(ਸਮਾਜ ਵੀਕਲੀ)
ਮੇਰੇ ਹੱਥ ਵਿੱਚ ਕਲਮ,ਕੋਲ ਸਿਆਹੀ ਏ,
ਲਿਖਣਾ ਸ਼ੁਰੂ ਕੀਤਾ ਕਿਸੇ ਦੱਸ ਪੀੜ ਦੀ ਪਾਈ ਏ।
ਹਰਫ਼ ਅਜੇ ਉਲੀਕਿਆਂ ਹੀ ਸੀ,
ਪਹਿਲੋਂ ਔਰਤ ਚੇਤੇ ਆਈ ਏ।
ਕੁੱਖ ਵਿੱਚ ਆ ਧੀ ਬਣ ਜੰਮੀ,
ਕੀ ਹੋਂਦ ਇਹਦੀ ਸੁਖਦਾਈ ਏ।
ਨਾ ਨਾ ਮੇਰਾ ਅੰਤਰ ਮਨ ਮੈਨੂੰ ਮੱਤਾਂ ਦੇਵੇ,
ਏ ਰੱਬ ਇਕ ਟੁੱਟੀ ਜੋੜੀ ਇਕ ਮਾਲਾ ਬਣਾਈ ਏ।
ਕਿਸੇ ਪਰੋਇਆ ਚਿੱਟਾ ਮੋਤੀ,
ਤੇ ਕਿਤੇ ਸੁੰਦਰ ਸੂਰਤ ਵਿਖਾਈ ਏ।
ਕਿਸੇ ਚਿਣ ਚਿਣ ਕਾਲੇ ਮੋਤੀ,
ਇਹਦੀ ਦਾਗੀ ਜੂਨ ਬਣਾਈ ਏ।
ਕੋਈ ਤੇ ਪੂਜੇ ਮਾਂ ਕਹਿ ਕਹਿ ਕੇ,
ਕਿਸੇ ਕੰਜਰੀ ਆਖ ਸੁਣਾਈ ਏ।
ਕਿਸੇ ਵਾਂਗ ਜੁੱਤੀ ਦੇ ਖੂੰਜੇ ਲਾਹਿਆ,
ਕਰ ਬੰਦ ਕਮਰੇ ਵਿੱਚ ਮਾਰ ਮੁਕਾਈ ਏ।
ਤੇ ਕਿਸੇ ਵਿਖਾ ਕੇ ਸੁਪਨੇ ਵੱਡੇ,
ਫੇਰ ਕੋਠਿਆਂ ਤੱਕ ਪਹੁੰਚਾਈ ਏ।
ਮਾਰ ਕੇ ਇਹਦੀ ਸੋਚ ਉੱਚੀ ਨੂੰ,
ਦਰਿੰਦਿਆਂ ਆਪਣੀ ਹਵਸ ਮਿਟਾਈ ਏ।
ਕਦੇ ਇਹ ਚੰਨ ਤੇ ਜਾਵਣ ਵਾਲੀ,
ਅੱਜ ਫੇਰ ਕੈਦ ਵਿੱਚ ਆਈ ਏ।
ਫੇਰ ਉਹੀ ਸਵਾਲ ਮੇਰਾ ਉਠਦਾ,
ਕੀ ਹੋਂਦ ਇਹਦੀ ਸੁਖਦਾਈ ਏ??
ਕੀ ਹੋਂਦ ਇਹਦੀ ਸੁਖਦਾਈ ਏ…….
ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ(ਸਮਾਣਾ )
7814433063
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly