(ਸਮਾਜ ਵੀਕਲੀ)
ਮੈਂ ਉਨ੍ਹਾਂ ਚਿਰ ਹੀ ਜਿਉਣਾ ਏ,
ਜਿਨ੍ਹਾਂ ਚਿਰ ਤੇਰੇ ਨੇ ਸਾਹ ਸੱਜਣਾਂ ।
ਤੇਰੇ ਨਾਲ ਸਜਾਵਾਂ ਸੁਪਨੇ,
ਤੇਰੇ ਬਿਨਾਂ ਹੋ ਜਾਣੇ ਸਵਾਹ ਸੱਜਣਾਂ।
ਮੇਰੇ ਲਈ ਤੂੰ ਹੀ ਇੱਕ ਦਿਲ ਤੋਂ ਖਾਸ ਤਾਂ,
ਯਾਰਾਂ ਨਾ ਵਿਛੋੜੇ ਪਾਵੀਂ ਖੁਦਾ ਦਾ ਤੈਨੂੰ ਵਾਸਤਾ।
ਮੇਰੇ ਦਿਲ ਦੀ ਇੱਕੋਂ ਤਮੰਨਾ,
ਤੇਰੀ ਬੁੱਕਲ ਵਿੱਚ ਆਖੀਰ ਹੋਵੇ।
ਜਿਉਂਦੇ ਜੀਅ ਤੂੰ ਵੱਖ ਹੋਜੇ ਐਸੀ
ਲੇਖਾਂਵਿੱਚ ਨਾ ਲਕੀਰ ਹੋਵੇ,
ਤੇਰੇ ਬਿਨਾਂ ਤਾਂ ਕੱਖ ਹੋ ਕੇ ਹੋ ਜਾਣਾ ਜਿਉਂਦੇ ਜੀਅ ਲਾਸ ਤਾਂ,
ਯਾਰਾਂ ਨਾ……………।
ਇਸ਼ਕ ਤੇਰੇ ਦੀ ਇਬਾਦਤ
ਕਰਨਾ ਫਰਜ਼ ਮੇਰਾ ਨਾ ਮਜਬੂਰੀ ਏ,
ਤੇਰੇ ਬਿਨਾਂ ਤਾਂ ਹੋ ਜਾਣੀ ਹਰ
ਇੱਕ ਰੀਝ ਅਧੂਰੀ ਏ।
ਕਾਲੇ ਰੂਹ ਤੇਰੀ ਦੇ ਅੰਦਰ ਸੱਚੀ ਹੋਇਆ ਏ ਸਤਵਾਸ ਤਾਂ।
ਯਾਰਾਂ ਨਾ……………।
ਕਿਉਂ ਲੋਕਾਂ ਦੀ ਤੂੰ ਚੁੱਕ ਵਿੱਚ
ਆ ਕੇ ਵਫਾ ਮੇਰੀ ਠੁਕਰਾਉਣਾ ਏ,
ਵਿੱਚ ਸਰਾਂਵਾਂ ਹਰ ਰੋਜ਼ ਮੇਰੀ ਕਿਉਂ
ਜਿੰਦ ਨੂੰ ਸੂਲਾਂ ਉੱਤੇ ਵਸਾਉਂਦਾ ਏ।
ਬੜੀ ਮੁਸਕਿਲ ਦੇ ਨਾਲ ਕੀਤਾ ਪਹਿਲਾਂ ਤੈਨੂੰ ਮੈਂ ਤਲਾਸ ਤਾਂ।
ਯਾਰਾਂ ਨਾ……………।
ਜਿੰਦਗੀ ਮੇਰੀ ਭਾਵੇਂ ਰੋਲ ਦੇ ਤੂੰ
ਪਰ ਛੱਡਣਾ ਨੀ ਦਰ ਤੇਰਾ।
ਮੇਰੀ ਜਿੰਦਗੀ ਦੇ ਵਿੱਚ ਕਰ
ਛੱਡਿਆਂ ਤੂੰ ਦੁੱਖਾਂ ਦਾ ਬਹੁਤ ਹਨੇਰਾ।
ਅਹਿਸਾਸ ਹੋਣ ਤੇ ਦਿਲ ਤਰਸੋਂ,
ਮਿਲ ਜੇ ਇੱਕ ਬੂੰਦ ਮਿੱਟੂ ਪਿਆਸ ਤਾਂ।
ਯਾਰਾਂ ਨਾ ਵਿਛੋੜੇ ਪਾਵੀਂ ਖੁਦਾ ਦਾ ਤੈਨੂੰ ਵਾਸਤਾ।
ਗੀਤਕਾਰ ਕਾਲਾ ਸਰਾਵਾਂ
M. 97805 06578
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly