(ਸਮਾਜ ਵੀਕਲੀ)-ਗੱਲ ਮੌਕੇ ਤੇ ਕੀਤੀ ਹੀ ਸਹੀ ਰਹਿੰਦੀ ਹੈ।ਬੇਮੌਕੇ ਕੀਤੀ ਹੋਈ ਗੱਲ ਆਪਣਾ ਅਸਰ ਗੁਆ ਬੈਠਦੀ ਹੈ।ਪੰਜਾਬੀ ਦਾ ਇੱਕ ਅਖਾਣ ਹੈ
ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ
ਕੋਈ ਵੀ ਕੰਮ ਸਮੇਂ ਮੁਤਾਬਕ ਕੀਤਾ ਠੀਕ ਹੁੰਦਾ ਹੈ।ਸਹੀ ਸਮਿੱਥ ਤੋਂ ਬਾਅਦ ਕੀਤਾ ਕੰਮ ਟੱਕਰਾਂ ਮਾਰਨ ਵਾਂਗ ਹੁੰਦਾ ਹੈ।ਠੀਕ ਇਸੇ ਤਰ੍ਹਾਂ ਬੇਮੌਕੇ ਕੀਤੀ ਹੋਈ ਗੱਲ ਤਾਂ ਕੋਈ ਵਜ਼ਨ ਨਹੀਂ ਹੁੰਦਾ।
ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕੀਤੀ ਗਈ ਗੱਲ ਸਹੀ ਅਸਰ ਵੀ ਪਾਉਂਦੀ ਹੈ।ਜਿਨ੍ਹਾਂ ਲੋਕਾਂ ਨੂੰ ਮੌਕੇ ਦੀ ਸਹੀ ਪਛਾਣ ਹੁੰਦੀ ਹੈ ਉਨ੍ਹਾਂ ਦੀ ਗੱਲ ਬਹੁਤ ਵਜ਼ਨਦਾਰ ਹੁੰਦੀ ਹੈ।ਜਦੋਂ ਕਿਸੇ ਵਿਸ਼ੇ ਤੇ ਕੋਈ ਫ਼ੈਸਲਾ ਲਿਆ ਜਾਣਾ ਹੋਵੇ ਉਸ ਸਮੇਂ ਜੇਕਰ ਆਪਣਾ ਪੱਖ ਰੱਖਿਆ ਜਾਵੇ ਤਾਂ ਉਹ ਫ਼ੈਸਲੇ ਤੇ ਅਸਰ ਪਾਉਂਦਾ ਹੈ।ਪਰ ਸਮਾਂ ਲੰਘ ਜਾਣ ਤੋਂ ਪਿੱਛੋਂ ਜਦੋਂ ਸੀ ਆਪਣਾ ਪੱਖ ਰੱਖਦੇ ਹਾਂ ਮੈਂ ਉਸ ਦੀ ਕੋਈ ਕੀਮਤ ਨਹੀਂ ਹੁੰਦੀ।ਕਿਉਂਕਿ ਉਸ ਗੱਲ ਤੇ ਵਿਚਾਰ ਕੀਤੇ ਜਾਣ ਦਾ ਸਮਾਂ ਲੰਘ ਚੁੱਕਾ ਹੁੰਦਾ ਹੈ।ਫਿਰ ਗੱਲ ਕਰਨੀ ਬੇਮਾਅਨਾ ਹੈ।
ਕਈ ਵਾਰ ਗੱਲ ਕਰਨ ਦਾ ਸਹੀ ਮੌਕਾ ਹਜੇ ਨਹੀਂ ਆਇਆ ਹੁੰਦਾ ।ਕੋਈ ਉਸ ਵਿਸ਼ੇ ਤੇ ਸੋਚ ਵੀ ਨਹੀਂ ਰਿਹਾ ਹੁੰਦਾ।ਅਸੀਂ ਆਪਣੀ ਬੇਸਬਰੀ ਨਾਲ ਕਾਹਲੇ ਪਣ ਦੇ ਵਿੱਚ ਆਪਣੀ ਗੱਲ ਸਾਹਮਣੇ ਰੱਖ ਦਿੰਦੇ ਹਾਂ।ਉਹ ਵਿਸ਼ੇ ਤੇ ਕਿਤੇ ਵੀ ਫਿੱਟ ਨਹੀਂ ਬੈਠਦੀ।ਇਸ ਲਈ ਉਸ ਗੱਲ ਤੇ ਵਿਚਾਰ ਨਹੀਂ ਕੀਤਾ ਜਾਂਦਾ।ਬੇਮੌਕਾ ਕੀਤੀ ਗੱਲ ਨਾਲ ਅਸੀਂ ਮਜ਼ਾਕ ਦੇ ਪਾਤਰ ਬਣ ਜਾਂਦੇ ਹਾਂ।
ਇਸ ਲਈ ਜ਼ਰੂਰੀ ਹੈ ਕਿ ਆਪਣੀ ਗੱਲ ਕਰਨ ਤੋਂ ਪਹਿਲਾਂ ਮੌਕਾ ਵਿਚਾਰ ਲਿਆ ਜਾਵੇ।ਜਦੋਂ ਢੋਲ ਵੱਜ ਰਿਹਾ ਹੋਵੇ ਉਦੋਂ ਹੀ ਨੱਚਣਾ ਉਚਿਤ ਹੁੰਦਾ ਹੈ।ਢੋਲ ਵੱਜਣਾ ਬੰਦ ਹੋਣ ਤੋਂ ਬਾਅਦ ਨੱਚਦੇ ਰਹਿਣਾ ਬੋਲਿਆ ਵਾਲਾ ਵਿਹਾਰ ਹੈ।ਕੋਈ ਵੱਡੀ ਗੱਲ ਨਹੀਂ ਜੇ ਇਸ ਤਰ੍ਹਾਂ ਸਾਨੂੰ ਕੋਈ ਬੋਲ਼ਾ ਸਮਝ ਲਵੇ।ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਮੈਂ ਆਪਣਾ ਪੱਖ ਰੱਖਣਾ ਚਾਹੀਦਾ ਹੈ।
ਵਿਹਲਾ ਵਿਚਾਰ ਲੈਣ ਦੀ ਬਹੁਤ ਮਹੱਤਤਾ ਹੈ।ਬੇਮੌਕੇ ਕੀਤੀ ਗੱਲ ਉਨ੍ਹਾਂ ਅਸਰ ਗੁਆ ਬਹਿੰਦੀ ਹੈ ਅਸੀਂ ਦੁਬਾਰਾ ਉਸ ਤੇ ਗੱਲ ਕਰਨ ਲਾਇਕ ਵੀ ਨਹੀਂ ਰਹਿੰਦੇ।ਤੁਸੀਂ ਅਕਸਰ ਸੁਣਿਆ ਹੋਵੇਗਾ ਲੋਹਾ ਗਰਮ ਹੈ ਚੋਟ ਕਰਨਾ ਸਹੀ ਰਹੇਗਾ।ਇੱਥੇ ਅਰਥ ਮੌਕੇ ਤੇ ਕੀਤੀ ਗੱਲ ਤੋਂ ਹੀ ਹੈ।ਲੋਹਾ ਗਰਮ ਤੋਂ ਅਰਥ ਹੈ ਕਿ ਮੌਕਾ ਸਹੀ ਹੈ ਗੱਲ੍ਹ ਕਰ ਲੈਣੀ ਚਾਹੀਦੀ ਹੈ ਜਾਂ ਕੰਮ ਕਰ ਲੈਣਾ ਚਾਹੀਦਾ ਹੈ।
ਕਈ ਗੱਲਾਂ ਕਹਿਣ ਤੋਂ ਰਹਿ ਜਾਂਦੀਆਂ ਹਨ ਤੇ ਕਈ ਕੰਮ ਕਰਨ ਤੋਂ।ਬਹੁਤ ਜ਼ਰੂਰੀ ਹੈ ਕਿ ਅਸੀਂ ਆਲੇ ਦੁਆਲੇ ਨੂੰ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਪੱਖ ਰੱਖੀਏ।ਮੌਕੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜੋ ਸਾਡੀ ਗੱਲ ਦਾ ਅਸਰ ਬਰਕਰਾਰ ਰਹੇ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly