ਪਰਿਵਾਰ

(ਸਮਾਜ ਵੀਕਲੀ) ਮਾਸਟਰ ਮੇਲਾ ਸਿੰਘ ਦੀਆਂ  ਵਿਦਿਆਰਥੀ, ਅਧਿਆਪਕਾਂ ਅਤੇ ਲੋਕ ਹਿੱਤਾਂ ਦੀ ਗੱਲ ਉਸਦੇ ਵਿਰੋਧੀਆਂ ਨੂੰ ਅਕਸਰ ਰੜਕਦੀ ਰਹਿੰਦੀ। ਖੁਸ਼ਾਮਦੀ ਮੁਲਾਜ਼ਮ ਮੇਲਾ ਸਿੰਘ ਖਿਲਾਫ ਅਫਸਰਾਂ ਨੂੰ ਪਲ ਪਲ ਦੀਆਂ  ਸੂਚਨਾਵਾਂ  ਤੋੜ -ਮਰੋੜ ਕੇ ਪੁੱਜਦੀਆਂ ਕਰ ਦਿੰਦੇ ।ਪਰ ਮੇਲਾ ਸਿੰਘ   ਬੇਝਿਜਕ ਸੱਚ ਕਹਿਣ  ਦੀ ਆਦਤ ਤੋਂ ਮਜਬੂਰ ਸੀ। ਪ੍ਰਸ਼ਾਸ਼ਕੀ ਅਧਿਕਾਰੀਆਂ ਨੇ  ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾਉਂਦਿਆਂ ਉਸ ਖਿਲਾਫ  ਪੜਤਾਲ ਸ਼ੁਰੂ ਕਰਵਾ ਦਿੱਤੀ ।
  ਮੇਲਾ ਸਿੰਘ ਨੂੰ ਅਹਿਸਾਸ ਹੋ ਗਿਆ ਸੀ ਕਿ  ਅਫਸਰ ਦੇ ਡਰੋਂ  ਮੁਲਾਜਮ ਵੀ ਉਸਦੇ ਖਿਲਾਫ ਹੀ ਭੁਗਤਣਗੇ । ਕੁਝ ਅਰਸੇ ਬਾਅਦ ਜਦੋਂ ਮੇਲਾ  ਸਿੰਘ ਦੀ ਬਹਾਲੀ  ਦੀ ਰਿਪੋਰਟ ਸਾਹਮਣੇ ਆਈ ਤਾਂ  ਉਸ ਦੀ ਹੈਰਾਨੀ ਦੀ ਹੱਦ ਨਾ ਰਹੀ  ਕਿ ਸਹਿ ਮੁਲਾਜ਼ਮਾਂ,  ਵਿਦਿਆਰਥੀਆਂ ਅਤੇ  ਆਮ ਲੋਕਾਂ ਨੇ ਮੇਲਾ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਉਪਰ ਸਹੀ ਪਾਈ।
 ਹੁਣ ਮੇਲਾ ਸਿੰਘ ਨੂੰ ਆਪਣੀ ਸੰਸਥਾ ਦੇ ਮੁਲਾਜ਼ਮ  ਆਪਣੇ ਪਰਿਵਾਰ ਸਮਾਨ ਜਾਪ ਰਹੇ ਸਨ  ।
ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ 
ਸੰਪਰਕ:94646-01001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleई.वी.रामास्वामी नायकर (17 सितम्बर, 1879-24 दिसम्बर, 1973)
Next articleਖਾਲਸਾ ਕਾਲਜ ਵਿਖੇ “ਹਿੰਦੀ ਦਿਵਸ” ਦਾ ਆਯੋਜਨ