ਨਵੇਂ ਸਾਲ ਦੀ ਪਹਿਲੀ ਮਾਸਿਕ ਇਕੱਤਰਤਾ ਸਫ਼ਲ ਰਹੀ

ਧੂਰੀ (ਰਮੇਸ਼ਵਰ ਸਿੰਘ)ਪੰਜਾਬੀ ਸਾਹਿਤ ਸਭਾ  ਰਜਿ:ਧੂਰੀ ਦੀ ਮਹੀਨਾ ਵਾਰ ਮੀਟਿੰਗ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਈ। ਸਵਾਗਤੀ ਸ਼ਬਦਾਂ ਤੋਂ ਬਾਅਦ ਬਾਲ ਸਾਹਿਤਕਾਰ ਜਗਜੀਤ ਸਿੰਘ ਲੱਡਾ ਦੀ ਜੀਵਨ ਸਾਥਣ ਸਵ. ਰਜਨੀ ਬਾਲਾ ਸਮੇਤ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇਣ ਵਾਲ਼ੇ ਲੇਖਕਾਂ ਤੇ ਕਲਾਕਾਰਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ।
         ਪਿਛਲੇ ਸਾਲ ਦੌਰਾਨ ਮਾਸਿਕ ਇਕੱਤਰਤਾਵਾਂ ਵਿੱਚ ਸਭ ਤੋਂ ਵੱਧ ਹਾਜ਼ਰੀਆਂ ਦਾ ਸਨਮਾਨ ਪੇਂਟਰ ਸੁਖਦੇਵ ਸਿੰਘ ਅਤੇ ਬਲਵੰਤ ਕੌਰ ਘਨੌਰੀ ਨੇ ਪ੍ਰਾਪਤ ਕੀਤਾ। ਉਨ੍ਹਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਪਿ੍ੰਸੀਪਲ ਸੁਖਜੀਤ ਕੌਰ ਸੋਹੀ ਦਾ ਪਲੇਠਾ ਵਾਰਤਕ ਸੰਗ੍ਰਹਿ “ਮੇਰੀਆਂ ਗੱਲਾਂ ਤੁਹਾਡੇ ਨਾਂ” ਛਪਣ , ਅਮਰ ਗਰਗ ਦੀ ਪੁਸਤਕ “ਸੱਭਿਆਚਾਰ ਤਿੰਨ ਮਾਵਾਂ ਦਾ ਪਾਸਾਰਾ” ਨੂੰ ਰਾਜਪਾਲ ਪੰਜਾਬ ਤੋਂ ਅਸ਼ੀਰਵਾਦ ਮਿਲਣ , ਕੁਲਜੀਤ ਧਵਨ ਨੂੰ ਵਿਦੇਸ਼ ਯਾਤਰਾ ‘ਤੇ ਜਾਣ ਅਤੇ ਡਾ. ਪਰਮਜੀਤ ਦਰਦੀ ਦੇ ਪਰਿਵਾਰ ਵਿੱਚ ਪੋਤਰੀ ਦੇ ਜਨਮ ਦੀ ਵਧਾਈ ਦਿੱਤੀ ਗਈ ।
     ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੀਤੇ ਵਿਸ਼ਾਲ ਕਵੀ ਦਰਬਾਰ ਵਿੱਚ ਸਰਬ ਸ਼੍ਰੀ ਜਗਦੇਵ ਸ਼ਰਮਾ , ਚਰਨਜੀਤ ਕੈਂਥ , ਗੁਰਮੀਤ ਸੋਹੀ , ਬਲਜੀਤ ਸਿੰਘ ਬਾਂਸਲ , ਸੁਖਵਿੰਦਰ ਲੋਟੇ , ਅਸ਼ੋਕ ਭੰਡਾਰੀ , ਮਹਿੰਦਰ ਜੀਤ ਸਿੰਘ , ਪਿ੍ਤਪਾਲ ਸਿੰਘ ਈਸੜਾ , ਕਰਮਜੀਤ ਹਰਿਆਊ , ਦੇਵੀ ਸਰੂਪ ਮੀਮਸਾ , ਕਰਨਜੀਤ ਸਿੰਘ ਸੋਹੀ , ਸੁੱਖੀ ਮੂਲੋਵਾਲ , ਗੁਰਜੰਟ ਮੀਮਸਾ , ਖ਼ੁਸ਼ਪੀ੍ਤ ਕੌਰ ਘਨੌਰੀ , ਅਸ਼ਵਨੀ ਕੁਮਾਰ , ਸੁਰਿੰਦਰ ਸਿੱਧੂ ਕਹੇਰੂ , ਚਰਨਜੀਤ ਮੀਮਸਾ , ਜਗਦੀਸ਼ ਖੀਪਲ਼  ਜਗਤਾਰ ਸਿੰਘ ਸਿੱਧੂ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੇ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ । ਅੰਤ ਵਿੱਚ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਨੇ ਸਾਲ ਦੇ ਪਹਿਲੇ ਸਫ਼ਲ ਸਮਾਗਮ ਦੀ ਵਧਾਈ ਦਿੰਦਿਆਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਹਾਣੀ/ਹੁਕਮ ਦੀ ਪਛਾਣ
Next articleSamaj Weekly 316 = 12/01/2024