ਰੋਮੀ ਘੜਾਮੇਂ ਵਾਲ਼ਾ ਹੋਏ ਕੁਰੂਕਸ਼ੇਤਰ ਯੂਨੀਵਰਸਿਟੀ ਖੋਜਾਰਥੀਆਂ ਦੇ ਰੂਬਰੂ

ਕੁਰੂਕਸ਼ੇਤਰ, (ਸਮਾਜ ਵੀਕਲੀ): ਕੁਰੂਕਸ਼ੇਤਰ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਵੱਲੋਂ ਅੱਜ ਰੋਮੀ ਘੜਾਮੇਂ ਵਾਲ਼ਾ ਨੂੰ ਖੋਜਾਰਥੀਆਂ ਦੇ ਰੂਬਰੂ ਕਰਵਾਇਆ ਗਿਆ। ਜਿਸ ਬਾਰੇ ਭਾਸ਼ਾ ਵਿਭਾਗ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਰੋਮੀ ਦੀਆਂ ਬੇਸ਼ੱਕ ਗਾਇਕੀ, ਗੀਤਕਾਰੀ, ਸਾਹਿਤਕਾਰੀ, ਅਦਾਕਾਰੀ ਅਤੇ ਖੇਡਾਂ ਵਿੱਚ ਨਿਵੇਕਲੀਆਂ ਪ੍ਰਾਪਤੀਆਂ ਹਨ ਪਰ ਉਨ੍ਹਾਂ ਵੱਲੋਂ ਆਪਣੀ ਮਾਂ-ਬੋਲੀ ਪੁਆਧੀ ਅਤੇ ਜੰਮਣ ਭੋਇੰ ਪੁਆਧ ਲਈ ਕੀਤੇ ਯਤਨ ਵਿਸ਼ੇਸ਼ ਧਿਆਨ ਮੰਗਦੇ ਹਨ। ਜਿਨ੍ਹਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀਆਂ ਵੱਖੋ-ਵੱਖ ਵਿਧਾਵਾਂ, ਵਿਸ਼ਿਆਂ, ਪੁਸਤਕਾਂ ਅਤੇ ਸ਼ਖਸੀਅਤਾਂ ਆਦਿ ‘ਤੇ ਖੋਜ ਕਰ ਰਹੇ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ।

ਜਿਸ ਦੌਰਾਨ ਉਨ੍ਹਾਂ ਪੁਆਧੀ ਬੋਲੀ, ਪੁਆਧ ਖਿੱਤੇ ਤੇ ਪੁਆਧੀ ਸਭਿਆਚਾਰ ਬਾਰੇ ਸੰਖੇਪ ਜਾਣਕਾਰੀ ਦੇ ਨਾਲ਼ ਨਾਲ਼ ਆਪਣੀਆਂ ਕਾਵਿ ਰਚਨਾਵਾਂ ਮ੍ਹਾਰੀ ਬੋਲੀ ਮ੍ਹਾਰਾ ਲਹਿਜਾ, ਰੱਬ ਦਾ ਟਿਕਾਣਾ, ਭਗਵਾਨ ਅਤੇ ਪਾਣੀ ਦੀ ਕਹਾਣੀ ਆਦਿ ਨਾਲ਼ ਦਿਲ ਟੁੰਬਵੀਂ ਸਾਂਝ ਪਾਈ। ਇਸ ਮੌਕੇ ਪ੍ਰੋਫ਼ੈਸਰ ਅਨਿਲ ਵਸ਼ਿਸ਼ਟ ਡੀਨ ਅਕਾਦਮਿਕ ਮਾਮਲੇ ਕੇ.ਯੂ.ਕੇ., ਜਰਨੈਲ ਸਿੰਘ ਪ੍ਰਸਿੱਧ ਪੰਜਾਬੀ ਕਹਾਣੀਕਾਰ, ਪ੍ਰੋਫ਼ੈਸਰ ਬਲਦੇਵ ਸਿੰਘ ਧਾਲੀਵਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਦੇਵਿੰਦਰ ਬੀਬੀਪੁਰੀਆ ਅਸਿ. ਪ੍ਰੋਫੈਸਰ ਕੇ.ਯੂ.ਕੇ., ਪ੍ਰੋਫੈਸਰ ਵੇਦਪਾਲ ਕੇ.ਯੂ.ਕੇ., ਬਲਵਿੰਦਰ ਸਿੰਘ ਪ੍ਰਸਿੱਧ ਪੰਜਾਬੀ ਸਾਹਿਤਕਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

Previous article‘ਮੇਰੀ ਮਾਂ ਬੋਲੀ ਪੰਜਾਬੀ’
Next articleਕਾਇਆ ਕਲਪ ਮੁਹਿੰਮ ਤਹਿਤ ਸੀ.ਐਚ.ਸੀ. ਟਿੱਬਾ ਦੀ ਚੈਕਿੰਗ