ਛੱਠ ਮਾਇਆ ਦੀ ਕਿਰਪਾ ਸਾਡੇ ਸੂਬੇ ਤੇ ਬਾਣੀ ਰਹੇ – ਪਾਸੀ,ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਛੱਠ ਦਾ ਤਿਉਹਾਰ ਮੁੱਖ ਤੌਰ ਤੇ ਬਿਹਾਰ,ਝਾਰਖੰਡ ਅਤੇ ਪੂਰਵਾਂਚਲ ਵਿੱਚ ਮਨਾਇਆ ਜਾਂਦਾ ਹੈ।ਇਹਨਾਂ ਸੂਬਿਆਂ ਦੇ ਮਜ਼ਦੂਰ ਜਦੋਂ ਆਪਣੇ ਪਰਿਵਾਰਾਂ ਸਮੇਤ ਪੰਜਾਬ ਆ ਗਏ ਤਾਂ ਉਹਨਾਂ ਦੇ ਪਰਵ ਅਤੇ ਤਿਉਹਾਰ ਵੀ ਉਹਨਾਂ ਦੇ ਨਾਲ ਇੱਥੇ ਪਹੁੰਚ ਗਏ।ਮਨ ਦੀ ਪਵਿੱਤਰਤਾ ਦੇ ਨਾਲ ਮਨਾਏ ਜਾਣ ਵਾਲੇ ਇਸ ਤਿਉਹਾਰ ਵਿੱਚ ਡੁਬਦੇ ਅਤੇ ਚੜ੍ਹਦੇ ਸੂਰਜ ਨੂੰ ਅਰਘ ਅਰਪਿਤ ਕੀਤਾ ਜਾਂਦਾ ਹੈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੌਕੇ ਵਰਤ ਰੱਖਣ ਵਾਲੀਆਂ ਔਰਤਾਂ ਛਠ ਮਈਆ ਤੋਂ ਬੇਟੀ ਦੀ ਕਾਮਨਾ ਕਰਦੀਆਂ ਹਨ।ਐਤਵਾਰ ਨੂੰ ਅੰਮ੍ਰਿਤਸਰ ਰੋਡ ਕਾਂਜਲੀ ਵਿਖੇ ਛਠ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਦੌਰਾਨ ਲੋਕਾਂ ਦੀ ਆਸਥਾ ਦੇ ਮਹਾਨ ਤਿਉਹਾਰ ਛਠ ਦੇ ਮੌਕੇ ਤੇ ਛੱਠ ਵਰਤਿਆ ਨੇ ਡੁੱਬਦੇ ਸੂਰਜ ਨੂੰ ਅਰਗਿਆ ਭੇਟ ਕੀਤੀ।
ਇਸ ਪ੍ਰੋਗਰਾਮ ਵਿੱਚ ਪਹੁੰਚੇ ਆਰ ਐਸ ਐਸ ਦੇ ਸੀਨੀਅਰ ਆਗੂ ਅਸ਼ੋਕ ਗੁਪਤਾ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਅਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਰਾਇਆਵਾਲ,ਮਹਿੰਦਰ ਸਿੰਘ ਬਲੇਰ,ਭਾਜਪਾ ਆਗੂ ਨਿਰਮਲ ਸਿੰਘ ਨਾਹਰ ਨੇ ਛਠ ਦੇ ਤਿਉਹਾਰ ਦੇ ਮੌਕੇ ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ।ਭਾਜਪਾ ਨੇਤਾਵਾਂ ਨੇ ਕਿਹਾ ਕਿ ਲੋਕ ਆਸਥਾ ਕੁਦਰਤ ਪ੍ਰਤੀ ਪਿਆਰ,ਪਵਿੱਤਰਤਾ ਅੱਜ ਸੂਰਜ ਉਪਾਸਨਾ ਦੇ ਮਹਾਨ ਤਿਉਹਾਰ ਛਠ ਦੀਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ।ਛਠ ਮਾਇਆ ਕਿ ਕਿਰਪਾ ਨਾਲ ਸਾਡੇ ਸੂਬੇ ਵਿੱਚ ਸਭ ਦੇ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਬਾਣੀ ਰਹੇ।ਰਾਜੇਸ਼ ਪਾਸੀ ਅਤੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪਰਵ ਅਤੇ ਤਿਉਹਾਰ ਦੀ ਮਹੱਤਤਾ ਸਮੂਹਿਕਤਾ ਦਾ ਫਲਸਫਾ ਹੈ,ਅਸੀਂ ਸਾਰੇ ਮਿਲ ਕੇ ਇਕਜੁੱਟ ਹੋਕੇ ਕੁਦਰਤ ਪ੍ਰਤੀ ਸਵੱਛਤਾ ਦੇ ਪ੍ਰਤੀ ਲੋਕ ਆਸਥਾ ਦੇ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਾਂ,ਜਿਸਦਾ ਉੱਤਮ ਉਦਾਹਰਣ ਛੱਠ ਵਰਗੇ ਤਿਉਹਾਰ ਹਨ।
ਭਾਜਪਾ ਆਗੂਆਂ ਨੇ ਕਿਹਾ ਕਿ ਛਠ ਪੂਜਾ ਵਿੱਚ ਸੂਰਜ ਦੀ ਪੂਜਾ ਕੁਦਰਤ ਨਾਲ ਸਾਡੇ ਸੱਭਿਆਚਾਰ ਦੇ ਡੂੰਘੇ ਸਬੰਧ ਦਾ ਸਬੂਤ ਹੈ।ਛਠ ਇੱਕ ਭਾਰਤ ਸ਼੍ਰੇਸ਼ਠ ਭਾਰਤ ਦਾ ਉਦਾਹਰਣ ਹੈ,ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ।ਇਹ ਤਿਉਹਾਰ ਸਵੱਛਤਾ ਤੇ ਵੀ ਵਿਸ਼ੇਸ਼ ਜ਼ੋਰ ਦਿੰਦਾ ਹੈ।ਛੱਠ ਦੇ ਤਿਉਹਾਰ ਦੀ ਆਮਦ ਤੇ ਸੜਕਾਂ, ਨਦੀਆਂ,ਘਾਟਾਂ ਅਤੇ ਪਾਣੀ ਦੇ ਵੱਖ-ਵੱਖ ਸਰੋਤਾਂ ਦੀ ਸਮਾਜਿਕ ਪੱਧਰ ਤੇ ਸਫ਼ਾਈ ਕੀਤੀ ਜਾਂਦੀ ਹੈ।ਇਸ ਮੌਕੇ ਅਰੁਣ ਕੁਮਾਰ ਸਿੰਘ,ਰੋਸ਼ਨ ਪ੍ਰਭੂ,ਰਮਾ ਕਾਂਤ ਗੁਪਤਾ,ਅੰਮ੍ਰਿਤ ਗੁਪਤਾ,ਆਦਿਤਿਆ ਗੁਪਤਾ,ਅਰੋੜਾ ਗੁਪਤਾ,ਸੰਜੇ ਗੁਪਤਾ, ਅਰਵਿੰਦ ਗੁਪਤਾ,ਮਨੋਜ,ਪ੍ਰਕਾਸ਼ ਕੁਮਾਰ,ਸਚਿਨ,ਅਨੀਤਾ ਦੇਵੀ,ਮਾਨ ਦੇਵੀ,ਖੁਸ਼ਬੂ ਦੇਵੀ,ਰੇਖਾ ਦੇਵੀ,ਪ੍ਰੇਮਾ ਦੇਵੀ,ਜੋਤੀ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly