(ਸਮਾਜ ਵੀਕਲੀ)
ਇੰਜਨ ਕਰਨੇ ਪੈਣੇ ਮਿੱਤਰੋ, ਮੁੜ ਸਰਕਾਰਾਂ ਦੇ।
ਘਪਲੇ ਕਰਦੇ ਆਏ ਨੇ ਇਹ ,ਲੱਖ ਹਜ਼ਾਰਾਂ ਦੇ।
ਚੌਕ ਚੁਰਾਹੇ ਵਿੱਚ ਸੱਥਾਂ ਦੇ, ਪਰਦੇ ਖੋਲ੍ਹ ਦਿਓ,
ਬਲੋਅ ਮਾਰਦੇ ਪਿਸਟਨ ਰਿੰਗ ਲੈ, ਚਾਬੀ ਟੋਲ ਦਿਓ,
ਸਰਵਿਸ ਕਰੋ ਗਰਾਰੀਆਂ ਤੋੜ ਕੁਨੈਕਸ਼ਨ ਤਾਰਾਂ ਦੇ।
ਇੰਜਨ ਕਰਨੇ ਪੈਣੇ————.
ਇੰਜਨ ਪੁਰਾਣੇ ਲੁੱਟ ਖਜ਼ਾਨਾ, ਧੂੰਆਂ ਕੱਢਦੇ ਨੇ,
ਗ਼ੁਰਬਤ ਢੋਂਹਦੀ ਜਨਤਾ ਪੱਲੇ,ਕੱਖ ਨਾ ਛੱਡਦੇ ਨੇ,
70 ਸਾਲਾਂ ਤੋਂ ਭੁਗਤਦੇ ਆਦੀ,ਹੋ ਗਏ ਮਾਰਾਂ ਦੇ।
ਇੰਜਨ ਕਰਨੇ ਪੈਣੇ—————.
ਆਟਾ-ਦਾਲਾਂ ਅੰਦਰੋਂ ਜੰਮੇ, ਲਾਲਚ ਕੱਢ ਦਿਓ,
ਮੁਫ਼ਤੀ ਬਿਜਲੀ ਵੋਟਾਂ ਖਾਤਰ, ਤਾਰਾਂ ਵੱਢ ਦਿਓ,
ਪੰਜ -ਪੰਜ ਖਾਹ ਪੈਂਸਨਾਂ ਦੁਸ਼ਮਣ,ਬਣੇ ਰੁਜ਼ਗਾਰਾਂ ਦੇ।
ਇੰਜਨ ਕਰਨੇ ਪੈਣੇ—————!
ਵੋਟਾਂ ਨੇੜੇ ਆਉਂਦਿਆਂ ਘਰ -ਘਰ, ਇਹਨਾਂ ਢੁਕਣਾ ਏ,
ਜਿੱਤ ਕੇ ਦਿੱਲੀ ਪਹੁੰਚਦਿਆਂ ਫਿਰ, ਫੋਨ ਨਾ ਚੁੱਕਣਾ ਏ,
ਭੁੱਲਦੇ ਵਾਅਦੇ ਅਕਸਰ ਨੇ ਇਹ,ਬਹਿ ਕੇ ਕਾਰਾਂ ਦੇ।
ਇੰਜਨ ਕਰਨੇ ਪੈਣੇ————–.
ਭਗਤ ਸਰਾਭਾ ਊਧਮ ਨਾ ਹੁਣ, ਲੱਭਦੇ ਭਾਲੇ ਨੇ,
ਸੰਘਰਸ਼ਾਂ ਨੇ ” ਰਾਜਨ ” ਅਕਲੋਂ, ਲਾਹੁਣੇ ਜਾਲੇ ਨੇ,
ਅੱਖੀਂ ਪੀੜਾ ਦਿਸਦੀ ਨਾ , ਕੁਰਸੀ ਦੇ ਯਾਰਾਂ ਦੇ।
ਇੰਜਨ ਕਰਨੇ ਪੈਣੇ————-.
ਕਰ ਕਰ ਘਪਲੇ—————–.
ਰਜਿੰਦਰ ਸਿੰਘ ਰਾਜਨ
96538-85032
ਸੁੰਦਰ ਬਸਤੀ
ਡੀਸੀ ਕੋਠੀ ਰੋਡ,ਸੰਗਰੂਰ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly