(ਸਮਾਜ ਵੀਕਲੀ)
ਚੰਗੇ ਭਲੇ ਸਿਆਣੇ ਬੰਦੇ,ਸਿਰ ਤੇ ਬੰਨੀਆਂ ਪੱਗਾਂ
ਕਈ ਵਾਰੀ ਤਾਂ ਮੂਰਖਤਾ ਦੀਆਂ
ਟੱਪ ਜਾਂਦੇ ਨੇ ਹੱਦਾਂ
ਐਵੇ ਕਰੀ ਬੁਲਾਰਾ ਜਾਂਦੇ ਗੱਲ
ਨਹੀਂ ਹੁੰਦੀ ਘੋਖੀ
ਵਾਤਾਵਰਨ ਚ ਜ਼ਹਿਰ ਘੋਲਦੇ
ਸ਼ੌਹਰਤ ਦੇ ਭੁੱਖੇ ਲੋਕੀ
ਹਰ ਇੱਕ ਨੂੰ ਇਨਸਾਫ਼ ਦਿਵਾਉਣਾ
ਇਹ ਸਟੇਜ ਤੋਂ ਦੱਸਦੇ ਆ
ਮੂਰਖਾਂ ਵਾਲੇ ਖੁਦ ਕੰਮ ਕਰਦੇ
ਨਿਸ਼ਾਨੇ ਉਂਝ ਸਰਕਾਰ ਤੇ ਕੱਸਦੇ ਆ
ਝੂਠ ਮੂਠ ਦੀਆਂ ਕਰਕੇ ਗੱਲਾਂ
ਕਰਦੇ ਲਿਪਾ ਪੋਚੀ
ਵਾਤਾਵਰਨ ਚ ਜ਼ਹਿਰ ਘੋਲਦੇ
ਸ਼ੌਹਰਤ ਦੇ ਭੁੱਖੇ ਲੋਕੀ
ਆਪਣਿਆਂ ਦਾ ਫ਼ਿਕਰ ਬਥੇਰਾ
ਦੂਜਿਆਂ ਲਈ ਟੋਏ ਪੱਟੇ
ਵਿੱਚ ਅੱਗ ਦੇ ਛਾੜੀ ਜਾਂਦੇ ਕਈ
ਜੀਵ ਜੰਤੂ ਤੇ ਬੱਚੇ
ਭਾਸ਼ਣ ਦੇਣੇ ਰੰਗ ਬਿਰੰਗੇ ਰੱਖ
ਕੇ ਨੀਅਤ ਖੋਟੀ
ਵਾਤਾਵਰਨ ਚ ਜ਼ਹਿਰ ਘੋਲਦੇ
ਸ਼ੌਹਰਤ ਦੇ ਭੁੱਖੇ ਲੋਕੀ
ਗੁਰਮੀਤ ਡੁਮਾਣੇ ਵਾਲਿਆਂ ਇਹਨਾਂ
ਕੋਈ ਸਿੱਧਾਂ ਕੰਮ ਨਹੀਂ ਕਰਨਾ
ਕਰੀਏ ਖੁੱਦ ਕੰਟਰੋਲ ਆਪਣੇ ਤੇ
ਕਿਉ ਆਪੇ ਹੀ ਮਰਨਾ
ਲੱਭ ਲਈਏ ਕੋਈ ਹੱਲ ਰਲਕੇ ਚੱਲੇ
ਰੀਤ ਅਨੋਖੀ
ਵਾਤਾਵਰਨ ਚ ਜ਼ਹਿਰ ਘੋਲਦੇ
ਸ਼ੌਹਰਤ ਦੇ ਭੁੱਖੇ ਲੋਕੀ
,, ਗੁਰਮੀਤ ਡੁਮਾਣਾ
,, ਲੋਹੀਆਂ ਖਾਸ
,, ਜਲੰਧਰ
76528 16074