ਯਾਦਾਂ ਦੀ ਖੁਸ਼ਬੋਈ

        (ਸਮਾਜ ਵੀਕਲੀ)

ਉਹ ਕਿਨਾਂ ਸੋਹਣਾ ਸਮਾਂ ਸੀ
ਜਦੋ ਪੰਜਾਬਣ ਕੱਢਦੀ ਸੀ ਫੁੱਲਕਾਰੀ ਨੂੰ
ਪਾ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ

ਉਹ ਕਿੰਨਾ ਸੋਹਣਾ ਸਮਾਂ ਸੀ
ਜਦੋ ਤਰਿੰਝਣਾ ਚ ਚਰਖਾ ਕੱਤਦੀ ਸੀ
ਜਦੋ ਮਾਲ ਚੰਦਰੀ ਟੁੱਟ ਜਾਵੇ
ਓਹਦੋਂ ਉਂਗਲਾ ਦੇ ਨਾਲ ਕੱਸਦੀ ਸੀ
ਰੀਝਾ ਨਾਲ ਬਾਬਲ ਤੋਰਿਆ ਸੀ
ਆਪਣੀ ਧੀ ਕੁਵਾਰੀ ਨੂੰ
ਉਹ ਕਿੰਨਾਂ ਸੋਹਣਾ ਸਮਾਂ ਸੀ
ਜਦੋਂ ਪੰਜਾਬਣ ਕੱਢਦੀ ਸੀ ਫੁੱਲਕਾਰੀ ਨੂੰ
ਪਾ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾ ਨਾਲ ਸ਼ਿੰਗਾਰੀ ਨੂੰ

ਅੰਬੀਂ ਦੀ ਛਾਂਵੇ ਬਹਿ ਕੱਠੀਆਂ ਅਸੀ
ਲਾਈਆਂ ਸੀ ਝਾਲਰਾਂ ਪੱਖੀਆਂ ਨੂੰ
ਇੱਕ ਦੂਜੀ ਨਾਲ ਗੱਲਾਂ ਕਰ ਕਰਕੇ
ਚੇਤਾ ਆਉਦਾਂ ਖਿੜ ਖਿੜ ਹੱਸੀਆਂ ਨੂੰ
ਗਲੀ ਚ ਮਾਰ ਸੋਹਣਿਆ ਗੇੜਾ ਵੇ
ਦਰਸ਼ਣ ਦੇ ਜਾ ਔਸੀਆਂ ਪਾ ਪਾ ਹਾਰੀ ਨੂੰ
ਉਹ ਕਿੰਨਾਂ ਸੋਹਣਾ ਸਮਾਂ ਸੀ
ਜਦੋ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸਿ਼ੰਗਾਰੀ ਨੂੰ

ਰਾਤਾਂ ਨੂੰ ਬੁਣੀਆਂ ਦਰੀਆਂ ਸੀ
ਲਾ ਰੰਗ ਬਰੰਗੀਆਂ ਅੱਟੀਆਂ ਸੀ
ਤਾਣਾ ਪੇਟਾ ਤਣ ਤਣ ਕੇ
ਖੂਬ ਚਲਾਈਆਂ ਫੱਟੀਆਂ ਹੱਥੀਆਂ ਸੀ
ਮਾਂ ਅੱਖੀਆਂ ਦੀ ਘੂਰ ਨਾਲ ਸਮਝਾਉਦੀ ਸੀ
ਆਪਣੀ ਧੀ ਪਿਆਰੀ ਨੂੰ
ਉਹ ਕਿੰਨਾਂ ਸੋਹਣਾ ਸਮਾਂ ਸੀ
ਜਦੋ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾ ਵੇਲਾਂ ਬੂਟੇ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ

ਗੁਰਚਰਨ ਸਿੰਘ ਧੰਜੂ

9914463576 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

               

 

 

Previous articleਗ਼ਜ਼ਲ
Next articleਮਰਦ ਪ੍ਰਧਾਨ ਸਮਾਜ