(ਸਮਾਜ ਵੀਕਲੀ)
ਵਿਸ਼ਾਲ ਅਤੇ ਜੈਸਮੀਨ ਇਕੋ ਕਾਲਜ ਵਿਚ ਪੜ੍ਹਦੇ ਸਨ ।ਦੋਹਾਂ ਵਿਚਕਾਰ ਦੋਸਤੀ ਹੋਈ ਜੋ ਹੌਲੀ ਹੌਲੀ ਪ੍ਰੇਮ ਸਬੰਧਾ *ਚ ਬਦਲ ਗਈ ।ਸ਼ੁਰੂਆਤ *ਚ ਦੋਹੇਂ ਲੁਕਛੁਪ ਕੇ ਮਿਲਦੇ ਸਨ, ਫਿਰ ਖੁੱਲੇ੍ਹਆਮ ਮਿਲਣ ਲੱਗੇ, ਹੋਟਲ ਆਦਿ *ਚ ਜਾਣਾ ਅਤ ਮੌਜ਼ਮਸਤੀ ਕਰਨ ਚ ਉਨ੍ਹਾਂ ਨੂੰ ਕੋਈ ਗੁਰੇਜ਼ ਨਹੀਂ ਸੀ।ਮਰਦ ਸੰਭੋਗ ਦੇ ਮਾਮਲੇ *ਚ ਵਿਆਹ ਹੋਣ ਤੱਕ ਦਾ ਇੰਤਜ਼ਾਰ ਨਹੀਂ ਕਰਦਾ ,ਇਹੋ ਗੱਲ ਵਿਸ਼ਾਲ ਅਤੇ ਜੈਸਮੀਨ *ਤੇ ਵੀ ਲਾਗੂ ਹੋਈ।ਉਸ ਨੇ ਵਿਆਹ ਦਾ ਵਾਇਦਾ ਕਰਕੇ ਜੈਸਮੀਨ ਦੇ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਨਤੀਜ਼ਨ ਜੈਸਮੀਨ ਗਰਭਵਤੀ ਹੋ ਗਈ।ਜਦੋਂ ਜੈਸਮੀਨ ਨੇ ਪੈ੍ਰਗਨੈਂਟ ਹੋਣ ਦੀ ਖਬ਼ਰ ਵਿਸ਼ਾਲ ਨੂੰ ਦਿੱਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ।ਉਸ ਦੇ ਹੋਸ਼ ਉੱਡ ਗਏ, ਉਸ ਨੇ ਖੁਸ਼ੀ ਜ਼ਾਹਿਰ ਕਰਨ ਦੀ ਬਜਾਏ ਜੈਸਮੀਨ ਨੂੰ ਗਰਭਪਾਤ ਕਰਵਾਉਣ ਲਈ ਕਿਹਾ, ਜੈਸਮੀਨ ਨੇ ਕਿਹਾ ਕਿ ਉਹ ਗਰਭਪਾਤ ਨਹੀਂ ਕਰਵਾਵੇਗੀ ਸਗੋਂ ਉਹਨੇ ਉਸ ਨਾਲ ਜਲਦ ਤੋਂ ਜਲਦ ਵਿਆਹ ਕਰਵਾਉਣ ਲਈ ਕਿਹਾ।
ਵਿਸ਼ਾਲ ਨੇ ਕਿਹਾ ਕਿ ਠੀਕ ਹੈ ਮੈਂ ਆਪਣੇ ਘਰ ਗੱਲ ਕਰਾਂਗਾ।ਵਿਸ਼ਾਲ ਨੇ ਘਰੇ ਗੱਲ ਕੀਤੇ ਬਗੈਰ ਹੀ ਜੈਸਮੀਨ ਨੂੰ ਕਹਿ ਦਿੱਤਾ ਕਿ ਮੇਰੇ ਮਾਪਿਆਂ ਨੂੰ ਵਿਆਹ *ਤੇ ਇਤਰਾਜ਼ ਹੈ ਸੋ ਉਹ ਵਿਆਹ ਨਹੀਂ ਕਰਵਾ ਸਕਦਾ ਅਤੇ ਬੱਚੇ ਨੂੰ ਪਿਤਾ ਦੇ ਰੂਪ *ਚ ਆਪਣਾ ਨਾਂਅ ਨਹੀਂ ਦੇ ਸਕਦਾ। ਹੁਣ ਗਰਭਪਾਤ ਕਰਵਾਉਣਾ ਹੀ ਇਕਮਾਤਰ ਹੱਲ ਹੈ। ਜਦੋਂ ਵਿਸ਼ਾਲ ਨੇ ਜੈਸਮੀਨ ਨੂੰ ਗਰਭਪਾਤ ਦੇ ਲਈ ਡਾਕਟਰ ਦੇ ਕੋਲ ਲੈਕੇ ਗਿਆ ਤਾਂ ਡਾਕਟਰ ਨੇ ਕਿਹਾ ਕਿ ਐਨੇ ਸਮੇਂ ਬਾਦ ਕਾਨੂੰੂਨ ਗਰਭਪਾਤ ਕਰਨ ਦੀ ਇਜ਼ਾਜਤ ਨਹੀਂ ਦਿੰਦਾ ਕਿਉਂਕਿ ਇਸ ਨਾਲ ਜੈਸਮੀਨ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।ਵਿਸ਼ਾਲ ਨੇ ਜੈਸਮੀਨ ਤੋਂ ਕਿਨਾਰਾ ਕਰ ਉਸ ਨੂੰ ਆਪਣੇ ਹਾਲ *ਤੇ ਛੱਡ ਦਿੱਤਾ।
ਇਹ ਤਾਂ ਸਿਰਫ ਇਕ ਉਦਾਹਰਣ ਹੈ।ਆਏ ਦਿਨ ਆਸ਼ਿਕ ਲੜਕੀਆਂ ਨੂੰ ਆਪਣੇ ਪਿਆਰ ਦੇ ਜਾਲ *ਚ ਫਸਾ ,ਉਨ੍ਹਾਂ ਨਾਲ ਸਬੰਧ ਬਣਾਉ਼ਂਦੇ ਹਨ ਅਤੇ ਫਿਰ ਅੱਧ ਵਿਚਕਾਰ ਛੱਡ ਦਿੰਦੇ ਹਨ। ਵਿਆਹ ਦਾ ਵਾਇਦਾ ਤਾਂ ਕਰਦੇ ਹਨ ਪਰ ਵਿਆਹ ਕਰਵਾਉਂਦੇ ਨਹੀਂ ।ਅਜਿਹੇ *ਚ ਲੜਕੀ ਨੂੰ ਜਾਂ ਤਾਂ ਗਰਭਪਾਤ ਕਰਵਾਉਣਾ ਪੈਂਦਾ ਹੈ ,ਜਾਂ ਫਿਰ ਅਣਵਿਆਹੀ ਮਾਂ ਬਣਨਾ ਪੈਂਦਾ ਹੈ।ਲੜਕਾ ਜੇਕਰ ਸੰਬਧ ਬਣਾਉਣ ਲਈ ਐਨਾ ਹੀ ਉਤਾਵਰਲਾ ਹੈ ਤਾਂ ਪਹਿਲਾਂ ਵਿਆਹ ਕਿਉਂ ਨਹੀਂ ਕਰਵਾਉਂਦਾ ? ਵਿਆਹ ਤੋਂ ਬਾਅਦ ਉਹ ਜਿੰਨੀ ਮਰਜ਼ੀ ਵਾਰ ਸਬੰਧ ਕਾਇਮ ਕਰੇ, ਕਿਸ ਨੇ ਰੋਕਿਆ ਹੈ । ਪਰ ਲੜਕੀ ਨੂੰ ਬਹਿਲਾ—ਫੁਸਲਾ ਕੇ ਜਾਂ ਵਿਆਹ ਦਾ ਝਾਂਸਾ ਦੇ ਕੇ ਵਾਇਦਾਖਿਲਾਫ਼ੀ ਕਰਨਾ ਕਿਥੋਂ ਤੱਕ ਸਹੀ ਹੈ?
ਕੁਝ ਲੜਕੇ ਤਾਂ ਲੜਕੀਆਂ ਨਾਲ ਦੋੋਸਤੀ ਜਾਂ ਪਿਆਰ ਦਾ ਨਾਟਕ ਕਰਦੇ ਹਨ ਅਤੇ ਫਿਰ ਉਨ੍ਹਾਂ ਦੇ ਜਿਸਮ ਅਤੇ ਜ਼ਜਬਾਤਾਂ ਨਾਲ ਖੇਡਦੇ ਹਨ। ਸ਼ੁਰੂ ਤੋਂ ਹੀ ਉਨ੍ਹਾਂ ਦੇ ਮਨ ਵਿਚ ਪਾਪ ਹੁੰਦਾ ਹੈ, ਉਹ ਆਪਣੀ ਪ੍ਰੇਮਿਕਾ ਅੱਗੇ ਇਵੇਂ ਪੇਸ਼ ਆਉਂਦੇ ਹਨ ਜਿਵੇਂ ਉਸ ਤੋਂ ਵੱਧ ਪਿਆਰ ਹੋਰ ਕੋਈ ਕਰ ਹੀ ਨਾ ਸਕਦਾ ਹੋਵੇ ਅਤੇ ਉਹ ਉਸ ਦੇ ਬਗੈਰ ਜਿਉਂ ਨਹੀਂ ਸਕਦੇ।ਉਸ ਨੂੰ ਆਪਣੇ ਪਿਆਰ ਦਾ ਵਾਸਤਾ ਦੇ ਕੇ ਸਬੰਧਾਂ ਦਾ ਮਜ਼ਾ ਲੈਂਦੇ ਹਨ ਅਤੇ ਫਿਰ ਇਕ ਦਿਨ ਦੁੱਧ ਚੋਂ ਮੱਖੀ ਦੇ ਵਾਂਗ ਆਪਣੀ ਜਿੰਦਗੀ ਵਿਚੋਂ ਕੱਢ ਦਿੰਦੇ ਹਨ। ਅਜਿਹੇ *ਚ ਪੇ੍ਰਮਿਕਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਹੈ।
ਲੜਕਿਆਂ ਦਾ ਕੀ ਹੈ ,ਉਹ ਤਾਂ ਮੌਜ਼ਮਸਤੀ ਕਰਕੇ ਪੱਲਾ ਝਾੜ ਲੈਂਦੇ ਹਨ ।ਉਨ੍ਹਾਂ ਦਾ ਕੁਝ ਵਿਗੜਦਾ ਨਹੀਂ ਹੈ, ਜੋ ਕੁਝ ਵਿਗੜਦਾ ਹੈ ਉਹ ਲੜਕੀਆਂ ਦਾ ਹੀ ਵਿਗੜਦਾ ਹੈ, ਉਹ ਨਾ ਘਰ ਦੀ ਰਹਿੰਦੀ ਹੈ ਅਤੇ ਨਾ ਘਾਟ ਦੀ ,ਉਸ ਦੀ ਜਿੰਦਗੀ ਨਰਕ ਬਣ ਜਾਂਦੀ ਹੈ।
ਆਮ ਤੌਰ *ਤੇ ਕੋਈ ਵੀ ਲੜਕੀ ਵਿਆਹ ਤੋਂ ਪਹਿਲਾਂ ਆਪਣੇ ਪੇ੍ਰਮੀ ਨਾਲ ਸਬੰਧ ਨਹੀਂ ਬਣਾਉਣਾ ਚਾਹੁੰਦੀ। ਉਹ ਚਾਹੁੰਦੀ ਹੈ ਕਿ ਵਿਆਹ ਤੱਕ ਲੜਕਾ ਸਿਰਫ ਉਸ ਨਾਲ ਪਿਆਰ ਕਰੇ, ਜਿਸਮ ਨਾਲ ਨਹੀਂ।ਪਰ ਲੜਕਾ ਹੈ ਕਿ ਉਸ ਨੂੰ ਝਾਂਸੇ *ਚ ਲੈਕੇ ਸਬੰਧ ਬਣਾ ਹੀ ਲੈਂਦਾ ਹੈ। ਜ਼ੇਕਰ ਕੋਈ ਲੜਕਾ ਆਪਣੀ ਪੇ੍ਰਮਿਕਾ ਨਾਲ ਸੱਚਾ ਪਿਆਰ ਕਰਦਾ ਹੈ ਤਾਂ ਉਸ ਦੇ ਨਾਲ ਇਕ ਨਿਸ਼ਚਿਤ ਸਮੇਂ ਅਤੇ ਮਹਿਰਆਦਾਪੂਰਣ ਦੁਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਲੜਕੀ ਨੂੰ ਵੀ ਚਾਹੀਦਾ ਹੈ ਕਿ ਉੁਹ ਲੜਕੇ ਨੂੰ ਸਬੰਧ ਬਣਾਉਣ ਤੋਂ ਸਖਤੀ ਨਾਲ ਰੋਕੇ ਵਰਨਾ ਮੁਸ਼ਕਿਲ *ਚ ਪੈਂਦਿਆਂ ਦੇਰ ਨਹੀਂ ਲੱਗਦੀ।ਕਾਸ਼ ਲੜਕੀਆਂ ਪਿਆਰ ਅਤੇ ਸ਼ਰੀਰਕ ਸਬੰਧ *ਚ ਫਰਕ ਸਮਝ ਪਾਉਂਦੀਆਂ, ਪਿਆਰ ਦਿਲੋਂ ਹੁੰਦਾ ਹੈ ,ਜਿਸਮ ਨਾਲ ਨਹੀਂ, ਲੜਕੇ ਨੂੰ ਆਪਣਾ ਸ਼ਰੀਰ ਉਦੋਂ ਸੌਪਣਾ ਚਾਹੀਦਾ ਹੈ ਜਦੋਂ ਉਹ ਵਿਆਹ ਕੇ ਉਸ ਦਾ ਪਤੀ ਬਣ ਜਾਵੇ।
ਜੋ ਲੜਕੀਆਂ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਜਾਂਦੀਆਂ ਹਨ, ਉਨ੍ਹਾਂ ਦੇ ਮਾਪਿਆਂ ਦੀ ਵੀ ਬਦਨਾਮੀ ਹੁੰਦੀ ਹੈ, ਲੋਕ ਤਰ੍ਹਾਂ —ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਆਪਣੇ ਪ੍ਰੇਮੀ ਦੇ ਨਾਲ ਸਬੰਧ ਬਣਾਉਣ ਤੋਂ ਪਹਿਲਾਂ ਲੜਕੀਆਂ ਨੂੰ ਆਪਣੇ ਪਰਿਵਾਰ ਦੀ ਬਦਨਾਮੀ ਦੇ ਬਾਰੇ ਸੋਚ ਲੈਣਾ ਚਾਹੀਦਾ ਹੈ। ਜੋ ਲੜਕੀ ਵਿਆਹ ਤੋਂ ਪਹਿਲਾਂ ਗਰਭਪਾਤ ਕਰ ਚੁੱਕੀ ਹੋਵੇ ਜਾਂ ਬੱਚੇ ਨੂੰ ਜਨਮ ਦੇ ਚੁੱਕੀ ਹੋਵੇ ਉਸ ਦੀ ਸਮਾਜ ਵਿਚ ਐਨੀ ਬਦਨਾਮੀ ਹੋ ਜਾਂਦੀ ਹੈ ਕਿ ਕੋਈ ਵੀ ਉਸ ਦੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਹੁੰਦਾ। ਕਿਉਂਕਿ ਅੱਜ ਵੀ ਸਮਾਜ *ਚ ਕਿਸੀ ਲੜਕੀ ਦਾ ਵਿਆਹ ਤੋਂ ਪਹਿਲਾਂ ਗਰਭਵਤੀ ਹੋਣਾ ਨਾ ਕਬੂਲ ਹੈ ।ਅਜਿਹੀਆਂ ਲੜਕੀਆਂ ਖੁਦ ਵੀ ਉਮਰ ਭਰ ਤਣਾਅਗ੍ਰਸਤ ਅਤੇ ਮਾਨਸਿਕ ਬੋਝ ਨਾਲ ਪੀੜਤ ਰਹਿਣ ਲਈ ਮਜ਼ਬੂਰ ਹੋ ਜਾਂਦੀਆਂ ਹਨ। ਲੜਕੀਆਂ ਨੂੰ ਚਾਹੀਦੈ ਕਿ ਉਹ ਅਜਿਹੇ ਆਸ਼ਕਾਂ ਦੇ ਝਾਂਸੇ *ਚ ਨਾ ਆਉਣ ਅਤੇ ਨਾ ਹੀ ੳਨ੍ਹਾਂ ਨਾਲ ਕਿਸੇ ਇਕਾਂਤ, ਹੋਟਲ ਆਦਿ *ਚ ਮਿਲਣ ਲਈ ਜਾਣ।
ਇਸ ਨਾਲ ਉਨ੍ਹਾਂ ਨੂੰ ਸਬੰਧ ਬਣਾਉਣ ਦਾ ਮੌਕਾ ਨਹੀਂ ਮਿਲੇਗਾ। ਲੜਕੀਆਂ ਵੀ ਨਾ ਸਮਝ ਬਾਲੜੀਆਂ ਨਹੀਂ ਹਨ, ਉਨ੍ਹਾਂ ਨੂੰ ਆਪਣਾ ਚੰਗਾ ਮਾੜਾ ਪਤਾ ਹੁੰਦਾ ਹੈ। ਇਸ ਦੇ ਬਾਵਜੂਦ ਜੇਕਰ ਉਹ ਅੱਗ ਦੇ ਖੂਹ *ਚ ਛਲਾਂਗ ਲਗਾਉਂਦੀਆਂ ਹਨ ਤਾਂ ਇਸ ਦੇ ਲਈ ਉਹ ਖੁਦ ਜਿੰਮੇਵਾਰ ਹਨ। ਲੜਕੀਆਂ ਨੂੰ ਇਹ ਜਾਣ ਲੈੇਣਾ ਚਾਹੀਦਾ ਹੈ ਕਿ ਪ੍ਰੇਮ ਸਬੰਧਾ *ਚ ਆਪਣੀ ਹੱਦ ਤੈਅ ਕਰਨ ਦਾ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ।ਇਸ ਲਈ ਉਹ ਲੜਕੇ ਦੇ ਬਹਿਕਾਵੇ *ਚ ਨਾ ਆਵੇ ਅਤੇ ਕਹੇ ਕਿ ਜੇਕਰ ਸੱਚਾ ਪਿਆਰ ਹੈ ਤਾਂ ਸ਼ਰੀਰਕ ਸਬੰਧਾ ਦੇ ਲਈ ਮਜ਼ਬੂਰ ਨਾ ਕਰੇ। ਲੜਕੀਆਂ ਦੇ ਨਾਲ ਸਬੰਧ ਬਣਾਉਣਾ ਦੇ ਲਈ ਦਬਾਅ ਪਾਉਣ ਲਈ ਕਹਿੰਦੇ ਹਨ ਕਿ ਆਪਣੇ ਪਿਆਰ ਨੂੰ ਸਾਬਤ ਕਰੋ। ਇਸ ਦਾ ਇਕ ਹੀ ਜਵਾਬ ਇਹ ਹੈ ਕਿ ਮੈਂ ਇਹ ਨਹੀਂ ਕਰਨਾ ਚਾਹੁੰਦੀ।ਲੜਕਾ ਜੇਕਰ ਇਸ ਗੱਲ ਨੂੰ ਨਾ ਮੰਨੇ ਤਾਂ ਉਸ ਨਾਲ ਨਾਤਾ ਤੋੜ ਦਿਓ। ਅਜਿਹਾ ਕਰਨ ਨਾਲ ਤੁਹਾਨੂੰ ਉਸ ਝੂਠੇ ਤੋਂ ਛੁਟਕਾਰਾ ਮਿਲ ਜਾਵੇਗਾ।
ਅੱਜਕੱਲ੍ਹ ਵਿਆਹ ਦਾ ਝਾਂਸਾ ਦੇ ਕੇ ਲੰਮੇ ਸਮੇਂ ਤੱਕ ਸ਼ਰੀਰਕ ਸਬੰਧ ਬਣਾਉਣ ਦੇ ਮਾਮਲੇ ਕਾਫੀ ਵੱਧ ਗਏ ਹਨ। ਪੁਲਿਸ ਅਤੇ ਅਦਾਲਤਾਂ ਕੋਲ ਅਜਿਹੇ ਮਾਮਲਿਆਂ ਦੀ ਭਰਮਾਰ ਹੈ। ਇਸ ਦੀ ਨੌਬਤ ਨਾ ਹੀ ਆਵੇ ਜੇਕਰ ਕੋਈ ਲੜਕੀ ਸਬੰਧ ਬਣਾਉਣ ਤੋਂ ਹੀ ਇਨਕਾਰ ਕਰ ਦੇਵੇ।ਲੜਕੀਆਂ ਨੂੰ ਆਪਣੇ ਦਿਮਾਗ ਵਿਚੋਂ ਇਹ ਫਿਤੂਰ ਵੀ ਕੱਢ ਦੇਣਾ ਚਾਹੀਦਾ ਹੈ ਅਤੇ ਸਮਝ ਲੈਣਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਅਜ਼ਾਦ ਅਤੇ ਆਤਮਨਿਰਭਰ ਦਿਖਾਉਣ ਦੇ ਚੱਕਰ *ਚ ਹੋਏ ਸ਼ਰੀਰਕ ਅਤੇ ਮਾਨਸਿਕ ਨੁੰਕਸਾਨ ਦੀ ਭਰਪਾਈ ਉਨ੍ਹਾਂ ਨੂੰ ਖੁਦ ਹੀ ਕਰਨੀ ਪਵੇਗੀ।ਮਰਦ ਦੀ ਆਪਣੀ ਇੱਜ਼ਤ ਉਸਦੀ ਭੈਣ ,ਮਾਂ ,ਧੀ ਅਤੇ ਪਤਨੀ ਹੀ ਹੁੰਦੀਆਂ ਹਨ।
ਬਾਅਦ *ਚ ਪਛਤਾਉਣ ਨਾਲ ਕੀ ਹੋਵੇਗਾ?ਜੇਕਰ ਮੁੰਡੇ ਨੂੰ ਸਜਾ ਵੀ ਮਿਲ ਗਈ ਤਾਂ ਲੜਕੀ ਦਾ ਗੁਆਚਿਆ ਕੁਆਰਾਪਨ ਅਤੇ ਇੱਜ਼ਤ ਵਾਪਸ ਆ ਜਾਵੇਗੀ ?ਇਸ ਲਈ ਲੜਕੀਆਂ ਦੀ ਸਮਝਦਾਰੀ ਇਸੇ *ਚ ਹੈ ਕਿ ਉਹ ਵਿਆਹ ਤੋਂ ਪਹਿਲਾਂ ਸ਼ਰੀਰਕ ਸਬੰਧ ਕਾਇਮ ਕਰਨ ਤੋਂ ਬਚਣ ।ਪਿਆਰ ਦਾ ਇਜ਼ਹਾਰ ਕਰਨ ਦੇ ਹੋਰ ਵੀ ਕਈ ਤਰੀਕੇ ਹਨ ਜਿੰਨ੍ਹਾਂ *ਚ ਸੰਭੋਗ ਦੀ ਜ਼ਰੂਰਤ ਨਹੀਂ ਹੁੰਦੀ।ਕਈ ਵਾਰ ਲਕੇ ਸਬੰਧ ਬਣਾਉਣ ਦੇ ਲਈ ਦਬਾਅ ਬਣਾਉਂਦੇ ਹਨ ਕਿ ਇਕ ਵਾਰ ਅਜਿਹਾ ਕਰਨ ਨਾ ਕੁਝ ਨਹੀਂ ਹੁੰਦਾ।ਪਰ ਇਕ ਵਾਰ ਦਾ ਸੰਭੋਗ ਜੀਅ ਦਾ ਜੰਜਾਲ ਬਣ ਸਕਦਾ ਹੈ।
ਹਰਪ੍ਰੀਤ ਸਿੰਘ ਬਰਾੜ
ਸਿਹਤ,ਸਿੱਖਿਆ ਅਤੇ ਸਮਾਜਿਕ ਲੇਖਕ
ਮੇਨ ਏਅਰ ਫੋਰਸ ਰੋਡ,ਬਠਿੰਡਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly