

(ਸਮਾਜ ਵੀਕਲੀ) ਹਰਜਿੰਦਰ ਪਾਲ ਛਾਬੜਾ ਪੱਤਰਕਾਰ ਨਕੋਦਰ ਮਹਿਤਪੁਰ :- ਅੱਜ ਦੇ ਦਿਨ ਚੜਦੇ ਸੂਰਜ ਤੋਂ ਬਾਅਦ ਸਵੇਰੇ ਉੱਠੇ ਕਬੱਡੀ ਦੇ ਉਹ ਚਾਰ ਬੱਬਰ ਸੇਰ ਢਲਦੇ ਪਰਛਾਵੇਂ ਵਾਂਗ ਅਲੋਪ ਹੋ ਗਏ ਕੀ ਪਤਾ ਉਸ ਦਿਵਾਰ ਵਿੱਚ ਅਜਿਹਾ ਕੀ ਸੀ ਜਿਸਦਾ ਨਾਮ ਭੂਤ ਬੰਗਲਾ ਰੱਖਿਆ ਗਿਆ ਇਹ ਜਗਾ ਸਾਡੇ ਜਿਲ੍ਹੇ ਮੋਗੇ ਸਹਿਰ ਵਿੱਚ ਪੁਰਾਣੀ ਇਮਾਰਤ ਹੈ ਜੋ ਬਹੁਤ ਮਸਹੂਰ ਪਲੇਸ ਆ ਇਹ ਕਬੱਡੀ ਦੇ ਯੋਧੇ ਮੋਗੇ ਭੂਤ ਬੰਗਲੇ ਵਿੱਚ ਰਹਿੰਦੇ ਸਨ ਕਿਉਂਕਿ ਉੱਥੋਂ ਬਹੁਤ ਨੇੜੇ ਗੁਰੂ ਨਾਨਕ ਕਾਲਜ ਸੀ ਜਿੱਥੇ ਗਰਾਂਊਡ ਵਿੱਚ ਦੋ ਟਾਇਮ ਮਿਹਨਤ ਕਰਦੇ ਤੇ ਫਿਰ ਭੂਤ ਬੰਗਲੇ ਵਿੱਚ ਚਲੇ ਜਾਂਦੇ ਅਸ਼ੀ ਅਕਸਰ ਗੱਲਾਂ ਕਰਦੇ ਆ ਉਸਤਾਦ ਕਾਲੇ ਗਾਜੀਆਣਾ ਨਾਲ ਹਰਜੀਤ ਬਰਾੜ ਦਾ ਬਹੁਤ ਜਿਆਦਾ ਭਰਾਵਾਂ ਵਾਲਾ ਪਿਆਰ ਸੀ ਉਸ ਦਿਨ ਜਦੋਂ ਦਿਨ ਚੜਿਆ ਤੇ ਸਿੰਦਰੀ ਫੁੱਲਾਂਵਾਲ ਦਾ ਸੁਨੇਹਾਂ ਆਇਆ ਵਾ ਸੀ ਹਰਜੀਤ ਬਾਜਾਖਾਨਾ ਨੂੰ ਚੰਡੀਗੜ੍ਹ ਖੇਡਣ ਦਾ ਤੇ ਪੰਜ ਖਿਡਾਰੀ ਮਾਲਵੇ ਦੇ ਸਿੰਦਰੀ ਦੇ ਪਿੰਡ ਫੁੱਲਾਂਵਾਲ ਵੱਲ ਤੁਰ ਪਏ ਤੇ ਉੱਥੇ ਜਾਕੇ ਰੁੱਕੇ ਫਿਰ ਜਦੋਂ ਫੁੱਲਾਂਵਾਲ ਤੋਂ ਚੰਡੀਗੜ੍ਹ ਵੱਲ ਤੁਰੇ ਹੱਸਦੇ ਮਜਾਕ ਕਰਦੇ ਇੱਕ ਦੂਜੇ ਨੂੰ ਛੇਡਦੇ ਸਫਰ ਕਰ ਰਹੇ ਕਿਉਂਕਿ ਹਰਜੀਤ ਬਰਾੜ ਬਾਜਾਖਾਨਾ ਦਾ ਸੁਭਾਅ ਬਹੁਤ ਹਸਮੁੱਖ ਸੀ ਪੰਜ ਸੁਪਰ ਸਟਾਰ ਖੇਡਣ ਗਏ ਤੇ ਚਾਰ ਯੋਧੇ ਇੱਕ ਖਤਰਨਾਕ ਟਰੱਕ ਐਕਸੀਡੈਟ ਵਿੱਚ ਆਪਣੇ ਸਵਾਸ ਪੂਰੇ ਕਰ ਗਏ ਤੇ ਇੱਕ ਖਿਡਾਰੀ ਬੱਚ ਗਿਆ ਬਾਈ ਚੈਨਾਂ ਸਿੱਧਵਾਂ ਵਾਲਾ ਤੇ ਹਰਜੀਤ ਬਰਾੜ ਕੇਵਲ ਲੋਪੋ ਕੇਵਲ ਸੇਖਾਂ ਤੇ ਤਲਵਾਰ ਸਿੰਘ ਤਾਰਾ ਕਾਉਂਕੇ ਇਹ ਮਹਿਰੂਮ ਖਿਡਾਰੀ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਤੇ ਪੰਜਾਬ ਵਿੱਚ ਇਸ ਤਰਾਂ ਦਾ ਮਹੌਲ ਸੀ ਜਿਵੇ ਸਾਰਾ ਪੰਜਾਬ ਆਪਣੇ ਨਾਲ ਲੈ ਗਏ ਉਸ ਸਮੇਂ ਲਾਇਨ ਵਾਲੇ ਫੌਨ ਸੀ ਜੋ ਘਰਾਂ ਵਿੱਚ ਹੁੰਦੇ ਸਨ ਤੇ ਤਾਰਾਂ ਪੂਰੀ ਦੁਨੀਆਂ ਵਿੱਚ ਖੜਕ ਗਈਆਂ ਕਿ ਕਬੱਡੀ ਦੇ ਚਾਰ ਦੀਵੇ ਬੁੱਝ ਗਏ ਤੇ ਮੋਗੇ ਦਾ ਭੂਤ ਬੰਗਲਾ ਖਾਲੀ ਹੋ ਗਿਆ ਉਸ ਤੋਂ ਬਾਅਦ ਕੋਈ ਖਿਡਾਰੀ ਇਹਨਾਂ ਉਸਤਾਦ ਲੋਕਾਂ ਦਾ ਸਾਥੀ ਉੱਥੇ ਨਹੀਂ ਰਿਹਾ ਕਿਉਂਕਿ ਉਹਨਾਂ ਦੇ ਭਰਾ ਸਾਰਾ ਕੁੱਝ ਨਾਲ ਹੀ ਲੈ ਗਏ ਕਾਲਾ ਗਾਜੀਆਣਾ ਬਾਈ ਦੱਸਦਾ ਹੁੰਦਾ ਵੀ ਕੋਈ ਐਸਾਂ ਦਿਨ ਨਹੀਂ ਹਰ ਰੋਜ ਬਾਈ ਹਰਜੀਤ ਬਾਜਾਖਾਨਾ ਨੂੰ ਯਾਦ ਕਰਕੇ ਕਾਲਾ ਭਾਵੁਕ ਹੋ ਜਾਂਦਾ ਤੇ ਕਾਲਾ ਬਾਈ ਹਰਜੀਤ ਦੇ ਤੇ ਇਹਨਾਂ ਸਾਰੇ ਖਿਡਾਰੀਆਂ ਦੇ ਸਦਮੇ ਤੋਂ ਬਾਅਦ ਕਾਲਾ ਬਾਈ ਬਹੁਤ ਘੱਟ ਖੇਡਿਆ ਕਿਉਂਕਿ ਹਰਜੀਤ ਬਰਾੜ ਤੇ ਕਾਲੇ ਗਾਜੀਆਣੇ ਦੀ ਜੋੜੀ ਨੰਬਰ ਵੰਨ ਰਹੀ ਆ ਦੁਨੀਆਂ ਵਿੱਚ ਇਹ ਗੱਲ ਸਿਰਫ ਕਬੱਡੀ ਦੇ ਜੌਹਰੀ ਜਾਣਦੇ ਆ ਵੀ ਕਿਹੜੀ ਬਲਾ ਦਾ ਨਾਮ ਸੀ ਹਰਜੀਤ ਬਰਾੜ ਤੇ ਕਾਲਾ ਗਾਜੀਆਣਾ ਮੈਂ ਅਕਸਰ ਗੱਲ ਕਰਦਾ ਰਹਿੰਦਾ ਬਾਈ ਕਾਲੇ ਨਾਲ ਹਰਜੀਤ ਬਰਾੜ ਬਹੁਤ ਲੰਮਾਂ ਸਮਾਂ ਗਾਜੀਆਣੇ ਰਹਿੰਦਾ ਰਿਹਾ ਪੱਕੇ ਤੌਰ ਤੇ 10-15 ਦਿਨ ਸਾਰਾ ਸਮਾਨ ਕੱਪੜੇ ਚੱਕਕੇ ਬੁੱਲਟ ਮੋਟਰਸਾਇਕਲ ਬਾਜੇਖਾਨੇ ਤੋਂ 15 ਮਿੰਟਾਂ ਵਿੱਚ ਗਾਜੀਆਣੇ ਵਾੜ ਦਿੰਦਾ ਸੀ ਇਹ ਜਾਣਕਾਰੀ ਲੋਹੇ ਤੇ ਲਕੀਰ ਆ ਜੇ ਕਿਸੇ ਨੂੰ ਕੋਈ ਸੱਕ ਆ ਮੈਨੂੰ ਫੋਨ ਕਰ ਸਕਦੇ ਹੋ ਤੇ ਦੱਸ ਦੇਵਾਂਗੇ ਵੀ ਭੂਤ ਬੰਗਲਾ ਇਹਨਾਂ ਸੁਪਰ ਸਟਾਰਾਂ ਕਰਕੇ ਭਰਿਆ ਰਹਿੰਦਾ ਸੀ ਤੇ ਅਸੀਂ ਇੱਕ ਦਿਨ ਦੇਖਕੇ ਆਏ ਸੀ ਮੈਂ ਤੇ ਉਸਤਾਦ ਕਾਲਾ ਬਾਈ ਲਿਖਣ ਨੂੰ ਬਹੁਤ ਕੁੱਝ ਬਾਕੀ ਆ ਅਜੇ ਤਾਂ ਲੇਖ ਦੀਆਂ ਤਿੰਨ ਚਾਰ ਲਾਇਨਾਂ ਹੀ ਲਿਖੀਆਂ ਹਰਜੀਤ ਬਰਾੜ ਤੇ ਕੇਵਲ ਲੋਪੋ ਕੇਵਲ ਸੇਖਾਂ ਤੇ ਤਲਵਾਰ ਤਾਰਾ ਕਾਉਂਕਿਆ ਵਾਲਾ ਇਹ ਅਮਰ ਸਹੀਦ ਨੇ ਤੇ ਇਹ ਦੀਪ ਸਦਾ ਜੱਗਦੇ ਰਹਿਣਗੇ ਸਾਡੀ ਮਾਂ ਖੇਡ ਕਬੱਡੀ ਦੇ ਸੁਪਰ ਡੁਪਰ ਸਟਾਰ ਤੇ ਮਹਿਰੂਮ ਇਹਨਾਂ ਨੂੰ ਸਦਾ ਸਲਾਮ ਤੇ ਅੰਤ ਵਿੱਚ ਸਰਦਾਜਲੀ ਭੇਟ ਕਰ ਰਿਹਾ ਹਾਂ ਤੇ ਅੱਜ ਸਾਮ ਨੂੰ ਅਸੀਂ ਬਾਜੇਖਾਨੇ ਹਰਜੀਤ ਬਰਾੜ ਦੇ ਘਰ ਤੇ ਉਹਨਾਂ ਦੇ ਲੱਗੇ ਹੋਏ ਬੁੱਤ ਤੇ ਸਰਦਾ ਦੇ ਫੁੱਲ ਭੇਟ ਕਰਾਂਗੇ ਮਿਲਦੇ ਹਾਂ ਕਬੱਡੀ ਦੇ ਮਗਦੇ ਸੂਰਜ ਦੇ ਪਿੰਡ ਸਾਮ ਨੂੰ ਬਾਜਾਖਾਨਾ ।