ਚੱਲਦੀ ਕਾਰ ਨੂੰ ਅੱਗ ਲੱਗਣ ਕਾਰਨ ਚਾਲਕ ਜਿਊਂਦਾ ਸੜਿਆ

ਫ਼ਰੀਦਕੋਟ (ਸਮਾਜ ਵੀਕਲੀ):  ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਅੱਜ ਦੁਪਹਿਰ ਅਚਾਨਕ ਇੱਕ ਚੱਲਦੀ ਸਵਿਫ਼ਟ ਕਾਰ ਨੂੰ ਅੱਗ ਲੱਗਣ ਕਾਰਨ ਚਾਲਕ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਇਸ ਘਟਨਾ ਵਿੱਚ ਕਾਰ ਵੀ ਪੂਰੀ ਤਰ੍ਹਾਂ ਸੜ ਗਈ। ਕਰੀਬ ਅੱਧਾ ਘੰਟਾ ਦੇਰੀ ਨਾਲ ਪੁੱਜੇ ਅੱਗ ਬੁਝਾਊ ਦਸਤੇ ਨੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ, ਉਦੋਂ ਤੱਕ ਚਾਲਕ ਅਤੇ ਕਾਰ ਪੂਰੀ ਤਰ੍ਹਾਂ ਸੜ ਚੁੱਕੇ ਸਨ। ਮ੍ਰਿਤਕ ਦੀ ਪਛਾਣ ਹਰਿਮੰਦਰ ਸਿੰਘ ਵਾਸੀ ਹਰਿੰਦਰਾ ਨਗਰ, ਫ਼ਰੀਦਕੋਟ ਵਜੋਂ ਹੋਈ ਹੈ। ਉਹ ਇੱਥੇ ਆੜ੍ਹਤ ਦਾ ਕੰਮ ਕਰਦਾ ਸੀ।

ਥਾਣਾ ਸਿਟੀ ਫਰੀਦਕੋਟ ਦੇ ਐੱਸਐੱਚਓ ਜਗਤਾਰ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ (ਪੀਬੀ04 ਯੂ1179) ਨੂੰ ਹਰਿਮੰਦਰ ਸਿੰਘ ਚਲਾ ਰਿਹਾ ਸੀ ਅਤੇ ਇਸ ਚੱਲਦੀ ਕਾਰ ਨੂੰ ਦਿੱਲੀ ਪਬਲਿਕ ਸਕੂਲ ਕੋਲ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਾਰ ਦੀਆਂ ਬਾਰੀਆਂ ਲੌਕ ਹੋ ਗਈਆਂ, ਜਿਸ ਕਾਰਨ ਚਾਲਕ ਤੁਰੰਤ ਬਾਹਰ ਨਹੀਂ ਨਿਕਲ ਸਕਿਆ ਅਤੇ ਵਿੱਚ ਹੀ ਅੱਗ ਨਾਲ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਹਰਮਿੰਦਰ ਦੇ ਬੱਚੇ ਪੜ੍ਹਾਈ ਲਈ ਵਿਦੇਸ਼ ਗਏ ਹੋਏ ਹਨ। ਪੁਲੀਸ ਨੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਮਾਡਲ ਪੰਜਾਬ ਲਈ ਅਨੁਕੂਲ: ਮੀਤ ਹੇਅਰ
Next articleਦਰਬਾਰ ਸਾਹਿਬ ਦੇ ਮੁੱਖ ਦੁਆਰਾਂ ’ਤੇ ਲੱਗਣਗੀਆਂ ਸਕੈਨਿੰਗ ਮਸ਼ੀਨਾਂ