ਚਿਹਰਾ

ਧੰਨਾ ਧਾਲੀਵਾਲ਼
(ਸਮਾਜ ਵੀਕਲੀ)
ਹਾਏ ਤੇਰੇ ਬਾਝੋਂ ਦਿਲ ਨਾ ਲੱਗੇ
 ਸੱਚੀਂ ਵੱਢ ਵੱਢ ਖਾਵੇ ਤਨਹਾਈ
ਵੇ ਸਾਥੋਂ ਦੂਰ ਹੋਣ ਵਾਲ਼ਿਆ
 ਤੇਰੀ ਝੱਲੀ ਜਾਣੀ ਕਦੇ ਨਾ ਜੁਦਾਈ
ਓ ਖ਼ਾਬਾਂ ਵਿਚ ਫੇਰ ਆ ਜਾਵੇ ਜਿਸ ਉੱਤੇ ਕਦੇ ਮਾਣ ਸੀ ਬਥੇਰਾ
ਜੁਦਾਈਆਂ ਵਾਲ਼ੇ ਦੁਖੜੇ ਬੁਰੇ ਦਿਨ ਲੰਘਦਾ ਨਾ ਯਾਰ ਬਾਝੋਂ ਮੇਰਾ
ਜੁਦਾਈਆਂ ਵਾਲ਼ੇ ਦਰਦ ਬੁਰੇ ਦਿਲ ਲਗਦਾ ਨਾ ਯਾਰ ਬਿਨ ਮੇਰਾ
ਏਹ ਜਿੰਦਗੀ ਵੀ ਬੋਝ ਜਾਪਦੀ
ਜਦੋਂ ਤੁਰ ਜਾਣ ਛੱਡਕੇ ਪਿਆਰੇ
ਨਾ ਅਪਣਾ ਕੋਈ ਹੋਰ ਦਿਸਦਾ
ਦਿਨ ਕੱਟ ਲਈਏ ਕਿਸ ਦੇ ਸਹਾਰੇ
ਕੱਲੇ ਦੀ ਪੈਕੇ ਅੱਖ ਨਾ ਲੱਗੇ ਸੌਣ ਦਿੰਦਾ ਨਾ ਰਾਤਾਂ ਨੂੰ ਹਨ੍ਹੇਰਾ
ਜੁਦਾਈਆਂ ਵਾਲ਼ੇ ਦੁਖੜੇ ਬੁਰੇ ਦਿਲ ਲਗਦਾ ਨਾ ਯਾਰ ਬਿਨ ਮੇਰਾ
ਜੁਦਾਈਆਂ ਵਾਲ਼ੇ ਦਰਦ ਬੁਰੇ ਦਿਨ ਲੰਘਦਾ ਨਾ ਯਾਰ ਬਾਝੋਂ ਮੇਰਾ
ਅੱਖੀਆਂ ਚੋਂ ਵਹਿਣ ਨਦੀਆਂ
ਪਾਏ ਵੈਣ ਚੰਦਰਿਆਂ ਸਾਡੇ ਨੀਰਾਂ
ਜਾਗਦੇ ਹੀ ਆਉਣ ਸੁਪਨੇ
ਖਿਆਲਾਂ ਵਿੱਚ ਬਣ ਜਾਣ ਤਸਵੀਰਾਂ
ਝੱਲਿਆਂ ਦੀ ਪੇਸ਼ ਨਾ ਚੱਲੇ ਬਾਰ ਬਾਰ ਆਉਂਦੈ ਮੁੱਖ ਚੇਤੇ ਤੇਰਾ
ਜੁਦਾਈਆਂ ਵਾਲ਼ੇ ਦੁਖੜੇ ਬੁਰੇ ਦਿਲ ਲਗਦਾ ਨਾ ਯਾਰ ਬਾਝੋਂ ਮੇਰਾ
ਜੁਦਾਈਆਂ ਵਾਲ਼ੇ ਦਰਦ ਬੁਰੇ ਦਿਨ ਲੰਘਦਾ ਨਾ ਯਾਰ ਬਿਨ ਮੇਰਾ
ਪੀੜ ਦਾ ਇਲਾਜ ਲੱਭੇ ਨਾ
ਡੰਗ ਦੇਹ ਨੂੰ ਨਾਗ ਜਾਵੇ ਜਿਵੇਂ ਕਾਲ਼ਾ
ਰੂਹ ਦਾ ਹਾਣੀ ਜਦੋਂ ਵਿਛੜੇ
ਦਿਲ ਟੁੱਟ ਜਾਂਦਾ ਧੰਨੇ ਧਾਲੀਵਾਲ਼ਾ
ਸੂਰਤਾਂ ਬੇਸ਼ੱਕ ਸੋਹਣੀਆਂ ਕਦੇ ਭੁੱਲਿਆ ਜਾਵੇ ਨਾ ਓਹ ਚਿਹਰਾ
ਜੁਦਾਈਆਂ ਵਾਲ਼ੇ ਦੁਖੜੇ ਬੁਰੇ ਦਿਲ ਲਗਦਾ ਨਾ ਯਾਰ ਬਾਝੋਂ ਮੇਰਾ
ਜੁਦਾਈਆਂ ਵਾਲ਼ੇ ਦਰਦ ਬੁਰੇ ਦਿਨ ਲੰਘਦਾ ਨਾ ਯਾਰ ਬਿਨ ਮੇਰਾ
ਧੰਨਾ ਧਾਲੀਵਾਲ਼:-9878235714
Previous articleਛੱਜਾ ਡਿੱਗਿਆ ਕਿਸਮਤ ਪੰਜਾਬ ਦੀ ‘ਤੇ ਫੱਟੜ ਮਹਾਰਾਜਾ ਨੌਨਿਹਾਲ ਹੋਇਆ।
Next articleਕੈਨੇਡਾ ਵਸਦੇ ਬਲਿੰਗ ਪਰਿਵਾਰ ਨੇ ਆਪਣੀ ਬੱਚੀ ਦਾ ਜਨਮ ਦਿਨ ਸਕੂਲ ਦੇ ਬੱਚਿਆਂ ਨਾਲ ਮਨਾਇਆ