ਸਹਿਕਾਰੀ ਖੰਡ ਮਿੱਲ ਦੇ ਮੁਲਾਜ਼ਮਾਂ ਨੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਦਿੱਤਾ ਮੰਗ ਪੱਤਰ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮੰਡੀਕਰਨ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਨੂੰ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਦੇ ਮੁਲਾਜ਼ਮ ਗੁਰਦਰਸ਼ਨ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਭੰਗੂ ਮੋਰਿੰਡਾ ਦੀ ਅਗਵਾਈ ਵਿਚ ਸਮੂਹ ਖੰਡ ਮਿੱਲਾਂ ਦਾ ਮੰਗ ਪੱਤਰ ਦਿੱਤਾ। ਜਿਸ ਵਿੱਚ ਛੇਵਾ ਪੇ ਕਮਿਸ਼ਨ ਲਾਗੂ ਕਰਵਾਉਣਾ,ਲੰਮੇ ਸਮੇਂ ਤੋਂ ਕੱਚੇ ਮੁਲਾਜਮਾ ਨੂੰ ਪੱਕਾ ਕਰਨਾ, ਤਰਸ ਦੇ ਅਧਾਰ ਤੇ ਨੌਕਰੀ ਦੇਣਾ, ਠੇਕੇਦਾਰੀ ਸਿਸਟਮ ਬੰਦ ਕਰਨਾ ਦੀ ਮੰਗ ਕੀਤੀ ਗਈ। ਇਸ ਮੌਕੇ ਹਰਚੰਦ ਸਿੰਘ ਬਰਸਟ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਉਹਨਾਂ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾ ਜਲਦੀ ਤੋਂ ਜਲਦੀਂ ਪੂਰੀਆ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਜਸਵੀਰ ਸਿੰਘ ਖਟੜਾ, ਜਸਵਿੰਦਰ ਸਿੰਘ ਭੰਗੂ, ਗੁਰਦਰਸ਼ਨ ਸਿੰਘ ਨਕੋਦਰ, ਜਗਮੋਹਨ ਸਿੰਘ ਪ੍ਧਾਨ, ਕਵਲਜੀਤ ਸਿੰਘ, ਸਤਵਿੰਦਰ ਸਿੰਘ, ਕੁਲਵੀਰ ਸਿੰਘ, ਕੇਵਲ ਸਿੰਘ, ਦੀਦਾਰ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਕਰਨੈਲ਼ ਰਾਮ, ਨਿਸ਼ਾਨ ਸਿੰਘ, ਮੰਗਲ ਸਿੰਘ, ਕੁਲਦੀਪ ਸਿੰਘ,ਰਾਮ ਨਰੇਸ, ਤਰਸੇਮ ਸਿੰਘ ਲਖਵੀਰ ਸਿੰਘ ਬਿੱਕਰ ਸਿੰਘ, ਅਮਰਜੀਤ ਸਰਵੇਅਰ, ਹਰਭਜਨ ਸਿੰਘ ਸ਼ੂਗਰ ਮਿੱਲ ਨਕੋਦਰ ਆਦਿ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਕੋਦਰ ਮੇਲੇ ਤੇ ਝੰਡੀ ਦੀ ਕੁਸ਼ਤੀ ਦੇ ਜੈਤੂ ਨੂੰ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ – ਜਤਿੰਦਰ ਜੌਹਲ, ਸੁੱਖ ਪੱਡਾ, ਸੁੱਖਾ ਬੁਹਾਨੀ ਅਮਰੀਕਾ ।
Next article10 ਮਈ ਨੂੰ ਆਮ ਆਦਮੀ ਪਾਰਟੀ ਵਾਲੇ ਨਾ ਮਾਂਜੇ ਤੇ ਤਾਂ ਪੰਜਾਬੀ ਮਾਂਜੇ ਜਾਣਗੇ – ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ