(ਸਮਾਜ ਵੀਕਲੀ)
ਡਾਢੇ ਧਨੀ, ਗਰੀਬਾਂ ਉੱਤੇ
ਬਿਨ ਬੱਦਲਾਂ ਤੋਂ ਵਰ੍ਹਦੇ ਦੇਖੇ
ਰੱਜੇ ਪੁੱਜੇ ਲੰਗਰ ਖਾਂਦੇ
ਭੁੱਖੇ ਭੁੱਖ ਨਾਲ ਲੜਦੇ ਦੇਖੇ
ਪ੍ਰਸ਼ਾਦੇ ਦੇ ਲੰਗਰ ਦੀ ਥਾਂ
ਪੀਜ਼ੇ ਬਰਗਰ ਰੜ੍ਹਦੇ ਵੇਖੇ
ਗੁਰੂ ਦੇ ਨਾਂ ‘ਤੇ ਗੋਲਕ ਭਰਕੇ
ਮਾਇਆ ਦੇ ਲਈ ਲੜਦੇ ਵੇਖੇ
ਅਸਲੀ ਯਾਰ ਮੁਸੀਬਤ ਦੇ ਵਿੱਚ
ਨਾਲ ਯਾਰਾਂ ਦੇ ਖੜ੍ਹਦੇ ਵੇਖੇ
ਦੋਸ਼ ਘਿਨਾਉਣੇ ਜੁਰਮਾਂ ਦਾ ਕਈ
ਦੂਜਿਆਂ ਦੇ ਸਿਰ ਮੜ੍ਹਦੇ ਵੇਖੇ
ਉੱਪਰੋਂ ਵੱਧ ਜੋ ਖੁਸ਼ੀ ਦਿਖਾਉਂਦੇ
ਅੰਦਰੋਂ ਅੰਦਰੀ ਸੜਦੇ ਵੇਖੇ
ਆਸਮਾਨ ਵਿੱਚ ਉੱਡਣੇ ਵਾਲੇ
ਵਾਂਗ ਖੰਭਾਂ ਦੇ ਝੜਦੇ ਵੇਖੇ
ਮੈਨੂੰ ਡੋਬਣ ਲਈ ਮੇਰੇ ਹੀ
ਯਾਰ ਸਕੀਮਾਂ ਘੜਦੇ ਵੇਖੇ
“ਖੁਸ਼ੀ ਮੁਹੰਮਦਾ” ਸੱਚ ਲਈ ਸੱਚ ਦੇ
ਆਸ਼ਿਕ ਸੂਲ਼ੀ ਚੜ੍ਹਦੇ ਵੇਖੇ
ਖੁਸ਼ੀ ਮੁਹੰਮਦ ‘ਚੱਠਾ’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly