(ਸਮਾਜ ਵੀਕਲੀ)
ਵਿਦੇਸ਼ ਦੀ ਧਰਤੀ ਤੇ ਰਹਿ ਕੇ ਕਿਰਤ ਕਰਨ ਦੇ ਨਾਲ ਕਲਮ ਚਲਾਉਣੀ ਸੁਖਾਲਾ ਕੰਮ ਨਹੀਂ ਹੁੰਦਾ ਉਹ ਵੀ ਲਗਾਤਾਰ ਨਿਰੰਤਰ ਜਾਰੀ ਰਹਿਣਾ । ਪਿਛਲੇ ਦਿਨੀਂ ਕੇ ਟੀ ਵੀ ਯੂ ਕੇ ਦੇ ਪਰੋਗਰਾਮ ਵਾਹ ਜੀ ਵਾਹ ਵਿੱਚ ਇੰਟਰਵਿਊ ਦੇ ਰਹੇ ਨੌਜਵਾਨ ਸ਼ਾਇਰ ਨੂੰ ਸੁਣ ਕੇ ਉਸਦੇ ਬਾਰੇ ਜਾਨਣ ਦੀ ਉਤਸੁਕਤਾ ਹੋਈ ।
ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਪਿਤਾ ਸ੍ਰ: ਜਰਨੈਲ ਸਿੰਘ ਖਹਿਰਾ ਅਤੇ ਮਾਤਾ ਭਜਨ ਕੌਰ ਹੁਰਾਂ ਦੇ ਵਿਹੜੇ ਦਾ ਚਿਰਾਗ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਖੇਤੀ ਕਰਦਾ ਕਰਦਾ ਸ਼ਾਇਰ ਦਿਲਬਾਗ ਸਿੰਘ ਖਹਿਰਾ ਪਿੰਡ ਖਡੂਰ ਸਾਹਿਬ ਜਿਲ੍ਹਾ ਤਰਨ ਤਾਰਨ ਸੰਨ 2000 ਦੇ ਵਿੱਚ ਪੰਜਾਬ ਛੱਡਕੇ ਇਟਲੀ ਦੀ ਧਰਤੀ ਤੇ ਆ ਵੱਸਿਆ ਸੀ।
ਰੱਬੀ ਦੇਣ ਲਿਖਣ ਦੀ ਚੇਟਕ ਨੇ ਵਿਦੇਸ਼ ਦੀ ਧਰਤੀ ਤੇ ਵੀ ਪਿੱਛਾ ਨਹੀਂ ਛੱਡਿਆ ਸੀ 2008 ਤੋਂ ਵੱਖ ਵੱਖ ਮੈਗਜ਼ੀਨਾਂ ਅਤੇ ਅਖਬਾਰਾਂ ਵਿੱਚ ਛਪਣ ਦੇ ਨਾਲ 2011 ਦੇ ਵਿੱਚ ਆਪਣਾ ਪਹਿਲਾ ਗੀਤ ਗੱਭਰੂ ਦੇ ਮੁੱਛ ਮਾਰਕੀਟ ਵਿੱਚ ਉਤਾਰਿਆ। ਫਿਰ ਹੋਰ ਗੀਤ ਬਰੈਂਡ, ਲੋਕ ਤਥ, ਰੱਬ, ਬਾਬੇ ਨਾਨਕ ਆਦਿ ਦੇ ਨਾਲ ਮੌਜੂਦਾ ਕਿਰਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਹੋਏ ਗੀਤ ਭੁੱਲੀ ਇਤਿਹਾਸ ਦਿੱਲੀ ਏ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਲਿਆਂਦਾ ।ਇਸ ਦੇ ਨਾਲ ਨਾਲ ਵੱਖ ਵੱਖ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀਆਂ ਵੀ ਦਰਸ਼ਕਾਂ ਦੀ ਝੋਲੀ ਪਾਏ।
ਆਨਲਾਇਨ ਅਖਬਾਰਾਂ ਵਿੱਚ ਵੱਡੇ ਪੱਧਰ ਤੇ ਹਾਜਰੀ ਲਗਵਾਉਣਾ ਅਤੇ ਸੱਚੀ, ਸਾਫ ਸੁਥਰੀ ਕਲਮ ਚਲਾਉਣਾ ਆਪਣੇ ਆਪ ਵਿੱਚ ਬਹੁਤ ਵੱਡੀ ਪਰਾਪਤੀ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ । ਪਰਮਾਤਮਾ ਕਰੇ ਦਿਲਬਾਗ ਸਿੰਘ ਖਹਿਰਾ ਏਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਸਹਿਤ ਦੀ, ਮਾਂ ਬੋਲੀ ਦੀ ਸੇਵਾ ਕਰਦਾ ਰਹੇ ਸਾਡੇ ਦਿਲੋਂ ਦੁਆਵਾਂ ਨੇ ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly