ਹਸਤੀ ਤੇਰੀ

(ਸਮਾਜ ਵੀਕਲੀ)

ਸਭ ਕੁਝ ਐਥੇ ਰਹਿ ਜਾਣਾ ਏ
ਨਾਲ਼ ਨਹੀਂ ਕੁਝ ਲੈ ਜਾਣਾ ਏ
ਕੰਧ ਰੇਤ ਦੀ ਹਸਤੀ ਤੇਰੀ
ਪਤਾ ਨਹੀਂ ਕਦ ਢਹਿ ਜਾਣਾ ਏ
ਜਿੰਨਾਂ ਮਰਜੀ ਚਮਕੇ ਸੂਰਜ
ਸ਼ਾਮਾਂ ਤੀਕਰ ਲਹਿ ਜਾਣਾ ਏ
ਹੋਰਾਂ ਦੇ ਲਈ ਜਿਉਂਦੇ ਜਿਹੜੇ
ਨਾਮ ਉਨ੍ਹਾਂ ਦਾ ਰਹਿ ਜਾਣਾ ਏ
ਮੰਨ ਜਾਂ ਨਾ ਮੰਨ ਮਰਜੀ ਤੇਰੀ
ਸੱਚ ” ਸੋਨੂੰ ” ਨੇ ਕਹਿ ਜਾਣਾ ਏ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਦੇ ਲਾਲ
Next articleਭਟਕ ਗਏ… ਲਟਕ ਗਏ