(ਸਮਾਜ ਵੀਕਲੀ)
ਦੁਨੀਆ ਕਸਰ ਨਹੀਂ ਛੱਡਦੀ
ਪਹਿਚਾਣ ਖਤਮ ਕਰਣ ਦੀ
ਖੁਦ ਹੀ
ਆਪਣੀ ਹਸਤੀ ਬਚਾਉਣੀ ਪੈਂਦੀ ਏ
ਪਹਿਚਾਣ ਖਤਮ ਕਰਣ ਦੀ
ਖੁਦ ਹੀ
ਆਪਣੀ ਹਸਤੀ ਬਚਾਉਣੀ ਪੈਂਦੀ ਏ
ਹੱਕ-ਸੱਚ ਦੀ ਲੜਾਈ ਏ ਵੀਰੋ
ਹਾਕਮਾਂ ਤੱਕ
ਆਪਣੀ ਅਵਾਜ਼ ਪਹੁੰਚਾਉਣੀ ਪੈਂਦੀ ਏ
ਭੇਡਾਂ ਬਣ ਤੁਰਿਆ ਨਹੀਂ ਜਾਂਦਾ
ਸ਼ੇਰਾਂ ਵਾਂਗ ਦਹਾੜ ਲਗਾਉਣੀ ਪੈਂਦੀ ਏ
ਕਿਸਾਣੀ ਬਚਾਉਣ ਦੀ ਖਾਤਿਰ
ਇੱਕ ਜੁੱਟ ਹੋ ਕੇ
ਅਵਾਜ਼ ਬੁਲੰਦ ਕਰਵਾਉਣੀ ਪੈਂਦੀ ਏ
ਉਏ ਜਿਮੀਂਦਾਰ ਤਾਂ
ਵੱਟਾਂ ਪਿੱਛੇ ਲੜਾਈਆਂ ਮੁੱਲ ਲੈਂਦਾਂ ਏ
ਜਮੀਨਾਂ ਪਿੱਛੇ ਤਾਂ ਜਾਣ ਲੈਣੀ ਪੈਂਦੀ ਏ
ਦਲੇਰੀ ਤਾਂ ਮੁੱਢ ਕਦੀਮੀ ਲਿਖੀ ਏ
ਪੰਜਾਬ ਦੇ ਇਤਿਹਾਸ ਵਿੱਚ
ਸਾਨੂੰ ਪਤਾ ਏ
ਕੁਰਬਾਨੀ ਤਾਂ ਦੇਣੀ ਪੈਂਦੀ ਏ
ਪਹਿਲੇ ਗੁਰੂ ਨੇ
ਹਲ ਚਲਾਉਣਾ ਸਿਖਾ ਦਿੱਤਾ ਸਿੰਘਾਂ ਨੂੰ
ਦੱਸਿਆ ਕਿੱਦਾਂ ਕਿਰਤ ਕਰ ਖਾਣੀ ਪੈਂਦੀ ਏ
ਦਸਵੇਂ ਗੁਰੂ ਨੇ
ਤੇਗ ਚਲਾਉਣੀ ਸਿਖਾ ਦਿੱਤੀ ਸਿੰਘਾਂ ਨੂੰ
ਦੱਸਿਆ ਕਿੱਦਾਂ
ਕੀਤੀ ਕਿਰਤ ਬਚਾਉਣੀ ਪੈਂਦੀ ਏ
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ, ਪ੍ਰਧਾਨ
ਪੀਂਘਾਂ ਸੋਚ ਦੀਆਂ-ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ
+91-9888697078
ਸੰਸਥਾਪਕ, ਪ੍ਰਧਾਨ
ਪੀਂਘਾਂ ਸੋਚ ਦੀਆਂ-ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ
+91-9888697078