈ ਸੀ ਦੋ ਦਿਨ ਬਾਹਰੋਂ ਆਉਣ ਤੋਂ ਬਾਅਦ, ਤਾਂ ਮੈਨੂੰ ਸੱਚੀ ਮੁੱਚੀ ਮੋਬਾਈਲ ਤੇ ਘਰ ਵਿੱਚ ਪਏ ਖਲੇਰੇ ਵਿੱਚ ਕੋਈ ਫਰਕ ਨਹੀਂ ਲੱਗਿਆ।
ਇਹਦਾ ਨੁਕਸਾਨ ਇਹ ਹੋਇਆ ਹੈ ਕਿ ਕਈ ਵਾਰੀ ਚੰਗਾ ਪੜਨ ਵਾਲਾ ਸਾਹਿਤ ਜਾਂ ਚੰਗੀਆਂ ਪੜਨ ਵਾਲੀਆਂ ਗੱਲਾਂ ਵਿੱਚੇ ਹੀ ਰਹਿ ਜਾਂਦੀਆਂ ਹਨ ਤੇ ਜੇ ਇਹਨੂੰ ਛਾਣ ਕੇ ਤੇ ਆਲਤੂ ਫਾਲਤੂ ਮੈਸਜਾਂ ਤੇ ਰੋਕ ਲੱਗ ਜਾਵੇ ਦਾ ਕੋਈ ਤਰੀਕਾ ਹੋਵੇ ਤਾਂ ਇਹੋ ਜਿਹੇ ਮੈਸੇਜ ਜੋ ਬਾਰ ਬਾਰ ਹੁੰਦੇ ਹਨ ਇਹਨਾਂ ਦੇ ਉੱਤੇ ਰੋਕ ਲੱਗ ਜਾਣੀ ਚਾਹੀਦੀ ਹੈ ਤਾਂ ਕਿ ਇੱਕ ਸਿਹਤਯਾਬ ਸਮਗਰੀ ਪਰੋਸੀ ਜਾ ਸਕੇ, ਗੁਡ ਮੋਰਨਿੰਗ ਹੈਪੀ ਹੈਪੀ ਇਹਨਾਂ ਦੀ ਕੀ ਤੁੱਕ ਹੈ, ਤਾਂ ਹੀ ਸ਼ਾਇਦ ਆਖਿਆ ਗਿਆ ਹੈ ਉਹਨਾਂ ਖਾਓ ਜਿੰਨਾ ਪਚਾ ਸਕੋ, ਗਾਗਰ ਵਿੱਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਵਿਚਾਰ ਹਰ ਕੋਈ ਦੇ ਸਕਦਾ ਹੈ, ਚੰਗੇ ਲੱਗਣ ਤਾਂ ਵਾਹ ਭਲੀ, ਨਹੀਂ ਤਾਂ ਮੁਆਫੀ ਜੀ।
ਕੰਵਲਜੀਤ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly