ਬਿਮਾਰ ਪੁੱਤ ਦਾ ਪਤਾ ਲੈਣ ਗਏ ਪਿਤਾ ਤੇ ਤਾਇਆ ਵੀ ਫਸੇ

ਬਰਨਾਲਾ (ਸਮਾਜ ਵੀਕਲੀ): ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਕਾਰਨ ਕਈ ਭਾਰਤੀ ਵਿਦਿਆਰਥੀ ਉਥੇ ਫਸ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਵੱਲੋਂ ਸ਼ੁਰੂ ਕੀਤੇ ਗਏ ਸਹਾਇਤਾ ਕੇਂਦਰ ’ਚ ਇਲਾਕੇ ਦੇ 23 ਵਿਅਕਤੀਆਂ ਦੇ ਵੇਰਵੇ ਦਰਜ ਹੋ ਚੁੱਕੇ ਹਨ। ਨੋਡਲ ਅਧਿਕਾਰੀ ਐੱਸਪੀ ਕੁਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਬਰਨਾਲਾ ਦੇ 11, ਮਹਿਲ ਕਲਾਂ ਦੇ ਅੱਠ, ਤਪਾ ਦੇ ਦੋ ਤੇ ਧਨੌਲਾ ਤੇ ਸ਼ਹਿਣਾ ਦਾ ਇੱਕ-ਇੱਕ ਵਿਅਕਤੀ ਯੂਕਰੇਨ ਵਿਚ ਫਸਿਆ ਹੈ।  ਸੇਵਾਮੁਕਤ ਫਾਰਮੇਸੀ ਅਫ਼ਸਰ ਸ਼ੀਸਨ ਕੁਮਾਰ ਦਾ ਪੁੱਤਰ ਚੰਦਨ ਜਿੰਦਲ ਡਾਕਟਰੀ ਦੀ ਪੜ੍ਹਾਈ ਕਰਨ ਯੂਕਰੇਨ ਗਿਆ ਸੀ। ਉਸ ਦੇ ਬਿਮਾਰ ਹੋਣ ਕਾਰਨ ਉਸ ਦੇ ਪਿਤਾ ਤੇ ਤਾਇਆ ਕ੍ਰਿਸ਼ਨ ਗੋਪਾਲ ਯੂਕਰੇਨ ਚਲੇ ਗਏ। ਮਗਰੋਂ ਲੜਾਈ ਲੱਗਣ ਕਾਰਨ ਉਹ ਵੀ ਉਥੇ ਹੀ ਫਸ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿੰਨ ਹੋਰ ਜਹਾਜ਼ ਭਾਰਤੀਆਂ ਨੂੰ ਲੈ ਕੇ ਵਤਨ ਪਰਤੇ
Next articleਪੱਛਮੀ ਬੰਗਾਲ: ਨਿਗਮ ਚੋਣਾਂ ਲਈ 76.51 ਫੀਸਦ ਵੋਟਿੰਗ