ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਅੱਖਾਂ ਦਾ ਫਰੀ ਆਪ੍ਰੇਸ਼ਨ ਤੇ ਚੈੱਕ ਅੱਪ ਕੈਂਪ ਆਯੋਜਿਤ ਕੀਤਾ ਗਿਆ | ਜਿਸ ਵਿੱਚ 358 ਮਰੀਜ਼ਾਂ ਨੇ ਇਸ ਕੈੰਪ ਦਾ ਲਾਹਾ ਲਿਆ। ਮਰੀਜ਼ਾਂ ਨੂੰ ਦਵਾਈਆਂ ਐਨਕਾਂ ਫਰੀ ਦਿੱਤੀਆਂ ਗਈਆਂ ਅਤੇ ਫਰੀ ਅਪਰੇਸ਼ਨ ਕੀਤੇ ਗਏ । ਚਾਹ ਦਾ ਲੰਗਰ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਭੱਟੀ ਭਰਾਵਾਂ ਦਾ ਧੰਨਵਾਦ ਤੇ ਸਨਮਾਨ ਕੀਤਾ ਗਿਆ । ਲਾਲੀ ਭੱਟੀ,ਡਾਕਟਰ ਜਗਤਾਰ ਸਿੰਘ,ਜੋਰਾਵਰ ਸਿੰਘ ਭੱਟੀ,ਰਾਜ ਗਿੱਲ,ਦਲਜੀਤ ਸਿੰਘ ਭੱਟੀ ਇਸ ਕੈੰਪ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਗ੍ਰਾਮ ਪੰਚਾਇਤ ਸਰਪੰਚ ਕ੍ਰਿਪਾਲ ਸਿੰਘ ਪਾਲੀ,ਪੰਚ ਤਿਲਕ ਰਾਜ,ਪੰਚ ਰਣਜੀਤ ਸਿੰਘ ਖਾਲਸਾ,ਪੰਚ ਮੁਖਤਿਆਰ ਰਾਮ,ਪੰਚ ਕਿਰਨਦੀਪ ਕੌਰ,ਪੰਚ ਜਤਿੰਦਰਜੀਤ ਕੌਰ,ਪੰਚ ਛਿੰਦੋ,ਪੰਚ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਮਨਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਖਾਲਸਾ, ਜਥੇਦਾਰ ਗੁਰਨੇਕ ਸਿੰਘ ਕੁਟੀਆ ਵਾਲੇ, ਨਿਰਮਲ ਸਿੰਘ ਖਾਲਸਾ,ਅਜੀਤਪਾਲ,ਪਰਮਜੀਤ ਸਿੰਘ,ਵਰਿੰਦਰ ਸਿੰਘ ਖਾਲਸਾ,ਗੁਰਨਾਮ ਸਿੰਘ ਖਾਲਸਾ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ।
https://play.google.com/store/apps/details?id=in.yourhost.samaj