ਈ ਟੀ ਟੀ ਅਧਿਆਪਕ ਯੂਨੀਅਨ ਨੇ ਧਰਨਾ ਦੇ ਰਹੇ ਅਧਿਆਪਕਾਂ ਦੇ ਖਿਲਾਫ਼ ਵਿਭਾਗ ਦੁਆਰਾ ਜਾਰੀ ਪੱਤਰ ਦੀ ਕੀਤੀ ਨਿਖੇਧੀ

ਨਾਦਰਸ਼ਾਹੀ ਫਰਮਾਨਾਂ ਵਿਰੁੱਧ ਸਮੁੱਚਾ ਅਧਿਆਪਕ ਵਰਗ ਲਾਮਬੰਦ ਹੋਵੇਗਾ- ਰਛਪਾਲ ਵੜੈਚ

(ਸਮਾਜ ਵੀਕਲੀ)-ਕਪੂਰਥਲਾ ,(ਕੌੜਾ)-ਪਿਛਲੇ ਇਕ ਸਾਲ ਤੋਂ ਆਪਣੀਆਂ ਬਦਲੀਆਂ ਹੋਣ ਦੇ ਬਾਵਜੂਦ ਡੈਪੂਟੇਸ਼ਨਾਂ ਹੋਣ ਕਾਰਨ ਰੁੱਲ ਰਹੇ ਅਧਿਆਪਕਾਂ ਵੱਲੋਂ ਆਪਣੀਆਂ ਬਦਲੀਆਂ ਲਾਗੂ ਨਾ ਹੋਣ ਕਾਰਨ ਸਿੱਖਿਆ ਮੰਤਰੀ ਦੇ ਘਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਹਾਜ਼ਰ ਅਧਿਆਪਕਾਂ ਤੇ ਆਮ ਆਦਮੀ ਪਾਰਟੀ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਦੁਆਰਾ ਦਿੱਤੇ ਹੁਕਮਾਂ ਤਹਿਤ ਧਰਨਾਕਾਰੀਆਂ ਅਧਿਆਪਕਾਂ ਤੇ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਤਹਿਤ ਇਕ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ। ਜਿਸ ਦੀ ਈ ਟੀ ਟੀ ਯੂਨੀਅਨ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਈ ਟੀ ਟੀ ਅਧਿਆਪਕ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਨੇ ਕੀਤਾ । ਰਸ਼ਪਾਲ ਸਿੰਘ ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਮੁਲਾਜ਼ਮ ਵਰਗ ਨੇ ਇਕ ਅਹਿਮ ਭੂਮਿਕਾ ਨਿਭਾਈ ਸੀ ਤਾਂ ਜੋ ਮਾੜੇ ਸਿਸਟਮ ਤੇ ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਕੋਈ ਸੁਧਾਰ ਹੋ ਸਕੇ। ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਮੁਲਾਜ਼ਮ ਵਿਰੋਧੀ ਸਰਕਾਰ ਸਾਬਤ ਹੋਣ ਦੀਆਂ ਆਪਣੀਆਂ ਨਿਸ਼ਾਨੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ । ਜਿਸ ਦੀ ਉਦਾਹਰਣ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਵੱਲੋਂ ਸਰਕਾਰ ਦੇ ਹੁਕਮਾਂ ਤਹਿਤ ਅਧਿਆਪਕਾਂ ਵਿਰੁੱਧ ਛੁੱਟੀ ਲੈ ਕੇ ਧਰਨਾ ਦੇਣ ਤੇ ਕੀਤੀ ਅਨੁਸ਼ਾਸਨੀ ਕਾਰਵਾਈ ਦੇ ਵਿਰੋਧ ਚ ਕੱਢੇ ਪੱਤਰ ਤੋਂ ਸਾਹਮਣੇ ਆਉਂਦੀ ਹੈ। ਰਸ਼ਪਾਲ ਸਿੰਘ ਵੜੈਚ ਨੇ ਕਿਹਾ ਕਿ ਇਹੋ ਜਿਹੇ ਨਾਦਰਸ਼ਾਹੀ ਫਰਮਾਨਾਂ ਵਿਰੁੱਧ ਸਮੁੱਚਾ ਅਧਿਆਪਕ ਵਰਗ ਲਾਮਬੰਦ ਹੋਵੇਗਾ। ਜੇਕਰ ਉਕਤ ਪੱਤਰ ਜਲਦ ਤੋਂ ਜਲਦ ਵਾਪਸ ਨਾ ਲਿਆ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜਿੱਥੇ ਸਮੁੱਚੇ ਅਧਿਆਪਕ ਵਰਗ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉੱਥੇ ਹੀ ਬਾਕੀ ਸੂਬਿਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿਰੋਧੀ ਚਿਹਰੇ ਨੂੰ ਨੰਗਾ ਕਰਨ ਲਈ ਉਨ੍ਹਾਂ ਸੂਬਿਆਂ ਵਿਚ ਵੱਖਰੇ ਤੌਰ ਤੇ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਵਰਗ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਸਕਦਾ ਹੈ ਤੇ ਮੁਲਾਜ਼ਮ ਵਰਗ ਇਸ ਸਰਕਾਰ ਨੂੰ ਚਲਦਾ ਵੀ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਧਰਨਾ ਦੇਣਾ ਹਰ ਨਾਗਰਿਕ ਦਾ ਲੋਕਤੰਤਰੀ ਹੱਕ ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਕਤ ਪੱਤਰ ਵਾਪਿਸ ਨਾ ਲੈ ਗਿਆ ਤਾਂ ਸਮੁੱਚਾ ਅਧਿਆਪਕ ਵਰਗ ਸਰਕਾਰ ਖਿਲਾਫ਼ ਸੜਕਾਂ ਤੇ ਉਤਰੇਗਾ। ਇਸ ਮੌਕੇ ਤੇ ਇਸ ਮੌਕੇ ਤੇ
ਮਨਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਬੂਟਾ ਸਿੰਘ ਬਰਨਾਲਾ ,ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ, ਅਨੂਪ ਸ਼ਰਮਾ ਪਟਿਆਲਾ, ਬੇਅੰਤ ਸਿੰਘ ਭੱਦਮਾ ਜਲੰਧਰ,ਬੂਟਾ ਸਿੰਘ, ਗੁਰਪਾਲ ਸਿੰਘ, ਸੰਦੀਪ ਸਿੰਘ, ਪਵਨਦੀਪ ਸਿੰਘ ,ਰਮੇਸ਼ ਕੁਮਾਰ ,ਮਲਕੀਤ ਕੱਟੂ ,ਪਰਮਜੀਤ ਭਾਟੀਆ ,ਮਹਿੰਦਰਪਾਲ ਬਰਨਾਲਾ ,ਯਾਦਵਿੰਦਰ ਸਿੰਘ ਕਪੂਰਥਲਾ, ਅਮਨਦੀਪ ਸਿੰਘ ਖਿੰਡਾ, ਜਸਵਿੰਦਰ ਸਿੰਘ ਸ਼ਿਕਾਰਪੁਰ ਆਦਿ ਅਧਿਆਪਕ ਹਾਜਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndependent Foreign Policy of India
Next articleਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਜ਼ਿਲ੍ਹਾ ਮਾਨਸਾ ਦੀ ਚੋਣ ਹੋਈ