(ਸਮਾਜ ਵੀਕਲੀ)
ਤੁਰਦਾ ਤੁਰਦਾ ਆਪਣੀ ਮਸਤੀ ਵਿਚ ਮੈ ਜਾ ਰਿਹਾ ਸੀ,ਕਦੇ ਹਸਣਾ ਕਦੇ ਰੋਣਾ ਇਹ ਸ਼ੋਰ ਜਾ ਮੇਰੀ ਕੰਨੀ ਪੈ ਰਿਹਾ ਸੀ।
ਅੱਗੇ ਜਾ ਕੇ ਦੇਖਿਆ ,ਕਿ ਦੇਖਿਆ
ਇਕ ਛੋਟਾ ਜਿਹਾ ਕਾਗਜ ਦਾ ਟੁਕੜਾ ਬੜੀ ਬੁਰੀ ਤਰ੍ਹਾਂ ਸੀ ਰੋ ਰਿਹਾ,
ਕੁਝ ਸਮਝ ਨਾ ਆਵੇ ਆਖਿਰ ਹੋ ਕਿ ਰਿਹਾ।
ਥੋੜੀ ਹਿਮਤ ਕਰਕੇ ਮੈ ਬੋਲ ਪਿਆ,
ਕੌਣ ਹੈ ਬਾਈ ਤੂੰ ਕਿਉ ਹੈ ਰੋ ਰਿਹਾ।
ਫਿਰ ਉਹ ਚੁੱਪ ਹੋਕੇ,ਮੇਰੇ ਵੱਲ ਦੇਖ ਪਿਆ,
ਕੌਣ ਹਾਂ ਮੈ ,ਕੌਣ ਹਾਂ ਮੈ?
ਦੇਸ਼ ਦੇ ਲੋਕਤੰਤਰ ਦੀ ਪਹਿਲੀ ਪਹਿਚਾਣ ,
ਦੇਸ਼ ਦੇ ਹਰ ਨਾਗਰਿਕ ਦੇ ਹੋਣ ਦਾ ਪ੍ਰਮਾਣ।
ਕੌਣ ਹਾ ਮੈ, ਕੌਣ ਹਾ ਮੈ?
ਆਮ ਜਨ ਦੀ ਤਾਕਤ ਹਾ ਮੈ ਬਣਦਾ,
ਹਰ ਨੇਤਾ ਦੀ ਕਿਸਮਤ ਦਾ ਸੌਦਾਗਰ ਹਾ ਮੈ ਬਣਦਾ।
ਵੋਟ ਹਾ ਮੈ,ਵੋਟ ਹਾ ਮੈ।
ਮੈ ਉਸਨੂੰ ਤੱਕਿਆ,ਫਿਰ ਪੁੱਛਿਆ।
ਤੈਨੂੰ ਤਾਂ ਫਿਰ ਤੇਰੇ ਤੇ ਮਾਣ ਹੋਣਾ,
ਦਸ,ਫਿਰ ਕਿਸ ਗਲ ਦਾ ਹੈ ਰੋਣਾ।
ਥੋੜੀ ਦੇਰ ਰੁਕ ਕੇ ਓਹ ਬੋਲ ਪਿਆ,
ਬਸ ਇਸ ਗਲ ਦਾ ਹੈ ਰੋਣਾ,
ਇਕ ਦਿਨ ਵਜ਼ੂਦ ਹੈ ਮੇਰਾ ਖੋ ਜਾਣਾ।
ਕੁਝ ਖੁਦਗਰਜਾਂ ਨੇ ਕੀਮਤ ਲਾਤੀ ਮੇਰੀ,
ਕੁਛ ਝੂਠੇ ਸੁਫ਼ਨਿਆਂ ਨੇ ਗੁੰਮਰਾਹ ਕਰਤੀ ਪਹਿਚਾਣ ਮੇਰੀ।
ਓਹ ਦਿਨ ਦੂਰ ਨਹੀਂ ਜਦ ਗਲ ਬਾਤ ਨਾ ਹੋਣੀ ਮੇਰੀ,
ਕਿੱਸਾ ਮੇਰਾ ਖਤਮ ,ਖਤਮ ਮੇਰੀ ਕਹਾਣੀ।
ਕਿੱਸਾ ਇਤਨਾ ਸੀ ਸੁਣ ਰਿਹਾ,
ਅੱਖ ਖੁੱਲੀ , ਸੁਫ਼ਨੇ’ ਚੋ ਮੈ ਜਾਗ ਪਿਆ ।
ਸੁਫ਼ਨੇ ਚੋ ਮੈ ਜਾਗ ਪਿਆ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly