ਪਿਤਾ

ਰਾਜਿੰਦਰ ਰਾਣੀ   

(ਸਮਾਜ ਵੀਕਲੀ)

ਹਰ ਪਿਤਾ ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੁੰਦਾ ਹੈ ਤੇ ਉਨ੍ਹਾਂ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਜਿਹੜੇ ਸੁਪਨੇ ਆਪਣੇ ਜੀਵਨ ‘ਚ ਅਧੂਰੇ ਰਹਿ ਗਏ ਹੁੰਦੇ ਹਨ, ਉਹ ਆਪਣੇ ਬੱਚਿਆਂ ਰਾਹੀਂ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ।ਜਦੋਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਅਜਿਹੇ ਪਲਾਂ ਵਿਚ ਪਿਤਾ ਦੀ ਖੁਸ਼ੀ ਦੁਗਣੀ ਹੋ ਜਾਂਦੀ ਹੈ। ਪਿਤਾ ਬੱਚੇ ਨੂੰ ਉਸ ਦੀਆਂ ਕੀਤੀਆਂ ਗਲਤੀਆਂ ਲਈ ਟੋਕਦਾ ਹੈ ਤਾਂ ਜੋ ਬੱਚਾ ਜ਼ਿੰਦਗੀ ਦੀਆਂ ਗਲਤੀਆਂ ਤੋਂ ਬਚਿਆ ਰਹੇ। ਪਿਤਾ ਦੀ ਘੁਰਕੀ ਵਿਚ ਵੀ ਲਾਡ ਦੀ ਮਹਿਕ ਹੁੰਦੀ ਹੈ, ਜੋ ਜ਼ਿੰਦਗੀ ਦੀਆਂ ਮੁਸੀਬਤਾਂ ਝੱਲਣ ਦੇ ਸਮਰੱਥ ਬਣਾਉਂਦੀ ਹੈ। ਬੱਚੇ ਦੀਆਂ ਗਲਤੀਆਂ ਨੂੰ ਪਿਤਾ ਭੁਲਾ ਕੇ ਉਸ ਨੂੰ ਫਿਰ ਪਿਆਰ ਭਰੀ ਗਲਵੱਕੜੀ ਵਿਚ ਲੈ ਲੈਂਦਾ ਹੈ ਅਤੇ ਭਵਿੱਖ ਵਿਚ ਆਪਣੀ ਭੁੱਲ ਸੁਧਾਰਨ ਦੀ ਸਲਾਹ ਦਿੰਦਾ ਹੈ।ਪਿਤਾ ਦੇ ਅਸ਼ੀਰਵਾਦ ਸਦਕਾ ਹੀ ਬੱਚੇ, ਉੱਚੀ-ਉੱਚੀ ਮੰਜ਼ਿਲਾਂ ਪਾਰ ਕਰਦੇ ਹਨ।

ਅਸਲ ‘ਚ ਬੱਚਿਆਂ ਦੀ ਜ਼ਿੰਦਗੀ, ਮਾਤਾ-ਪਿਤਾ ਦੋਹਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ। ਮਾਂ ਦੀ ਗੋਦ ‘ਚ ਅਤੇ ਪਿਤਾ ਦੀਆਂ ਬਾਹਾਂ ‘ਚ ਬੱਚਿਆਂ ਨੂੰ ਸੁਰੱਖਿਆ ਮਿਲਦੀ ਹੈ। ਪਰਿਵਾਰ ‘ਚ ਪਿਤਾ ਦਾ ਸਥਾਨ ਸਭ ਤੋਂ ਉੱਚਾ ਹੁੰਦਾ ਹੈ। ਪਿਤਾ ਆਪਣੇ ਪੁੱਤਰ ਨੂੰ ਕਦੇ ਵੀ ਦੁਖੀ ਨਹੀਂ ਦੇਖ ਸਕਦਾ। ਉਂਗਲੀ ਫੜ੍ਹ ਕੇ ਤੁਰਨਾ ਵੀ ਪਿਤਾ ਨੇ ਹੀ ਸਿਖਾਇਆ ਹੈ। ਪਿਤਾ ਹਮੇਸ਼ਾ ਆਪਣੇ ਪੁੱਤਰ ਦੀ ਹਰ ਇਕ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ।

ਪਿਤਾ ਹਮੇਸ਼ਾ ਆਪਣੇ ਬੱਚਿਆਂ ਨੂੰ ਅੱਗੇ ਹੀ ਵਧਦਾ ਦੇਖਣਾ ਚਾਹੁੰਦਾ ਹੈ ਅਤੇ ਉਸ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਬੇਟਾ ਉਸ ਤੋਂ ਵੀ ਜ਼ਿਆਦਾ ਕਾਮਯਾਬ ਬਣੇ।ਹਰੇਕ ਪੁੱਤਰ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਮੇਰੀ ਪਛਾਣ ਮੇਰੇ ਪਿਤਾ ਦੇ ਨਾਲ ਹੈ। ਪਿਤਾ ਦੇ ਗੁੱਸੇ ‘ਚ ਵੀ ਆਪਣਾਪਣ ਅਤੇ ਪਿਆਰ ਹੁੰਦਾ ਹੈ। ਦੁੱਖ ਦੀ ਹਰ ਘੜੀ ‘ਚ ਸਭ ਤੋਂ ਪਹਿਲਾਂ ਪਿਤਾ ਹੀ ਖੜ੍ਹੇ ਹੁੰਦੇ ਹਨ। ਬੱਚਿਆਂ ਦੀ ਖੁਸ਼ੀ ਲਈ ਪਿਤਾ ਖੁਦ ਬੱਚੇ ਬਣ ਜਾਂਦੇ ਹਨ। ਪਿਤਾ ਬਿਨਾਂ, ਜ਼ਿੰਦਗੀ ਅਧੂਰੀ ਹੁੰਦੀ ਹੈ। ਪਿਤਾ, ਨਿਸਵਾਰਥ ਆਪਣੇ ਬੱਚਿਆਂ ਦੀ ਸੇਵਾ ਕਰਦਾ ਹੈ। ਬਾਜ਼ਾਰ ‘ਚ ਸਭ ਕੁਝ ਖਰੀਦਿਆ ਜਾ ਸਕਦਾ ਹੈ ਪਰ ਪਾਪਾ ਦਾ ਪਿਆਰ ਨਹੀਂ ਮਿਲਦਾ।

ਪਿਤਾ ਜੀ ਸਾਡੇ ਭੈਣ ਭਰਾਵਾਂ ਲਈ ਹੱਦੋਂ ਵੱਧ ਕੇ ਕੀਤਾ, ਸਾਨੂੰ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ, ਭਾਵੇਂ ਆਪ ਕਰਜ਼ਾਈ ਹੋ ਗੇ ਪਰ ਸਾਡੀਆਂ ਪੜ੍ਹਾਈਆਂ ਨੂੰ ਪੂਰਾ ਕਰਵਾਇਆ ਤੇ ਹੁਣ ਵੀ ਕਰਵਾ ਰਹੇ ਹਨ, ਉਨ੍ਹਾਂ ਨੇ ਕਦੇ ਆਪਣੇ ਦੁੱਖ-ਸੁੱਖ, ਮੁਸ਼ਕਲਾਂ ਦੀ ਪ੍ਰਵਾਹ ਨਹੀਂ ਕੀਤੀ, ਹੁਣ ਤੱਕ ਸਾਡੇ ਬਾਰੇ ਸੋਚਦੇ ਆਏ ਆ , ਉਨ੍ਹਾਂ ਨੇ ਕਦੇ ਆਪ ਬਾਹਰ ਘੁੰਮਣ ਜਾ ਐਨਾ ਪਾ ਕੇ ਜਾ ਹੰਢਾ ਕੇ ਨਹੀਂ ਦੇਖਿਆ ,ਬਸ ਇਹੀ ਸੋਚਦੇ ਮੇਰੀਆਂ ਧੀਆਂ ਤੇ ਪੁੱਤ ਪੜ੍ਹ ਲਿਖ ਕੇ ਕਿਸੇ ਮੰਜ਼ਿਲ ਨੂੰ ਹਾਸਲ ਕਰ ਲੈਣ, ਉਨ੍ਹਾਂ ਨੇ ਸਾਡਾ ਹਰੇਕ ਸ਼ੌਂਕ ਪੂਰਾ ਕੀਤਾ,ਆਵਦਾ ਦੁੱਖ ਸਾਡੇ ਸਾਹਮਣੇ ਕਦੇ ਨਹੀਂ ਦਿਖਾਉਂਦੇ।

ਅਸੀਂ ਮੇਰੇ ਪਿਤਾ ਦਾ ਕਰਜ਼ਾ ਕਦੇ ਨਹੀਂ ਲਾਹ ਸਕਦੇ, ਕੋਸ਼ਿਸ਼ ਇਹੀ ਹੈ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉੱਤਰੀਏ,, ਸਾਡੇ ਤੇ ਬਹੁਤ ਆਸਾਂ ਹਨ ਉਨ੍ਹਾਂ ਦੀਆਂ, ਜੋ ਕੋਸ਼ਿਸ਼ਾਂ ਕਰਾਂਗੇ ਪੂਰੀਆਂ ਕਰਨ ਦੀਆਂ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਲੀ ਜਦ ਜੱਟੀ ਪਾਂਵਦੀ
Next article(ਕੁਦਰਤੀ ਬਾਤਾਂ)