ਕਾਕੜ ਕਲਾਂ ਪਰਿਵਾਰ ਵੱਲੋਂ ਏਡ ਯੂ ਕੇ ਸੰਗਤ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਗੁਰੂ ਨਾਨਕ ਨਗਰ ਵਸਾਉਣ ਦੀ ਤਿਆਰੀ
18 ਜਨਵਰੀ ਨੂੰ ਸਤਿਗੁਰੂ ਦੇ ਸ਼ੁਕਰਾਨੇ ਨਾਲ ਰੱਖਿਆ ਜਾਵੇਗਾ ਨੀਂਹ ਪੱਥਰ
ਮਹਿਤਪੁਰ, (ਚੰਦੀ)- ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਬੀਤੇ ਸਾਲ ਆਏ ਹੜ੍ਹਾਂ ‘ਚ ਲੋਹੀਆਂ ਇਲਾਕੇ ਦੇ ਪਿੰਡ ਗੱਟਾ ਮੁੰਡੀ ਕਾਸੂ (ਧੱਕਾ ਬਸਤੀ) ਦੇ ਕਈ ਪਰਿਵਾਰ ਕੁਦਰਤੀ ਆਫ਼ਤ ਹੜਾਂ ਵਿਚ ਰੁੜ੍ਹ ਗਏ ਸਨ। ਇਨ੍ਹਾਂ ਪਰਿਵਾਰਾਂ ਦਾ ਉਜਾੜਾ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਵੱਲੋਂ ਅੱਖੀਂ ਦੇਖਿਆ ਗਿਆ। ਰਤਨ ਸਿੰਘ ਕਾਕੜ ਕਲਾਂ ਵੱਲੋਂ ਉਜੜੇ ਪਰਿਵਾਰਾਂ ਦਾ ਦੁਖ ਬਰਦਾਸ਼ਤ ਨਾ ਹੋਇਆ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਪਰਮਾਤਮਾ ਵੱਲੋਂ ਬਖਸ਼ੀ ਦਾਤ ਵਿਚੋਂ ਦਸਵੰਧ ਕਢਦੇ ਹੋਏ ਆਪਣੀ ਨਿਜੀ ਜ਼ਮੀਨ ਵਿਚ ਇਨ੍ਹਾਂ ਪਰਿਵਾਰਾਂ ਲਈ 42 ਘਰ ਬਣਾ ਕੇ ਦੇਣਗੇ।ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਰਤਨ ਸਿੰਘ ਕਾਕੜ ਕਲਾਂ ਇਸ ਫਾਨੀ ਸੰਸਾਰ ਤੋ ਰੁਖ਼ਸਤ ਹੋ ਗਏ । ਉਨ੍ਹਾਂ ਦਾ ਇਹ ਸੁਪਨਾ ਉਘੇ ਸਮਾਜ ਸੇਵੀ ਉਨ੍ਹਾਂ ਦੀ ਧਰਮ ਪਤਨੀ ਬੀਬੀ ਰਣਜੀਤ ਕੌਰ ਕਾਕੜ ਕਲਾਂ ਪਤਨੀ ਸਵ. ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਪੂਰਾ ਕਰਨ ਜਾ ਰਹੇ ਹਨ। ਕਾਕੜ ਕਲਾਂ ਵੱਲੋਂ ਦਿੱਤੇ ਜਮੀਨ ਰੂਪੀ ਸਹਿਯੋਗ ਵਿਚ ਸੰਗਤ ਏਡ ਯੂ.ਕੇ. ਵਲੋਂ ਇਸ ਇਕ ਕਿਲਾ ਜਮੀਨ ਤੇ 42 ਹੜ ਪੀੜਤਾਂ ਲਈ ‘ਗੁਰੂ ਨਾਨਕ ਨਗਰ ਵਸਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਬੀਬੀ ਰਣਜੀਤ ਕੌਰ ਕਾਕੜ ਕਲਾਂ, ਸੰਗਤ ਏਡ ਯੂ.ਕੇ. ਵਲੋਂ ਪ੍ਰਾਜੈਕਟ ਪ੍ਰਬੰਧਕ ਗੁਰਪ੍ਰੀਤ ਸਿੰਘ, ਭਾਈ ਲੱਖਾ ਨੇ ਦੱਸਿਆ ਕਿ ਇਸ ਸ਼ੁਭ ਕਾਰਜ ਦੀ ਆਰੰਭਤਾ 18 ਜਨਵਰੀ ਨੂੰ ਇਸੇ ਜਮੀਨ ‘ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਮਕਾਨ ਬਣਾਉਣ ਦਾ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਕਾਕੜ ਕਲਾਂ ਵੱਲੋਂ ਕੀਤੇ ਜਾ ਰਹੇ ਇਸ ਕਾਰਜ਼ ਦੀ ਹਰ ਵਰਗ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।ਇਸ ਮੌਕੇ ਪੀ.ਏ. ਰਣਜੀਤ ਸਿੰਘ ਰਾਣਾ, ਪੀ.ਏ. ਨਿਰਮਲ ਸਿੰਘ ਮੱਲ, ਪੀ.ਏ. ਪਰਮਿੰਦਰ ਸਿੰਘ ਸਮੇਤ ਹੋਰ ਪ੍ਰਬੰਧਕ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly