(ਸਮਾਜ ਵੀਕਲੀ): ਨਹਿਰੂ ਯੁਵਾ ਕੇਂਦਰ ਦੁਆਰਾ ‘ਦੇਸ਼ ਭਗਤੀ ਅਤੇ ਰਾਸ਼ਟਰ ਵਿਕਾਸ’ ਦੇ ਸੰਬੰਧੀ ਕਰਵਾਏ ਜਾ ਰਹੇ ਭਾਸ਼ਣ ਮੁਕਾਬਲੇ ਦਾ ਬਲਾਕ ਪੱਧਰ ਦਾ ਪਹਿਲਾ ਪੜਾਅ ਬਲਾਕ ਧੂਰੀ ਵਿੱਚ ਸਫਲਤਾਪੂਰਵਕ ਹੋਇਆ। ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲਾ ਯੁਵਾ ਅਫਸਰ ਮੈਡਮ ਅੰਜਲੀ ਚੌਧਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਧੂਰੀ ਦੇ ਕੋ-ਆਰਡੀਨੇਟਰ ਅਮਨ ਜੱਖਲਾਂ ਅਤੇ ਸਕਿੰਦਰ ਸਿੰਘ ਨੇ ਇਸ ਪ੍ਰੋਗਰਾਮ ਦੀ ਕਾਰਜਕਾਰੀ ਕੀਤੀ। ਇਹ ਪ੍ਰੋਗਰਾਮ ਸਹਿਰ ਧੂਰੀ ਦੇ ਸਰਕਾਰੀ ਕੰਨਿਆ ਸਕੂਲ ਵਿਖੇ ਮਿਤੀ 9 ਨਵੰਬਰ ਨੂੰ ਕਰਵਾਇਆ ਗਿਆ ਜਿਸ ਵਿੱਚ ਕਈ ਨੌਜਵਾਨਾਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਵਿੱਚ ਜੱਜ ਦੇ ਤੌਰ ਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲਚੰਦ ਸ਼ਰਮਾ ਜੀ, ਰਾਮ ਚੰਦ ਜੀ (ਲੈਕਚਰਾਰ ਇਤਿਹਾਸ) ਅਤੇ ਅਮਰਜੀਤ ਸਿੰਘ ਜੀ (ਲੈਕਚਰਾਰ ਹਿੰਦੀ) ਨੇ ਬੜੇ ਸਲਾਘਾਯੋਗ ਢੰਗ ਨਾਲ ਭੂਮਿਕਾ ਨਿਭਾਈ। ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਮੈਡਮ ਵੀਨਾ ਭੱਲਾ ਜੀ ਪਹੁੰਚੇ ਅਤੇ ਉਨ੍ਹਾਂ ਨੇ ਸਾਰੇ ਪ੍ਰਤੀਯੋਗੀਆਂ ਦੀ ਬਹੁਤ ਹੌਸਲਾ ਅਫਜਾਈ ਕੀਤੀ। ਬਲਾਕ ਪੱਧਰ ਤੇ ਹੋਏ ਇਸ ਮੁਕਾਬਲੇ ਵਿੱਚੋਂ ਮਨਪ੍ਰੀਤ ਕੌਰ ਕਾਲੀਆ(ਪਹਿਲਾ ਸਥਾਨ), ਰਿੰਕੂ ਸਿੰਘ(ਦੂਸਰਾ ਸਥਾਨ) ਅਤੇ ਹਰਦੀਪ ਕੌਰ (ਤੀਸਰਾ ਸਥਾਨ) ਪ੍ਰਾਪਤ ਕੀਤਾ। ਜੱਜ ਸਾਹਿਬਾਨਾਂ ਨੇ ਪ੍ਰਤੀਯੋਗੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅੰਤ ਵਿੱਚ ਅਮਨ ਜੱਖਲਾਂ ਜੀ ਨੇ ਦੱਸਿਆ ਕਿ ਹੁਣ ਅੱਗੇ ਇਹ ਪ੍ਰਤੀਯੋਗੀ ਜਿਲ੍ਹਾ ਪੱਧਰ ਮੁਕਾਬਲੇ ਵਿੱਚ ਪਹੁੰਚਣਗੇ, ਜਲਦੀ ਹੀ ਜਿਲ੍ਹਾ ਪੱਧਰ ਮੁਕਾਬਲੇ ਦੀਆਂ ਤਾਰੀਖਾਂ ਨਹਿਰੂ ਯੁਵਾ ਕੇਂਦਰ ਦੁਆਰਾ ਜਾਰੀ ਕਰ ਦਿੱਤੀਆਂ ਜਾਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly