ਨਵੀਂ ਦਿੱਲੀ (ਸਮਾਜ ਵੀਕਲੀ): ਨਵੀਂ ਦਿੱਲੀ-ਝਾਂਸੀ ਤਾਜ ਐਕਸਪ੍ਰੈਸ ਦੇ ਏਅਰ ਕੰਡੀਸ਼ਨਡ ਕੋਚ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਉੱਤਰੀ ਰੇਲਵੇ ਨੇ ਦੱਸਿਆ ਕਿ ਸਵੇਰੇ 7.40 ਵਜੇ ਧੂੰਆਂ ਉੱਠਣ ਦੀ ਸੂਚਨਾ ਮਿਲਣ ‘ਤੇ ਰੇਲ ਗੱਡੀ ਨੂੰ ਤਕਨੀਕੀ ਜਾਂਚ ਲਈ ਨਿਜ਼ਾਮੂਦੀਨ ਅਤੇ ਪਲਵਲ ਸੈਕਸ਼ਨ ਦੇ ਵਿਚਕਾਰ ਪੈਂਦੇ ਹਰਿਆਣਾ ਦੇ ਅਸਾਓਤੀ ਸਟੇਸ਼ਨ ‘ਤੇ ਰੋਕਿਆ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਗ ਬਰੇਕ ਜਾਮ ਕਾਰਨ ਲੱਗੀ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਦੀਪਕ ਕੁਮਾਰ ਨੇ ਕਿਹਾ, ‘ਅੱਗ ’ਤੇ ਕਾਬੂ ਪਾ ਲਿਆ ਗਿਆ ਹੈ, ਸਾਰੇ ਯਾਤਰੀ ਸੁਰੱਖਿਅਤ ਹਨ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly