(ਸਮਾਜ ਵੀਕਲੀ)
ਉਸ ਆਖਿਆ ਤੇਰਾ ਕੋਈ ਵਜੂਦ ਨਹੀਂ
ਕਿਉਂਕਿ ਤੂੰ ਲੱਗੇ ਬੰਦੇ ਵਾਂਗ ਬਰੂਦ ਨਹੀਂ
ਨਾਰੀ ਬੋਲੇ ਨਾ ਬੰਦੇ ਦੀ ਤਰ੍ਹਾਂ ਗਾਲ-ਮੰਦਾ
ਬੰਦਾ ਤਾਂਹੀ ਸਮਝੇ ਮੂੰਹ ਤੇ ਲੱਗਿਆ ਜੰਦਾ
ਘਰੇਲੂ ਕੰਮਾਂ ਤੋਂ ਉਸ ਜਾਣਿਆ ਨਹੀਂ ਅੱਗੇ
ਬੰਦਾ ਹਰ ਪਲ ਤਾਂ ਹੀ ਜਾਵੇ ਇਸ ਨੂੰ ਠੱਗੇ
ਉਸ ਆਖਿਆ ਤੇਰਾ ਕਮਾਉਣਾ ਬੇਮਾਇਣਾ
ਤੇਰਾ ਕਰਮ ਏ ਘਰੇਲੂ ਹਿੰਸਾ ਨੂੰ ਸਹਿਣਾ
ਨਾਰੀ ਤਾਂ ਅੱਗੇ ਵੰਸ਼ ਤੋਰਨ ਵਾਲੀ ਢਾਲ ਏ
ਇਦ੍ਹੇ ਜੀਵਨ ਵਿਚ ਕੋਈ ਸੁਰ ਨਾ ਤਾਲ ਏ
ਐ ਬੰਦੇ! ਕਿਉਂ ਤੇਰੇ ਲਈ ਭੁੱਲਣਾ ਸੰਭਵ
ਨਾਰੀ ਬਿਨ ਤੇਰਾ ਵੀ ਵਜੂਦ ਹੈ ਅਸੰਭਵ।
#ਵੀਨਾ_ਬਟਾਲਵੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly