ਗੋਰਾਇਆ/ਅੱਪਰਾ (ਜੱਸੀ) (ਸਮਾਜ ਵੀਕਲੀ)- ਦਰਗਾਹ ਸ਼ਰੀਫ ਗੁਰਾਇਆ ਹਲਕਾ (ਫਿਲੌਰ) ਜਲੰਧਰ, ਵਿਖੇ, ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ, ਉੱਘੇ ਸਮਾਜ ਚਿੰਤਕ ਅਤੇ ਪੰਜਾਬ ਹਿਤੈਸ਼ੀ ਰਹੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਦੇ ਅਕਾਲ ਚਲਾਣਾ ਹੋਣ ਮਗਰੋਂ ਦੁੱਖ ਪ੍ਰਗਟਾਵਾ ਗਿਆ, ਅਤੇ ਉਨਾਂ ਦੀ ਆਤਮਿਕ ਸ਼ਾਂਤੀ ਲਈ ਦੁਆ ਹੁਸੈਨੀ ਮਸਜਿਦ ਦੇ ਇਮਾਮ ਹਾਫਿਜ਼ ਅਲੀ ਇਸਲਾਹੀ ਵਲੋਂ ਕੀਤੀ ਗਈ, ਇਸ ਦੁੱਖ ਦੀ ਘੜੀ ਵਿੱਚ Peace Ambassador ਸਲੀਮ ਸੁਲਤਾਨੀ ਮੁੱਖ ਪ੍ਰਬੰਧਕ ਦਰਗਾਹ ਕਮੇਟੀ, ਸਰਦਾਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਬਸਪਾ ਪ੍ਰਧਾਨ ਪੰਜਾਬ ਅਤੇ ਰਾਜ ਸਭਾ ਮੈਂਬਰ, ਸ਼੍ਰੀ ਬਲਦੇਵ ਸਿੰਘ ਖੈਰਾ ਸਾਬਕਾ ਵਿਧਾਇਕ ਫਿਲੌਰ, ਜਨਾਬ ਸ਼ਾਹਿਦ ਮੀਆਂ ਚੇਅਰਮੈਨ MOP, ਇਮਾਮ ਹਾਫਿਜ਼ ਅਲੀ ਇਸਲਾਹੀ ਰਾਸ਼ਟਰੀ ਪ੍ਰਚਾਰਕ ਅਤੇ ਉਪ ਪ੍ਰਧਾਨ MOP, ਹਾਫਿਜ਼ ਤਹਸੀਨ ਸਾਬਕਾ ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ, ਹਰਜਿੰਦਰ ਕੁਮਾਰ ਕੋਆਡੀਨੇਟਰ MOP, ਬੂਟਾ ਮੁਹੰਮਦ ਮੁਹੰਮਦ ਸਦੀਕ, ਦਿਲਬਹਾਰ ਸ਼ੌਕਤ, ਸਤਨਾਮ ਸਿੰਘ, ਸੁਰਿੰਦਰ ਘਟੌੜਾ, ਬਾਲਕਿਸ਼ਨ ਬਾਲਾ, ਰਹਿਮਤ ਅਲੀ ਤੋਂ ਇਲਾਵਾ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਮੌਜੂਦ ਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly