ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਲੁਧਿਆਣਾ ਅਤੇ ਪੰਜਾਬ ਨੇਤਰਹੀਣ ਯੁਵਕ ਐਸੋਸੀਏਸ਼ਨ (ਐਨ.ਵਾਈ.ਏ) ਵੱਲੋਂ ਨੇਤਰਹੀਣਾਂ ਦਾ ਪਹਿਲਾ ਸਟੇਟ ਪੱਧਰ ਦਾ ਕ੍ਰਿਕਟ ਟੂਰਨਾਮੈਂਟ ਬੀਤੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੰਪੰਨ ਹੋਇਆ । ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਅਤੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਹੈਪੀ ਫਾਰਗਿੰਨਜ ਲਿਮਟਿਡ ਦੇ ਚੇਅਰਮੈਨ ਸ਼੍ਰੀ ਪਰੀਤੋਸ਼ ਕੁਮਾਰ ਗਰਗ, ਮੈਨੇਜਿੰਗ ਡਾਇਰੈਕਟਰ ਸ਼੍ਰੀ ਆਸ਼ੀਸ਼ ਗਰਗ ਜੀ, ਡਾਇਰੈਕਟਰ ਮੇਘਾ ਗਰਗ ਜੀ, ਸੀ.ਐਚ.ਆਰ.ਓ. ਗੁਰਜਿੰਦਰ ਸਿੰਘ ਸੰਧੂ, ਜਤਿੰਦਰ ਸਿੰਘ, ਦੀਵਾਂਸ ਜੈਨ, ਸ਼੍ਰੀ ਅਸ਼ੋਕ ਅਰੋੜਾ ਪ੍ਰਧਾਨ ਸਪੈਸ਼ਲ ਉਲੰਪਿਕ ਭਾਰਤ ਪੰਜਾਬ, ਸ਼੍ਰੀ ਅਨਿਲ ਗੋਇਲ ਜੀ, ਸ਼੍ਰੀ ਰੀਤੂ ਅਰੋੜਾ ਜੀ ਸਨ। ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਪੰਜਾਬ ਅਤੇ ਹਿਮਾਚਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਹਿਮਾਚਲ ਦੀ ਟੀਮ ਨੇ ਪਹਿਲਾਂ ਖੇਡਦਿਆਂ 15 ਓਵਰਾਂ ਵਿੱਚ 128 ਦੌੜਾਂ ਬਣਾਈਆਂ। ਪੰਜਾਬ ਦੀ ਟੀਮ ਨੇ 14 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਹੀ ਇਹ ਟੀਚਾ ਪੂਰਾ ਕਰ ਲਿਆ। ਪੰਜਾਬ ਦੀ ਟੀਮ ਨੇ ਸੱਤ ਵਿਕਟਾਂ ਨਾਲ ਮੈਚ ਜਿੱਤ ਕੇ ਟਰਾਫ਼ੀ ਤੇ ਕਬਜਾ ਕੀਤਾ । ਪੰਜਾਬ ਦੀ ਜੇਤੂ ਕ੍ਰਿਕਟ ਟੀਮ ਨੂੰ 31000 ਰੁਪਏ ਤੇ ਟਰਾਫ਼ੀ ਸ਼੍ਰੀ ਅਸ਼ੋਕ ਅਰੋੜਾ ਪ੍ਰਧਾਨ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਨੇ ਦੇ ਕੇ ਸਨਮਾਨਿਤ ਕੀਤਾ। ਦੂਜੇ ਸਥਾਨ ਤੇ ਰਹੀ ਹਿਮਾਚਲ ਦੀ ਟੀਮ ਨੂੰ 21000 ਰੁਪਏ ਤੇ ਟਰਾਫ਼ੀ ਹੈਪੀ ਫਾਰਗਿੰਨਜ਼ ਲਿਮਟਿਡ ਦੇ ਚੇਅਰਮੈਨ ਸ਼੍ਰੀ ਪਰੀਤੋਸ਼ ਕੁਮਾਰ ਗਰਗ ਤੇ ਉਹਨਾਂ ਦੀ ਟੀਮ ਨੇ ਦੇ ਕੇ ਸਨਮਾਨਿਤ ਕੀਤਾ। ਏਕ ਜੋਤ ਵਿਕਲਾਂਗ ਬੱਚਿਆਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਗੀਤ ਗਾ ਕੇ ਸੋਹਣਾ ਰੰਗ ਬੰਨ੍ਹਿਆ। ਮੰਚ ਸੰਚਾਲਨ ਨੈਸ਼ਨਲ ਐਵਾਰਡ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ। ਖ਼ਾਲਸਾ ਏਡ ਦੇ ਸੇਵਾਦਾਰਾਂ ਨੇ ਤਿੰਨ ਦਿਨ ਸੇਵਾ ਕੀਤੀ। ਕ੍ਰਿਕਟ ਮੈਚ ਦੇਖਣ ਲਈ ਫ਼ਰੀਦਕੋਟ, ਅੰਮ੍ਰਿਤਸਰ, ਸਪਰੋੜ ਨੰਗਲ, ਜਲੰਧਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਖਰੜ ਮਲੇਰਕੋਟਲਾ, ਸਮਰਾਲਾ, ਸ਼੍ਰੀ ਮੁਕਤਸਰ ਸਾਹਿਬ, ਬਰਨਾਲਾ ਤੇ ਹੋਰ ਸ਼ਹਿਰਾਂ/ ਨਗਰਾਂ ਤੋਂ ਲੋਕ ਪਹੁੰਚੇ ਹੋਏ ਸਨ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਮੈਡਮ ਸਤਵੰਤ ਕੌਰ, ਮੈਨੇਜਰ ਕਰਨੈਲ ਸਿੰਘ, ਕੋਚ ਨਿਸ਼ਾਂਤ ਮੰਡੋਰਾ ਨੇ ਉੱਚ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਮੱਸਾ ਸਿੰਘ, ਪ੍ਰਧਾਨ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਜੂਨੀਅਰ ਮੀਤ ਪ੍ਰਧਾਨ ਮੈਡਮ ਨੀਲਮ, ਜਨਰਲ ਸਕੱਤਰ ਗੁਰਭਿੰਦਰ ਕੌਰ, ਨਵਨੀਤ ਜੋਸ਼ੀ ਸਕੱਤਰ ਰੈਡ ਕਰਾਸ, ਸ਼ੈਲੇਸ਼ ਫਾਊਂਡੇਸ਼ਨ ਦੇ ਚੇਅਰਮੈਨ ਮੈਡਮ ਸ਼ੈਲਜਾ ਸ਼ਰਮਾ, ਮਾਸਟਰ ਇਕਬਾਲ ਸਿੰਘ, ਦਵਿੰਦਰ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly