ਨਕੋਦਰ ਮੇਲੇ ਤੇ ਝੰਡੀ ਦੀ ਕੁਸ਼ਤੀ ਦੇ ਜੈਤੂ ਨੂੰ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ – ਜਤਿੰਦਰ ਜੌਹਲ, ਸੁੱਖ ਪੱਡਾ, ਸੁੱਖਾ ਬੁਹਾਨੀ ਅਮਰੀਕਾ ।

ਨਕੋਦਰ ਮਹਿਤਪੁਰ 30 (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਾਈ ਲਾਡੀ ਸਾਹ ਜੀ ਦੀ ਯਾਦ ਵਿੱਚ ਹੋਣ ਵਾਲੇ 7 ਵੇਂ ਕਬੱਡੀ ਟੂਰਨਾਮੈਂਟ ਤੇ ਕੁਸ਼ਤ ਮੁਕਾਬਲੇ ਲਈ ਇਸ ਵਾਰ ਅਮਰੀਕਾ ਦੇ ਨਾਮਵਰ ਖੇਡ ਪ੍ਮੋਟਰ ਜਤਿੰਦਰ ਜੌਹਲ, ਸੁੱਖਾ ਬੁਹਾਨੀ, ਸੁੱਖ ਪੱਡਾ, ਲਖਬੀਰ ਸਿੰਘ ਸਹੋਤਾ ਕਾਲਾ ਟਰੇਸੀ ਵਲੋਂ ਵੱਡੀ ਝੰਡੀ ਦੀ ਕੁਸ਼ਤੀ ਜੋ ਦੇਸ ਦੇ ਨਾਮਵਰ ਪਹਿਲਵਾਨ ਅਜੈ ਬਾਰਨ ਅਤੇ ਧਰਮਿੰਦਰ ਕੋਹਾਲੀ ਦਰਮਿਆਨ ਹੋਵੇਗੀ। ਇਸ ਵੱਡੀ ਝੰਡੀ ਦੀ ਕੁਸ਼ਤੀ ਦੇ ਜੈਤੂ ਪਹਿਲਵਾਨ ਨੂੰ ਆਲਟੋ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।ਅਮਰੀਕਾ ਤੋਂ ਕਬੱਡੀ ਪ੍ਮੋਟਰ ਜਤਿੰਦਰ ਜੌਹਲ ਨੇ ਸਾਡੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈ ਵਿੱਕੀ ਸਾਹ ਜੀ ਅਪਾਰ ਕਿਰਪਾ ਨਾਲ ਉਨ੍ਹਾਂ ਨੂੰ ਇਹ ਮਾਣ ਹਾਸਿਲ ਹੋਇਆ ਹੈ ਕਿ ਉਹ ਆਪਣੇ ਸਾਥੀਆਂ ਨਾਲ ਮਿਲਕੇ ਇਹ ਸਨਮਾਨ ਦੇਣ ਦੇ ਕਾਬਿਲ ਹੋਏ ਹਨ। ਇਸ ਮੌਕੇ ਉਨ੍ਹਾਂ ਆਪਣੇ ਮਾਮਾ ਸ੍ ਲਖਬੀਰ ਸਿੰਘ ਸਹੋਤਾ ਕਾਲਾ ਟਰੇਸੀ,ਸੁੱਖਾ ਬੁਹਾਨੀ,ਸੁੱਖ ਪੱਡਾ,ਸੁੱਖਾ ਚੱਕਾਂ ਵਾਲਾ ਯੂ ਕੇ,ਬਾਲਾ ਫਗਵਾੜਾ,ਲਵ ਰਿਆੜ, ਭਾਨਾ ਖੱਖ ਅੰਗਰੇਜ ਰਾਏ,ਬੌਬੀ ਕੁਲਾਰ ਦਾ ਵਿਸੇਸ ਜਿਕਰ ਕੀਤਾ। ਇਸ ਤੋਂ ਇਲਾਵਾ ਕਬੱਡੀ ਆਲ ਓਪਨ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਵੀ ਹੋਣਗੇ। ਇਸ ਟੂਰਨਾਮੈਂਟ ਦਾ ਪ੍ਰਬੰਧ ਮੁੱਖ ਸੇਵਾਦਾਰ ਸਮੇਸ ਭੱਲਾ ਜੀ, ਮਨਦੀਪ ਮਹੈੜੂ ਜੀ ਅਤੇ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਨਾਲ ਹੋਵੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰਾ ਵੱਲੋਂ ਸਰਕਾਰ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ. ।
Next articleਸਹਿਕਾਰੀ ਖੰਡ ਮਿੱਲ ਦੇ ਮੁਲਾਜ਼ਮਾਂ ਨੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਦਿੱਤਾ ਮੰਗ ਪੱਤਰ ।