ਅੱਪਰਾ ‘ਚ ਪਹਿਲਾ ‘ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ’ ਆਯੋਜਿਤ

ਫਿਲੌਰ, ਅੱਪਰਾ (ਜੱਸੀ)-ਪੰਡਿਤ ਗੋਵਰਧਨ ਦਾਸ ਜੀ ਤੇ ਪੰਡਿਤ ਸਤਪਾਲ ਕਾਲੀਆ ਜੀ ਦੀ ਨਿੱਘੀ ਯਾਦ ਨੂੰ  ਸਮਰਪਿਤ ਪੰਡਿਤ ਗੋਵਰਧਨ ਦਾਸ ਸੰਗੀਤ ਸਭਾ ਅੱਪਰਾ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ ਸ਼ਹੀਦ ਭਗਤ ਸਿੰਘ ਪਾਰਕ (ਨੇੜੇ ਬੀ ਐੱਮ ਸੀ ਚੌਂਕ) ਅੱਪਰਾ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ |
ਇਸ ਮੌਕੇ ਸ਼ਾਸ਼ਤਰੀ ਸੰਗੀਤ ਉਸਤਾਦ ਆਸ਼ੂਪ੍ਰੀਤ ਕੌਰ ਸ਼ਗਿਰਦ ਵਿਦੂਸ਼ੀ ਅਸ਼ਵਨੀ ਭਿੰਡੇ ਜੀ, ਸ. ਸੁਰਜੀਤ ਸਿੰਘ ਪੰਜਾਬ ਘਰਾਨਾ, ਪ੍ਰੋਫੈਸਰ ਗੁਰਦੀਪ ਸਿੰਘ ਐਲ ਪੀ ਯੂ ਯੂਨੀਵਰਸਿਟੀ, ਪੂਜਾ ਪ੍ਰੀਤ ਕੌਰ ਹਰਮੋਨੀਅਮ ਉਸਤਾਦ ਜਸਪ੍ਰੀਤ ਸਿੰਘ ਤਬਲਾ ਵਾਦਕ ਨੇ ਸ਼ਿਰਕਤ ਕੀਤੀ ਤੇ ਆਏ ਹੋਏ ਸੰਗੀਤ ਪ੍ਰੇਮੀਆਂ ਨੂੰ  ਗਾਇਕੀ ਤੇ ਸੰਗੀਤ ਦੀ ਅਸਲੀ ਲਹਿਰ ਨਾਲ ਜੋੜਿਆ | ਆਏ ਹੋਏ ਉਸਤਾਦਾਂ ਨੇ ਪੁਤਾਨਤ ਤੇ ਸ਼ਾਸ਼ਤਰੀ ਸੰਗੀਤ ਦੇ ਰਾਹੀਂ ਲੋਕ ਮਨਾਂ ਨੂੰ  ਤਿ੍ਪਤ ਕੀਤਾ | ਇਸ ਮੌਕੇ ਸਮੂਹ ਪ੍ਰਬੰਧਕਾਂ ਵਲੋਂ ਆਏ ਹੋਏ ਫਨਕਾਰਾਂ ਨੂੰ  ਯਾਦਗੀਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ  ਸਾਇੰਸ ਸਿਟੀ ਦਾ ਵਿਦਿਅਕ ਟੂਰ ਲਗਾਇਆ
Next articleਨਸ਼ੇ ਛੱਡ ਬੰਦਿਆ